ਦੁਨੀਆ ਦੇ ਪਹਿਲੇ 8K OLED TV ਲਈ ਪ੍ਰੀ-ਆਰਡਰ ਸ਼ੁਰੂ, ਜਾਣੋ ਕੀਮਤ ਤੇ ਖੂਬੀਆਂ

06/04/2019 4:24:35 PM

ਗੈਜੇਟ ਡੈਸਕ– ਐੱਲ.ਜੀ. ਨੇ ਇਸ ਸਾਲ ਜਨਵਰੀ ’ਚ ਦੁਨੀਆ ਦੇ ਪਹਿਲੇ 8ਕੇ ਓ.ਐੱਲ.ਈ.ਡੀ. ਟੀਵੀ ਦਾ ਐਲਾਨ ਕੀਤਾ ਸੀ। OLED88Z9K ਨਾਂ ਨਾਲ ਪੇਸ਼ ਕੀਤੇ ਗਏ ਕੰਪਨੀ ਦੇ ਇਸ ਖਾਸ ਟੀਵੀ ਲਈ ਸਾਊਥ ਕੋਰੀਆ ’ਚ ਪ੍ਰੀ-ਆਰਡਰ ਵੀ ਸ਼ੁਰੂ ਹੋ ਚੁੱਕੇ ਹਨ। 

ਕੰਪਨੀ ਦਾ ਕਹਿਣਾ ਹੈ ਕਿ ਜੁਲਾਈ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਜਲਦੀ ਹੀ ਇਸ ਨੂੰ ਨੋਰਥ ਅਮਰੀਕਾ ਅਤੇ ਯੂਰਪ ’ਚ ਵੀ ਉਪਲੱਬਧ ਕਰਵਾਇਆ ਜਾਵੇਗਾ। ਭਾਰਤ ’ਚ ਇਹ ਕਦੋਂ ਤਕ ਉਪਲੱਬਧ ਹੋਵੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਖੂਬੀਆਂ
LG 88Z9 ਨੂੰ ਸਭ ਤੋਂ ਪਹਿਲਾਂ CES 2019 ’ਚ ਪੇਸ਼ ਕੀਤਾ ਗਿਆ ਸੀ, 88 ਇੰਚ ਸਕਰੀਨ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ 8ਕੇ ਓ.ਐੱਲ.ਈ.ਡੀ. ਟੀਵੀ ਹੈ। ਇਹ ਟੀਵੀ ਐੱਚ.ਡੀ.ਆਰ. ਅਤੇ ਡਾਲਬੀ ਵਿਜ਼ਨ ਫਾਰਮੇਟ ਵੀ ਸਪੋਰਟ ਕਰਦਾ ਹੈ। LG 88Z9 ਇਕ ਸਮਾਰਟ ਟੀਵੀ ਵੀ ਹੈ ਜੋ ਗੂਗਲ ਅਸਿਸਟੈਂਟ ਅਤੇ ਐਮਾਜ਼ਾਨ ਅਲੈਕਸਾ ਦੇ ਸਪੋਰਟ ਨਾਲ ਵੀ ਲੈਸ ਹੈ। 

ਕੰਪਨੀ ਦਾ ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਮਾਡਲ ਹੈ। ਇਸ ਟੀਵੀ ’ਚ ਅਪਸਕੇਲਿੰਗ ਫੀਚਰ ਵੀ ਦਿੱਤਾ ਗਿਆ ਹੈ, ਜਿਸ ਰਾਹੀਂ 2ਕੇ ਵੀਡੀਓ ਨੂੰ 8ਕੇ ਵੀਡੀਓ ’ਚ ਕਨਵਰਟ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਇਸ ਵਿਚ ਇਕ 80W ਬਿਲਟ-ਇਨ ਸਪੀਕਰ ਵੀ ਦਿੱਤਾ ਗਿਆ ਹੈ। 

ਕੀਮਤ
ਸਾਊਥ ਕੋਰੀਆ ’ਚ ਇਸ ਦੀ ਕੀਮਤ ਕਰੀਬ 50 ਮਿਲੀਅਨ ਵਾਨ (ਕਰੀਬ 42,000 ਡਾਲਰ ਯਾਨੀ ਕਰੀਬ 29 ਲੱਖ ਰੁਪਏ) ਰੱਖੀ ਜਾਵੇਗੀ। ਉਥੇ ਹੀ ਪ੍ਰੀ-ਆਰਡਰ ਕਰਨ ਵਾਲੇ ਗਾਹਕਾਂ ਨੂੰ ਇਹ 20 ਫੀਸਦੀ ਡਿਸਕਾਊਂਟ ਦੇ ਨਾਲ 40 ਮਿਲੀਅਨ ਵਾਨ (ਕਰੀਬ 23 ਲੱਖ ਰੁਪਏ) ’ਚ ਮਿਲੇਗਾ। 

ਹਾਲਾਂਕਿ, 8ਕੇ ਸ਼ਾਰਪਨੈੱਸ ਦੇ ਮਾਮਲੇ ’ਚ 4ਕੇ ਤੋਂ ਕਈ ਗੁਣਾ ਜ਼ਿਆਦਾ ਹੈ ਪਰ ਇਸ ਰੈਜ਼ੋਲਿਊਸ਼ਨ ਦਾ ਆਨੰਦ ਲੈਣ ਲਈਫਿਲਹਾਲ 8ਕੇ ਕੰਟੈਂਟ ਜ਼ਿਆਦਾ ਮੌਜੂਦ ਨਹੀਂ ਹੈ। ਪਹਿਲੀ ਵਾਰ ਕਮਰਸ਼ਲੀ ਉਪਲੱਬਧ ਹੋਣ ਤੋਂ ਬਾਅਦ ਇਹੀ ਸਮੱਸਿਆ 4ਕੇ ਦੇ ਨਾਲ ਵੀ ਸੀ ਪਰ ਸਮੇਂ ਦੇ ਨਾਲ-ਨਾਲ 4ਕੇ ਕੰਟੈਂਟ ਦੀ ਭਰਮਾਰ ਹੋ ਗਈ। 


Related News