LinkedIn ਦੇ CEO ਜੈਫ ਵੇਇਨਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

02/06/2020 9:23:38 PM

ਗੈਜੇਕ ਡੈਸਕ—ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਪੇਸ਼ੇਵਰ ਨੈੱਟਵਰਕਿੰਗ ਕਮਿਊਨੀਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਲਿੰਕਡਇਨ ਦੇ ਸੀ.ਈ.ਓ. ਜੈੱਫ ਵੇਇਨਰ ਨੇ ਐਲਾਨ ਕੀਤਾ ਹੈ ਕਿ ਇਹ ਇਸ ਅਹੁਦੇ ਨੂੰ ਛੱਡ ਰਹੇ ਹਨ। ਇਸ ਤੋਂ ਬਾਅਦ ਮਾਈਕ੍ਰੋਸਾਫਟ (Microsoft) ਦੀ ਮਲਕੀਅਤ ਵਾਲੀ ਕੰਪਨੀ ਲਿੰਕਡਇਨ ਨੇ ਕਿਹਾ ਕਿ ਵਾਇਸ ਪ੍ਰੈਸੀਡੈਂਟ ਰਿਆਨ ਰੋਜਲੈਨਸਕੀ 1 ਜੂਨ ਤੋਂ ਕੰਪਨੀ ਦੇ ਸੀ.ਈ.ਓ. ਬਣਨਗੇ। ਮੌਜੂਦਾ ਸਮੇਂ 'ਚ ਉਹ ਗਲਬੋਲ ਪ੍ਰੋਡਕਟ ਸਟ੍ਰੈਟਜੀ ਦੇ ਇੰਚਾਰਜ ਰਿਆਨ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੂੰ ਰਿਪੋਰਟ ਕਰਨਗੇ।

ਦਸੰਬਰ 2008 'ਚ ਕੰਪਨੀ 'ਚ ਸ਼ਾਮਲ ਹੋਏ ਵੇਨਰ ਇਕ ਕਾਰਜਕਾਰੀ ਚੇਅਰਮੈਨ ਦੀ ਭੂਮਿਕਾ ਨਿਭਾ ਰਹੇ ਹਨ। ਕੰਪਨੀ ਨੇ ਬੁੱਧਵਾਰ ਨੂੰ ਦੇਰ ਰਾਤ ਇਕ ਬਿਆਨ ਜਾਰੀ ਕਰ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਅਸੀਂ 338 ਤੋਂ ਵਧ ਕੇ ਦੁਨੀਆਭਰ ਦੇ 30 ਤੋਂ ਜ਼ਿਆਦਾ ਕਾਰਜਕਾਲਾਂ 'ਚ 16,000 ਤੋਂ ਜ਼ਿਆਦਾ ਕਰਮਚਾਰੀ ਜੋੜ ਸਕੇ ਹਾਂ। ਸਾਡੇ ਮੈਂਬਰਸ ਦੀ ਗਿਣਤੀ 3.3 ਕੋਰੜ ਤੋਂ ਵਧ ਕੇ 67.5 ਕਰੋੜ ਮੈਂਬਰਸ ਤਕ ਹੋ ਗਈ ਅਤੇ ਮਾਲਿਆ 7.8 ਕਰੋੜ ਤੋਂ ਵਧ ਕੇ 7.5 ਅਰਬ ਤੋਂ ਜ਼ਿਆਦਾ ਹੋ ਗਿਆ ਹੈ। ਦੱਸ ਦੇਈਏ ਕਿ ਲਿੰਕਡਇਨ 'ਚ ਮੌਜੂਦਾ ਸਮੇਂ 'ਚ 67.5 ਕਰੋੜ ਮੈਂਬਰ ਹਨ ਜਦਕਿ ਇਸ ਤੋਂ ਇਕ ਸਾਲ ਪਹਿਲਾਂ ਇਸ ਦੇ 61 ਕਰੋੜ ਮੈਂਬਰ ਸਨ।

Karan Kumar

This news is Content Editor Karan Kumar