ਵਟਸਐਪ ਦੀ ਤਰ੍ਹਾਂ TrueCaller ਵੀ ਦੇ ਰਿਹੈ ਫ੍ਰੀ ਕਾਲਿੰਗ ਦੀ ਸੇਵਾ

06/19/2019 1:23:05 AM

ਗੈਜੇਟ ਡੈਸਕ—ਮਸ਼ਹੂਰ ਕਾਲਰ ਆਈ.ਡੀ. ਐਪ ਟਰੂਕਾਲਰ ਨੇ ਕੁਝ ਸਾਲਾਂ 'ਚ ਕਈ ਵੱਡੇ ਬਦਲਾਅ ਕੀਤੇ ਹਨ। ਬਦਲਾਅ ਨਾਲ ਕੰਪਨੀ ਸਮੇਂ-ਸਮੇਂ 'ਤੇ ਨਵੇਂ ਫੀਚਰਸ ਐਡ ਕਰਦੀ ਰਹੀ ਹੈ। ਹੁਣ ਕੰਪਨੀ ਨੇ VoIP (ਵਾਇਸ ਓਵਰ ਇੰਟਰਨੈੱਟ ਪ੍ਰੋਟੋਕਾਲ) ਕਾਲਿੰਗ ਫੀਚਰ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਕਾਲਿੰਗ ਸਰਵਿਸ ਦਾ ਨਾਂ TrueCaller Voice ਰੱਖਿਆ ਹੈ। ਭਾਵ ਹੁਣ ਵਾਈ-ਫਾਈ ਰਾਹੀਂ TrueCaller ਤੋਂ ਫ੍ਰੀ ਕਾਲਿੰਗ ਕੀਤੀ ਜਾ ਸਕੇਗੀ। ਮੋਬਾਇਲ ਡਾਟਾ ਤੋਂ ਵੀ ਕਾਲਿੰਗ ਕਰ ਸਕਦੇ ਹੋ। ਮਤਲਬ ਇਹ ਹੈ ਕਿ ਜਿਵੇਂ ਵਟਸਐਪ ਕਾਲਿੰਗ ਲਈ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ ਤਾਂ ਠੀਕ ਉਸੇ ਤਰ੍ਹਾਂ ਟਰੂਕਾਲਰ ਤੋਂ ਵੀ ਕਾਲਿੰਗ ਲਈ ਇੰਟਰਨੈੱਟ ਦੀ ਜ਼ਰੂਰਤ ਹੋਵੇਗੀ। ਟਰੂਕਾਲਰ ਮੁਤਾਬਕ ਵਾਇਸ ਕਾਲ ਫ੍ਰੀ ਹੈ ਅਤੇ ਇਸ ਦੀ ਕੁਆਲਟੀ ਹਾਈ ਡੈਫੀਨੇਸ਼ਨ ਹੈ। ਇਸ ਦੇ ਨਾਲ ਹੀ ਲੋ ਲੇਟੈਂਸੀ ਮਿਲੇਗੀ, ਤਾਂ ਕਿ ਕਾਲ ਜਲਦ ਕਨੈਕਟ ਹੋ ਸਕੇ ਚਾਹੇ ਤੁਸੀਂ ਮੋਬਾਇਲ ਨੈੱਟਵਰਕ 'ਤੇ ਹੋ ਜਾਂ ਵਾਈ-ਫਾਈ 'ਤੇ। ਨਵੇਂ ਅਪਡੇਟ ਤੋਂ ਬਾਅਦ ਟਰੂਕਾਲਰ 'ਚ ਕਾਲ ਐਪ ਯੂਜ਼ ਕਰਕੇ ਵਾਇਸ ਕਾਲਿੰਗ ਕਰ ਸਕਦੇ ਹੋ।

