LG ਨੇ ਲਾਂਚ ਲਾਂਚ ਕੀਤਾ ਦਮਦਾਰ ਟੈਬਲੇਟ, ਵੱਡੀ ਡਿਸਪਲੇਅ ਨਾਲ ਮਿਲਣਗੇ ਚਾਰ ਸਪੀਕਰ

08/06/2022 6:21:52 PM

ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਐੱਲ.ਜੀ. ਨੇ ਆਪਣੇ ਨਵੇਂ LG Ultra Tab ਨੂੰ ਲਾਂਚ ਕਰ ਦਿੱਤਾ ਹੈ। ਇਸ ਟੈਬ ਨੂੰ ਫਿਲਹਾਲ ਘਰੇਲੂ ਬਾਜ਼ਾਰ ’ਚ ਹੀ ਪੇਸ਼ ਕੀਤਾ ਗਿਆ ਹੈ। ਐਂਡਰਾਇਡ 12 ਆਧਾਰਿਤ ਇਸ ਟੈਬ ’ਚ 10.35 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। LG Ultra Tab ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 7040mAh ਦੀ ਬੈਟਰੀ ਵੀ ਮਿਲੇਗੀ। 

LG Ultra Tab ਦੀ ਕੀਮਤ
ਐੱਲ.ਜੀ. ਦੇ ਇਸ ਟੈਬਲੇਟ ਨੂੰ ਕੰਪਨੀ ਦੀ ਕੋਰੀਆਈ ਵੈੱਬਸਾਈਟ ’ਤੇ ਸਿੰਗਰ ਚਾਰਕੋਲ ਗ੍ਰੇਅ ਰੰਗ ’ਚ ਲਿਸਟ ਕੀਤਾ ਗਿਆ ਹੈ। ਟੈਬਲੇਟ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,26,000 ਕੋਰੀਅਨ ਵਾਨ (ਕਰੀਬ 26,000 ਰੁਪਏ) ਹੈ। 

LG Ultra Tab ਦੇ ਫੀਚਰਜ਼
LG Ultra Tab ਐਂਡਰਾਇਡ 12 ਦੇ ਨਾਲ ਆਉਂਦਾ ਹੈ। ਇਸ ਟੈਬ ’ਚ 10.35 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਟੈਬ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਿਲਦੀ ਹੈ। ਇਸਦੀ ਰੈਮ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। 

LG Ultra Tab ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਟੈਬ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Wacom stylus ਸਪੋਰਟ ਨਾਲ ਆਉਣ ਵਾਲੇ ਇਸ ਟੈਬ ’ਚ ਚਾਰ ਆਡੀਓ ਸਪੀਕਰ ਦਿੱਤੇ ਗਏ ਹਨ। ਮਜ਼ਬੂਤੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਟੈਬ ’ਚ ਅਮਰੀਕੀ ਫੌਜ ਦੇ MIL-STD 810G ਸਟੈਂਡਰਡ ਰੇਟਿੰਗ ਦਿੱਤੀ ਗਈ ਹੈ। LG Ultra Tab ’ਚ 7040mAh ਦੀ ਬੈਟਰੀ ਮਿਲਦੀ ਹੈ ਜੋ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

Rakesh

This news is Content Editor Rakesh