ਪੋਸਟਰ ਦੀ ਤਰ੍ਹਾਂ ਮੋੜ ਕੇ ਰੱਖ ਸਕੋਗੇ LG ਦਾ ਇਹ TV

12/18/2018 5:50:13 PM

ਗੈਜੇਟ ਡੈਸਕ– ਐੱਲ.ਜੀ. ਇਲੈਕਟ੍ਰੋਨਿਕਸ ਇਕ ਅਜਿਹਾ ਟੀਵੀ ਲਿਆਉਣ ਦੀ ਤਿਆਰੀ ’ਚ ਹੈ ਜਿਸ ਨੂੰ ਪੋਸਟਰ ਦੀ ਤਰ੍ਹਾਂ ਮੋੜ ਕੇ ਰੱਖਿਆ ਜਾ ਸਕੇਗਾ। ਯਾਨੀ ਜੇਕਰ ਤੁਹਾਡਾ ਟੀਵੀ ਦੇਖਣ ਦਾ ਮਨ ਨਹੀਂ ਹੈ ਤਾਂ ਤੁਸੀਂ ਇਸ ਨੂੰ ਪੋਸਟਰ ਦੀ ਤਰ੍ਹਾਂ ਮੋੜ ਕੇ ਬੋਕਸ ’ਚ ਰੱਖ ਦਿਓ। ਇਹ ਵੱਡੀ ਸਕਰੀਨ ਵਾਲਾ ਟੀਵੀ ਹੋਵੇਗਾ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਕੰਪਨੀ ਦੀ ਇਸ ਕੋਸ਼ਿਸ਼ ਦਾ ਮਕਸਦ ਆਪਣੇ ਕਮਜ਼ੋਰ ਪਏ ਬਿਜ਼ਨਸ ਦੀ ਰਫਤਾਰ ਵਧਾਉਣਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 65-ਇੰਚ ਦਾ ਇਹ ਟੀਵੀ ਇਕ ਬਟਨ ਨਾਲ ਗੈਰਾਜ ਡੋਰ ਦੀ ਤਰ੍ਹਾਂ ਆਟੋਮੈਟਿਕ ਤਰੀਕੇ ਨਾਲ ਬੰਦ ਹੋ ਜਾਵੇਗਾ।

ਐੱਲ.ਜੀ. ਦੇ ਇਸ ਟੀਵੀ ’ਚ OLED ਸਕਰੀਨ ਹੋ ਸਕਦੀ ਹੈ ਜੋ ਕਿ ਕਲੀਅਰ ਇਮੇਜ ਦੇਵੇਗੀ। ਨਾਲ ਹੀ ਇਹ ਕਿਸੇ ਟ੍ਰਡੀਸ਼ਨਲ ਐੱਲ.ਸੀ.ਡੀ. ਜਾਂ ਲਿਕਵਿਡ ਕ੍ਰਿਸਟਲ ਡਿਸਪਲੇਅ ਪੈਨਲ ਦੇ ਮੁਕਾਬਲੇ ਜ਼ਿਆਦਾ ਆਸਾਨੀ ਨਾਲ ਫੋਲਡ ਹੋ ਸਕੇਗੀ। ਐੱਲ.ਜੀ. ਨੂੰ ਇਸ ਕਥਿਤ ਰੋਲੇਬਲ ਅਤੇ OLED ਟੀਵੀ ’ਤੇ ਕਾਫੀ ਭਰੋਸਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੇ ਕੰਜ਼ਿਊਮਰ ਇਲੈਕਟ੍ਰੋਨਿਕਸ ਬਿਜ਼ਨਸ ਨੂੰ ਮਜ਼ਬੂਤੀ ਮਿਲੇਗੀ ਜੋ ਕਿ ਮੌਜੂਦਾ ਸਮੇਂ ’ਚ ਕੀਮਤਾਂ ’ਚ ਗਿਰਾਵਟ ਅਤੇ ਚੀਨ ਦੀਆਂਕੰਪਨੀਆਂ ਵਲੋਂ ਮਿਲਣ ਵਾਲੇ ਮੁਕਾਬਲੇ ਨਾਲ ਜੂਝ ਰਿਹਾ ਹੈ। 

ਇਸ ਫੋਲਡੇਬਲ ਟੀਵੀ ਦੇ ਪ੍ਰੋਟੋਟਾਈਪ ਨੂੰ ਸਿਓਲ ’ਚ ਐੱਲ.ਜੀ. ਦੇ ਰਿਸਰਚ ਸੈਂਟਰ ’ਚ ਦਿਖਾਇਆ ਗਿਆ ਸੀ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਰੋਲੇਬਲ ਸਕਰੀਨ ਟੈਕਨਾਲੋਜੀ ਪੇਸ਼ ਕੀਤੀ ਸੀ ਪਰ ਕੰਪਨੀ 2019 ’ਚ ਇਸ ਨੂੰ ਟੀਵੀ ’ਚ ਲੈ ਕੇ ਆਏਗੀ। ਹਾਲਾਂਕਿ ਐੱਲ.ਜੀ. ਨੇ ਇਸ ਬਾਰੇ ਕੋਈ ਕਮੈਂਟ ਨਹੀਂਕੀਤਾ। 


Related News