ਲੀਕ ਹੋਈ LG ਦੇ ਪਹਿਲੇ 5G ਫੋਨ ਦੀ ਫੋਟੋ

02/18/2019 10:21:37 AM

ਨਵੀਂ ਕੂਲਿੰਗ ਤਕਨੀਕ ਦੇ ਸ਼ਾਮਲ ਹੋਣ ਦੀ ਆਸ
ਗੈਜੇਟ ਡੈਸਕ– ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ LG ਜਲਦ ਹੀ ਨਵੀਂ ਕੂਲਿੰਗ ਤਕਨੀਕ ਵਾਲਾ 5G ਸਮਾਰਟਫੋਨ ਲਿਆਉਣ ਵਾਲੀ ਹੈ। ਇਸ ਤਕਨੀਕ ’ਤੇ ਕੰਮ ਕਰਨ ਵਾਲੇ V50 ThinQ ਸਮਾਰਟਫੋਨ ਦੀ ਫੋਟੋ ਸਾਹਮਣੇ ਆ ਗਈ ਹੈ, ਜਿਸ ਵਿਚ ਇਸ ਦਾ ਲਾਜਵਾਬ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਐਡੀਟਰ ਤੇ ਪ੍ਰਮੁੱਖ ਫੋਨ ਲੀਕਰ ਇਵਾਨ ਬਲਾਸ ਵਲੋਂ ਦਿੱਤੀ ਗਈ ਹੈ। ਉਨ੍ਹਾਂ ਇਸ ਦੀ ਫੋਟੋ ਵੀ ਦਿਖਾ ਦਿੱਤੀ ਹੈ।
- ਇਵਾਨ ਬਲਾਸ ਨੇ ਦੱਸਿਆ ਕਿ LG V50 ThinQ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਅਮਰੀਕੀ ਟੈਲੀਕਮਿਊਨੀਕੇਸ਼ਨ ਕੰਪਨੀ Sprint ਵਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਨੂੰ ਦੁਨੀਆ ਸਾਹਮਣੇ ਪਹਿਲੀ ਵਾਰ 24 ਫਰਵਰੀ ਨੂੰ ਮੋਬਾਇਲਡ ਵਰਲਡ ਕਾਂਗਰਸ 2019 ਵਿਚ ਲਿਆਂਦਾ ਜਾਵੇਗਾ।

 

ਇਨ੍ਹਾਂ ਫੀਚਰਜ਼ ਦੇ ਹੋਣ ਦੀ ਜਾਣਕਾਰੀ
LG V50 ThinQ ਸਮਾਰਟਫੋਨ ਵਿਚ ਕੁਆਲਕੋਮ ਦਾ ਨਵੀਨਤਮ ਸਨੈਪਡਰੈਗਨ 855 ਪ੍ਰੋਸੈਸਰ ਹੋਣ ਦਾ ਪਤਾ ਲੱਗਾ ਹੈ। ਇਸ ਫੋਨ ਵਿਚ ਵੇਪਰ ਕੂਲਿੰਗ ਸਿਸਟਮ ਨਾਂ ਦੀ ਨਵੀਂ ਕੂਲਿੰਗ ਤਕਨੀਕ ਦਿੱਤੀ ਜਾਵੇਗੀ, ਜੋ ਸਮਾਰਟਫੋਨ ਨੂੰ ਲੰਮੇ ਸਮੇਂ ਤਕ ਵਰਤੋਂ ਵਿਚ ਲਿਆਉਣ ’ਤੇ ਵੀ ਗਰਮ ਹੋਣ ਤੋਂ ਬਚਾਏਗੀ।

4,000 mAh ਦੀ ਵੱਡੀ ਬੈਟਰੀ
ਰਿਪੋਰਟ ਅਨੁਸਾਰ LG ਨੇ ਕਿਹਾ ਹੈ ਕਿ 5G ਫੋਨ ਜ਼ਿਆਦਾ ਬੈਟਰੀ ਦੀ ਖਪਤ ਕਰਨਗੇ, ਇਸੇ ਗੱਲ ਵੱਲ ਧਿਆਨ ਦਿੰਦਿਆਂ ਇਸ ਵਿਚ 4,000 mAh ਵਾਲੀ ਵੱਡੀ ਬੈਟਰੀ ਲਾਈ ਗਈ ਹੈ। ਫਿਲਹਾਲ ਫੋਟੋ ਤੋਂ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਇਹ ਫੋਨ ਕਿੰਨਾ ਪਤਲਾ ਹੋਵੇਗਾ ਅਤੇ ਇਸ ਵਿਚ  3.5 mm ਹੈੱਡਫੋਨ ਜੈੱਕ ਮਿਲੇਗਾ ਜਾਂ ਨਹੀਂ ਪਰ ਇਸ ਵਿਚ ਕਾਫੀ ਚੰਗੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ 3 ਰੀਅਰ ਕੈਮਰੇ ਹੋਣ ਦੀ ਜਾਣਕਾਰੀ ਹੈ, ਜਿਨ੍ਹਾਂ ਵਿਚੋਂ ਇਕ ਵਾਈਡ ਐਂਗਲ, ਨਾਰਮਲ ਕੈਮਰਾ ਲੈੱਨਜ਼ ਤੇ ਟੈਲੀਫੋਟੋ ਜ਼ੂਮ ਲੈੱਜ਼ ਹੋ ਸਕਦਾ ਹੈ। 


Related News