ਖਤਰਨਾਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਇਹ ਸਮਾਰਟਫੋਨ

09/16/2019 6:13:28 PM

ਗੈਜੇਟ ਡੈਸਕ– ਸਮਾਰਟਫੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਸਮੇਂ ਦੇ ਨਾਲ-ਨਾਲ ਭਾਰਤ ’ਚ ਸਮਾਰਟਫੋਨ ਯੂਜ਼ਰਜ਼ ਦੀ ਗਿਣਤੀ ਵੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਸਮਾਰਟਫੋਨ ’ਚੋਂ ਨਿਕਲਣ ਵਾਲੀ ਰੇਡੀਏਸ਼ਨ ਯੂਜ਼ਰਜ਼ ਦੀ ਸਿਹਤ ’ਤੇ ਬੁਰਾ ਅਸਰ ਪਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਇਕ ਰਿਪੋਰਟ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਿਹੜੇ ਸਮਾਰਟਫੋਨ ਜ਼ਿਆਦਾ ਰੇਡੀਏਸ਼ਨ ਛੱਡ ਰਿਹੇ ਹਨ। ਸਮਾਰਟਫੋਨ ਨਾਲ ਯੂਜ਼ਰਜ਼ ਦੀ ਸਿਹਤ ਨੂੰ ਖਤਰਾ ਪੈਦਾ ਹੋ ਗਿਆ ਹੈ ਅਤੇ ਇਸ ਨਾਲ ਕੈਂਸਰ ਤੋਂ ਲੈ ਕੇ ਬ੍ਰੇਨ ਟਿਊਮਰ ਵਰਗੀਆਂ ਕਈ ਹੋਰ ਖਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ। 

ਸਮਾਰਟਫੋਨ ਰੇਡੀਏਸ਼ਨ ਨੂੰ ਲੈ ਕੇ ਜਾਰੀ ਕੀਤੀ ਗਈ ਰਿਪੋਰਟ
ਜਰਮਨੀ ਦੀ ਸਟੈਟਿਸਟਿਕਸ ਫਰਮ Statista ਨੇ ਇਕ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਕਿਹੜੇ ਸਮਾਰਟਫੋਨ ’ਚੋਂ ਕਿੰਨੀ ਰੇਡੀਏਸ਼ਨ ਨਿਕਲ ਰਹੀ ਹੈ। ਇਸ ਲਿਸਟ ’ਚ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ ਮਾਡਲ ਦੇਖ ਸਕਦੇ ਹੋ।

ਇੰਝ ਚੈੱਕ ਕਰੋ ਆਪਣੇ ਫੋਨ ਦਾ ਰੇਡੀਏਸ਼ਨ ਲੈਵਲ
- ਜੇਕਰ ਤੁਸੀਂ ਆਪਣੇ ਫੋਨ ਦੇ ਰੇਡੀਏਸ਼ਨ ਲੈਵਲ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਤੋਂ *#07# ਡਾਇਲ ਕਰੋ।
- ਇਸ ਤੋਂ ਬਾਅਦ ਤੁਹਾਨੂੰ (SAR) ਲੈਵਲ ਦਿਖਾਈ ਦੇਵੇਗਾ, ਜਿਸ ਵਿਚ ਦੋ ਆਪਸ਼ਨ ਦਿਸਣਗੇ।
- ਇਕ ਆਪਸ਼ਨ ਬਾਡੀ SAR ਦਾ ਹੋਵੇਗਾ ਜੋ ਇਹ ਦੱਸਦਾ ਹੈ ਕਿ ਫੋਨ ਦੇ ਸਟੈਂਡਬਾਏ ਮੋਡ ’ਤੇ ਹੋਣ ’ਤੇ ਇਹ ਕਿੰਨੀ ਰੇਡੀਏਸ਼ਨ ਕੱਢਦਾ ਹੈ। ਯਾਨੀ ਕਿਹੜੇ ਡੈਸਕ ਜਾਂ ਜੇਬ ’ਚ ਫੋਨ ’ਤੇ ਕਿੰਨੀ ਰੇਡੀਏਸ਼ਨ ਛੱਡਦਾ ਹੈ।
-ਉਥੇ ਹੀ ਦੂਜਾ ਆਪਸ਼ਨ ਹੈੱਡ SAR ਦਾ ਹੋਵੇਗਾ ਜੋ ਇਹ ਦਿਖਾਏਗਾ ਕਿ ਫੋਨ ਕਾਲ ਦੌਰਾਨ ਮੋਬਾਇਲ ’ਚੋਂ ਕਿੰਨੀ ਰੇਡੀਏਸ਼ਨ ਨਿਕਲਦੀ ਹੈ। 
- ਧਿਆਨ ਰਹੇ ਕਿ ਇਹ ਦੋਵੇਂ ਹੀ ਰੀਡਿੰਗ 1.6 W/kg (ਵਾਟ/ਕਿਲੋਗ੍ਰਾਮ) ਤੋਂ ਘੱਟ ਹੋਣੀ ਚਾਹੀਦੀ ਹੈ। 
- ਦੱਸ ਦੇਈਏ ਕਿ ਕੁਝ ਮੋਬਾਇਲਸ ’ਚ ਸਿਰਫ ਸਾਰ ਵੈਲਿਊ ਹੀ ਦਿੱਤੀ ਗਈ ਹੁੰਦੀ ਹੈ ਪਰ ਉਹ ਵੀ 1.6 W/kg ਤੋਂ ਘੱਟ ਹੋਣੀ ਚਾਹੀਦੀ ਹੈ। 
ਚੈੱਕ ਕਰਨ ਤੋਂ ਬਾਅਦ ਜੇਕਰ ਤੁਹਾਡੇ ਫੋਨ ਦੀ SAR ਵੈਲਿਊ ਜਾਂ ਰੀਡਿੰਗ 1.6 W/kg ਤੋਂ ਜ਼ਿਆਦਾ ਸ਼ੋਅ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਆਪਣੇ ਫੋਨ ਨੂੰ ਬਦਲਣ ਦੀ ਲੋੜ ਹੈ। 

