ਸ਼ੁਰੂ ਹੋਏ ਦੁਨੀਆ ਦੇ ਪਹਿਲੇ 8K OLED TV ਦੇ ਪ੍ਰੀ-ਆਰਡਰਸ

06/07/2019 7:48:26 PM

ਗੈਜੇਟ ਡੈਸਕ—ਦੁਨੀਆ ਦੇ ਪਹਿਲੇ 8k OLED ਟੀ.ਵੀ. ਦਾ ਐਲਾਨ LG ਨੇ ਇਸ ਸਾਲ ਜਨਵਰੀ ਮਹੀਨੇ 'ਚ ਕੀਤਾ ਸੀ। ਇਸ ਮਾਡਲ ਨੰਬਰ OLED88Z9K ਟੀ.ਵੀ. ਨੂੰ ਲੈ ਕੇ ਕੰਪਨੀ ਨੇ ਪ੍ਰੀ-ਆਰਡਰਸ ਸ਼ੁਰੂ ਕਰ ਦਿੱਤੇ ਹਨ ਅਤੇ ਜੁਲਾਈ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਜਲਦ ਹੀ ਇਸ ਟੀ.ਵੀ. ਨੂੰ ਨਾਰਥ ਅਮਰੀਕਾ ਅਤੇ ਯੂਰੋਪ 'ਚ ਉਪਲੱਬਧ ਕਰਵਾਇਆ ਜਾਵੇਗਾ। ਭਾਰਤ 'ਚ ਇਸ ਟੀ.ਵੀ. ਨੂੰ ਕਦੋਂ ਲਿਆਇਆ ਜਾਵੇਗਾ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਸਾਊਥ ਕੋਰੀਆ 'ਚ ਇਸ ਟੀ.ਵੀ. ਦੀ ਕੀਮਤ 50 ਮਿਲੀਅਨ ਵਾਨ (ਕਰੀਬ 42,000 ਡਾਲਰ ਭਾਵ ਲਗਭਗ 29 ਲੱਖ ਰੁਪਏ) ਰੱਖੀ ਜਾਵੇਗੀ। ਉੱਥੇ ਪ੍ਰੀ-ਆਰਡਰ ਕਰਨ ਵਾਲੇ ਗਾਹਕਾਂ ਨੂੰ ਇਹ 20 ਫੀਸਦੀ ਦੇ ਡਿਸਕਾਊਂਟ ਨਾਲ 40 ਮਿਲੀਅਨ ਵਾਨ (ਲਗਭਗ 23 ਲੱਖ ਰੁਪਏ) 'ਚ ਮਿਲੇਗਾ।

PunjabKesari

ਕੁਝ ਚੁਨਿੰਦਾ ਫੀਚਰਸ
88 ਇੰਚ ਸਕਰੀਨ ਸਾਈਜ਼ ਵਾਲਾ ਦੁਨੀਆ ਦਾ ਪਹਿਲਾ 8k OLED ਟੀ.ਵੀ. ਅਤੇ HDR ਡਾਲਬੀ ਵਿਜ਼ਨ ਫਾਰਮੇਟ ਨੂੰ ਸਪੋਰਟ ਕਰਦਾ ਹੈ। ਐੱਲ.ਜੀ. ਦਾ ਇਹ ਟੀ.ਵੀ. ਅਸਿਸਟੈਂਟ ਅਤੇ ਐਮਾਜ਼ੋਨ ਅਲੈਕਸਾ ਦੀ ਸਪੋਰਟ ਨਾਲ ਆਵੇਗਾ। ਇਸ 'ਚ 80W ਬਿਲਟ-ਇਨ ਸਪੀਕਰਸ ਨੂੰ ਲਗਾਇਆ ਗਿਆ ਹੈ ਜੋ ਯੂਜ਼ਰ ਨੂੰ ਬਿਹਤਰੀਨ ਸਾਊਂਡ ਐਕਸਪੀਰੀਅੰਸ ਦੇਣਗੇ। ਇਹ ਟੀ.ਵੀ. ਕੰਪਨੀ ਦਾ ਸਭ ਤੋਂ ਮਹਿੰਗਾ ਮਾਡਲ ਹੋਵੇਗਾ।


Karan Kumar

Content Editor

Related News