ਟਰੂਕਾਲਰ ਨੇ ਕਿਹਾ ਕਿ ਟਰੂਕਾਲਰ ਵਾਇਸ ਦੀ ਸ਼ੁਰੂਆਤ 10 ਜੂਨ ਤੋਂ ਹੋਈ ਹੈ ਅਤੇ ਇਸ ਦੇ ਕੁਝ ਪੜ੍ਹਾਵਾਂ 'ਚ ਦਿੱਤਾ ਜਾ ਰਿਹਾ ਹੈ। ਭਾਵ ਜੇਕਰ ਤੁਹਾਡੇ ਕੋਲ ਇਹ ਫੀਚਰ ਹੁਣ ਤਕ ਨਹੀਂ ਆਇਆ ਹੈ ਤਾਂ ਕੁਝ ਸਮੇਂ ਤੋਂ ਬਾਅਦ ਇਹ ਫੀਚਰ ਤੁਹਾਡੇ ਟਰੂਕਾਲਰ ਐਪ 'ਚ ਦਿਖੇਗਾ ਅਤੇ ਤੁਸੀਂ ਇਸ ਨੂੰ ਯੂਜ਼ ਕਰ ਸਕੋਗੇ। ਦੱਸਣਯੋਗ ਹੈ ਕਿ ਜਦ ਇਸ ਕਾਲਿੰਗ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਸੀ ਤਾਂ ਇਹ ਆਪਸ਼ਨ ਸਿਰਫ ਪ੍ਰੀਮੀਅਮ ਯੂਜ਼ਰਸ ਨੂੰ ਦਿਖ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ TrueCaller ਦੀ ਪ੍ਰੀਮੀਅਮ ਸਰਵਿਸ ਲਈ ਯੂਜ਼ਰਸ ਨੂੰ ਪੈਸੇ ਦੇਣੇ ਹੁੰਦੇ ਹਨ ਪਰ ਇਹ ਵਾਇਸ ਕਾਲਿੰਗ ਸਰਵਿਸ ਪੂਰੀ ਤਰ੍ਹਾਂ ਨਾਲ ਫ੍ਰੀ ਹੈ ਅਤੇ ਇਸ ਦੇ ਲਈ ਯੂਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ। 

Truecaller Voice ਐਂਡ੍ਰਾਇਡ ਅਤੇ ਆਈਫੋਨ ਯੂਜ਼ਰਸ ਨੂੰ ਦਿੱਤਾ ਜਾਵੇਗਾ। ਇਸ ਲਾਂਚ ਦੇ ਬਾਰੇ 'ਚ ਕੰਪਨੀ ਨੇ ਪ੍ਰੋਡਕਟ ਸੈਗਮੈਂਟ ਦੇ ਵਾਇਸ ਪ੍ਰੈਸੀਡੈਂਟ ਆਰ. ਝੁਨਝਨਵਾਲਾ ਨੇ ਕਿਹਾ ਕਿ ਅਸੀਂ ਇਸ ਇੰਟੀਗ੍ਰੇਸ਼ਨ ਨਾਲ ਯੂਜ਼ਰਸ ਨੂੰ ਐਂਡ-ਟੂ-ਐਂਡ ਕਮਿਊਨੀਕੇਸ਼ਨ ਐਕਸੀਪੀਰਅੰਸ ਪ੍ਰੋਵਾਇਡ ਕਰੋਗੇ ਜਿਥੇ ਯੂਜ਼ਰਸ ਕਾਲ, ਟੈਕਸਟ, ਚੈਟ ਅਤੇ ਫਿਲਟਰ ਮੈਸੇਜ ਨਾਲ ਡਿਜ਼ੀਟਲ ਪੇਮੈਂਟ ਸਰਵਿਸ ਨੂੰ ਵੀ ਇਕ ਐਪ 'ਤੇ ਯੂਜ਼ ਕਰ ਸਕੋਗੇ। ਦੱਸਣਯੋਗ ਹੈ ਕਿ ਇਹ ਫੀਚਰ ਜਲਦ ਹੀ ਆਈ.ਓ.ਐੱਸ. ਯੂਜ਼ਰਸ ਲਈ ਵੀ ਪੇਸ਼ ਕੀਤਾ ਜਾਵੇਗਾ।

Karan Kumar

This news is Content Editor Karan Kumar