ਇੰਝ ਕਰੋ ਆਪਣਾ ਬਚਾਅ
ਜੇਕਰ ਤੁਸੀਂ ਸਮਾਰਟਫੋਨ ਰੇਡੀਏਸ਼ਨ ਤੋਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਮੋਬਾਇਲ ਫੋਨ ਦਾ ਸੰਪਰਕ ਤੁਹਾਡੇ ਸਰੀਰ ਦੇ ਨਾਲ ਘੱਟੋ-ਘੱਟ ਹੋਵੇ। 

- ਸਮਾਰਟਫੋਨ ਨੂੰ ਸ਼ਰਟ ਜਾਂ ਟੀ-ਸ਼ਰਟ ਦੀ ਜੇਬ ’ਚ ਕਦੇ ਵੀ ਨਾ ਰੱਖੋ। ਉਥੇ ਹੀ ਪੈਂਟ ਦੀ ਜੇਬ ’ਚ ਰੱਖਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਇਸ ਨੂੰ ਬੈਗ ਆਦਿ ’ਚ ਰੱਖਣਾ ਸਹੀ ਰਹੇਗਾ। 
- ਆਫੀਸ ’ਚ ਜੌਬ ਕਰਨ ਵਾਲੇ ਕਰਮਚਾਰੀ ਹਮੇਸ਼ਾ ਮੋਬਾਇਲ ਨੂੰ ਆਪਣੇ ਡੈਸਕ ’ਤੇ ਰੱਖੋ ਅਤੇ ਆਫੀਸ਼ੀਅਲੀ ਗੱਲਬਾਤ ਲਈ ਲੈਂਡਲਾਈਨ ਫੋਨ ਦਾ ਇਸਤੇਮਾਲ ਕਰੋ। 
- ਰਾਤ ਨੂੰ ਸੌਂਦੇ ਸਮੇਂ ਹੋ ਸਕੇ ਤਾਂ ਆਪਣੇ ਮੋਬਾਇਲ ਨੂੰ ਸਵਿੱਚ ਆਫ ਹੀ ਕਰ ਦਿਓ। 

- ਸਮਾਰਟਫੋਨ ਰਾਹੀਂ ਲੰਬੀ ਗੱਲਬਾਤ ਕਰਨ ਲਈ ਹੈਂਡਸ ਫ੍ਰੀ ਸਪੀਕਰ ਜਾਂ ਈਅਰਰ ਫੋਨ ਦਾ ਇਸਤੇਮਾਲ ਕਰੋ।
- ਕਾਲ ਕਰਦੇ ਸਮੇਂ ਮੋਬਾਇਲ ਫੋਨ ਨੂੰ ਕੰਨ ਤੋਂ 1 ਸੈਂਟੀਮੀਟਰ ਦੂਰ ਰੱਖ ਕੇ ਗੱਲ ਕਰੋ। 
- ਛੋਟੀਆਂ-ਛੋਟੀਆਂ ਗੱਲਾਂ ਲਈ ਬਿਹਤਰ ਹੋਵੇਗਾ ਕਿ ਤੁਸੀਂ ਕਾਲ ਕਰਨ ਦੀ ਬਜਾਏ ਵਟਸਐਪ ਜਾਂ ਟੈਕਸਟ ਮੈਸੇਜ ਦਾ ਇਸਤੇਮਾਲ ਕਰੋ।