26 ਜੂਨ ਨੂੰ ਲਾਂਚ ਹੋਵੇਗਾ LG W ਸੀਰੀਜ਼ ਦਾ ਸਮਾਰਟਫੋਨ

06/25/2019 7:53:02 PM

ਨਵੀਂ ਦਿੱਲੀ— ਸਾਊਥ ਕੋਰੀਆ ਦੀ ਇਲੈਕਟ੍ਰੋਨੀਕ ਕੰਪਨੀ LG ਆਪਣੇ ਨਵੇਂ W ਸੀਰੀਜ਼ ਦੇ ਸਮਾਰਟਫੋਨ ਨੂੰ 26 ਜੂਨ ਨੂੰ ਲਾਂਚ ਕਰੇਗੀ। ਇਸ ਦੇ ਲਈ ਕੰਪਨੀ ਨੇ ਮੀਡੀਆ ਇਨਵਾਇਟਸ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਆਪਣੇ ਬਜਟ ਰੇਂਜ ਸਮਾਰਟਫੋਨ W10 ਨੂੰ ਵਿਕਰੀ ਲਈ ਐਕਸਕਲਿਊਸਿਵ ਤੌਰ 'ਤੇ ਈ-ਕਾਮਰਸ ਸਾਈਟ ਐਮਾਜਾਨ (Amazon) 'ਤੇ ਮੁਹੱਈਆ ਕਰਵਾਏਗੀ। ਉਮੀਦ ਜਤਾਈ ਜਾ ਰਹੀ ਹੈ ਕਿ W ਸੀਰੀਜ ਦੇ ਸਮਾਰਟਫੋਨ ਨੂੰ ਐਮਾਜ਼ਾਨ ਦੇ Prime Day Sale ਦੌਰਾਨ ਸੇਲ ਲਈ ਮੁਹੱਈਆ ਕਰਵਾਈ ਜਾਵੇਗੀ।
ਕੰਪਨੀ ਆਪਣੇ ਇਸ ਬਜਟ ਰੇਂਜ ਸਮਾਰਟਫੋਨ ਦੇ ਜ਼ਰੀਏ ਮਾਰਕੀਟ 'ਚ ਪਹਿਲਾਂ ਤੋਂ ਮੌਜੂਦ ਸੈਮਸੰਗ ਦੇ ਐੱਮ ਸੀਰੀਜ਼, ਸ਼ਾਓਮੀ ਤੇ ਰਿਅਲਮੀ ਦੇ ਸਮਾਰਟਫੋਨ ਨੂੰ ਟੱਕਰ ਦੇਣਾ ਚਾਹੁੰਦੀ ਹੈ। ਰਿਪੋਰਟ ਦੀ ਮੰਨੀਏ ਤਾਂ ਐੱਲ.ਜੀ. ਦੇ ਡਬਲਿਊ ਸੀਰੀਜ਼ ਦੀ ਸ਼ੁਰੂਆਤੀ ਕੀਮਤ 10,000 ਰੁਪਏ ਤਕ ਹੋ ਸਕਦੀ ਹੈ। ਐੱਲ.ਜੀ. ਨੇ ਇਸੇ ਸਾਲ ਆਪਣੇ ਦੋ ਫਲੈਗਸ਼ਿਪ ਸਮਾਰਟਫੋਨ LG V50 ThinQ ਤੇ LG G8 ThinQ ਨੂੰ ਮੋਬਾਇਲ ਵਰਲਡ ਕਾਂਗਰਸ 2019 'ਚ ਲਾਂਚ ਕੀਤਾ ਸੀ ਪਰ ਹੁਣ ਕੰਪਨੀ ਆਪਣੇ V ਤੇ G ਸੀਰੀਜ਼ ਤੋਂ ਬਾਅਦ W ਸੀਰੀਜ਼ ਨੂੰ ਇੰਟਰੋਡਿਊਸ ਕਰਵਾਉਣ ਵਾਲੀ ਹੈ।


Inder Prajapati

Content Editor

Related News