ਟ੍ਰਿਪਲ ਕੈਮਰੇ ਵਾਲਾ LG X6 ਲਾਂਚ, ਜਾਣੋ ਕੀਮਤ ਤੇ ਫੀਚਰਜ਼

06/12/2019 4:11:06 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਆਪਣਾ ਲੇਟੈਸਟ ਡਿਵਾਈਸ LG X6 ਸਾਊਥ ਕੋਰੀਆ ’ਚ ਲਾਂਚ ਕਰ ਦਿੱਤਾ ਹੈ। ਇਹ ਇਸ ਸਾਲ ਫਰਵਰੀ ’ਚ ਪੇਸ਼ ਹੋਏ LG Q60 ਦਾ ਰੀਬ੍ਰਾਂਡਿਡ ਵਰਜਨ ਹੈ। ਇਸ ਤੋਂ ਇਲਾਵਾ ਹਾਲ ਹੀ ’ਚ ਲਾਂਚ ਹੋਏ LG X6 ਨੂੰ ਡੀ.ਟੀ.ਐੱਸ. ਐਕਸ ਸਰਾਊਂਡਿਡ ਸਾਊਂਡ ਟੈਕਨਾਲੋਜੀ ਅਤੇ ਡੈਡੀਕੇਟਿਡ ਗੂਗਲ ਅਸਿਸਟੈਂਟ ਬਟਨ ਦੇ ਨਾਲ ਲਾਂਚ ਕੀਤਾ ਗਿਆ ਹੈ। ਨਾਲ ਹੀ ਸਮਾਰਟਫੋਨ ’ਚ ਇਕ ‘AI CAM’ ਫੀਚਰ ਵੀ ਦਿੱਤਾ ਗਿਆ ਹੈ, ਜੋ ਆਬਜੈਕਟਸ ਨੂੰ ਪਛਾਣ ਕੇ ਯੂਜ਼ਰ ਨੂੰ ਸੁਝਾਅ ਦਿੰਦਾ ਹੈ ਕਿ ਕਿਹੜਾ ਸ਼ੂਟਿੰਗ ਮੋਡ ਇਸਤੇਮਲ ਕਰਨ ’ਤੇ ਬਿਹਤਰੀਨ ਤਸਵੀਰ ਆਏਗੀ। 

LG X6 ਦੇ ਫੀਚਰਜ਼
ਨਵੇਂ LG X6 ’ਚ ਫੁੱਲਵਿਜ਼ਨ ਡਿਸਪਲੇਅ ਨੂੰ ਵਾਟਰਡ੍ਰੋਪ ਸਟਾਈਲ ਨੌਚ ਡਿਜ਼ਾਈਨ ਦੇ ਨਾਲ ਦਿੱਤਾ ਗਿਆਹੈ। ਹੈਂਡਸੈੱਟ ’ਚ 6.26 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਮਿਲਦੀ ਹੈ ਅਤੇ ਇਹ 12nm ਹੀਲੀਓ ਪੀ22 ਚਿੱਪਸੈੱਟ ਨਾਲ ਲੈਸ ਹੈ। ਇਸ ਡਿਵਾਈਸ ’ਚ 3 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤਾ ਗਿਆ ਹੈ। ਕੰਪਨੀ ਨੇ ਇਸ ਤੋਂ ਇਲਾਵਾ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਡਿਵਾਈਸ ਦੀ ਸਟੋਰੇਜ ਨੂੰ 2 ਟੀ.ਬੀ. ਤਕ ਵਧਾਉਣ ਦੀ ਆਪਸ਼ਨ ਵੀ ਮਿਲਦੀ ਹੈ। ਡਿਵਾਈਸ ’ਚ ਐਂਡਰਾਇਡ ਪਾਈ ’ਤੇ ਆਧਾਰਤ LG UX7 ਯੂ.ਆਈ. ਯੂਜ਼ਰਜ਼ ਨੂੰ ਮਿਲੇਗਾ। 

ਫੋਟੋਗ੍ਰਾਫੀ ਨਾਲ ਜੁੜੇ ਫੀਚਰਜ਼ ਦੀ ਗੱਲ ਕਰੀਏ ਤਾਂ ਡਿਵਾਈਸ ਦੇ ਰੀਅਰ ਪੈਨਲ ’ਤੇ ਤਿੰਨ ਕੈਮਰਾ ਸੈਂਸਰ ਦਿੱਤੇ ਗਏਹਨ ਅਤੇ ਫਰੰਟ ਪੈਨਲ ’ਤੇ ਇਕ ਸੈਲਫੀ ਸੈਂਸਰ ਦਿੱਤਾ ਗਿਆ ਹੈ। ਬੈਕ ਕੈਮਰਾ ਸਿਸਟਮ ’ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਦੂਜਾ 5 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਜ਼ 120 ਡਿਗਰੀ ਫੀਲਡ ਆਫ ਵਿਊ ਦੇ ਨਾਲ ਅਤੇ ਤੀਜਾ 2 ਮੈਗਾਪਿਕਸਲ ਦਾ ਸੈਂਸਰ ਡੈੱਫਟ ਸੈਂਸਿੰਗ ਲਈ ਦਿੱਤਾ ਗਿਆ ਹੈ। ਰੀਅਰ ਕੈਮਰਾ ਦੇ ਸੱਜੇ ਪਾਸੇ ਐੱਲ.ਈ.ਡੀ. ਫਲੈਸ਼ ਵੀ ਮਿਲਦੀ ਹੈ। ਸੈਲਫੀ ਲਈ ਡਿਵਾਈਸ ਨੂੰ 13 ਮੈਗਾਪਿਕਸਲ ਦਾ ਕੈਮਰਾ ਹੈ। 

ਡਿਵਾਈਸ ਦੇ ਬੈਕ ਪੈਨਲ ’ਤੇ ਹੀ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਬੈਕਅਪ ਲਈ ਇਸ ਵਿਚ 3,600mAh ਦੀ ਬੈਟਰੀ ਮਿਲਦੀ ਹੈ। ਇਹ ਫੋਨ ਆਰੋਰਾ ਬਲੈਕ ਅਤੇ ਮੋਰੱਕਨ ਬਲਿਊ ਕਲਰ ’ਚ ਉਪਲੱਬਧ ਹੋਵੇਗਾ। 


Related News