LG Stylo 5 ਲਾਂਚ, ਜਾਣੋ ਕੀਮਤ ਤੇ ਖੂਬੀਆਂ

07/01/2019 4:11:27 PM

ਗੈਜੇਟ ਡੈਸਕ– ਐੱਲ.ਜੀ. ਨੇ ਆਪਣੇ ਨਵੇਂ ਸਮਾਰਟਫੋਨ LG Stylo 5 ਨੂੰ ਲਾਂਚ ਕਰ ਦਿੱਤਾ ਹੈ। ਸਟਾਇਲੋ ਸੀਰੀਜ਼ ਦਾ ਇਹ ਫੋਨ LG Stylo 4 ਦਾ ਅਪਗ੍ਰੇਡ ਹੈ ਜਿਸ ਨੂੰ ਬੀਤੇ ਸਾਲ ਜੂਨ ’ਚ ਲਾਂਚ ਕੀਤਾ ਗਿਆ ਸੀ। ਹਾਰਡਵੇਅਰ ਦੇ ਤੌਰ ’ਤੇ LG Stylo 5 ਪੁਰਾਣੇ ਹੈਂਡਸੈੱਟ ਦੇ ਮੁਕਾਬਲੇ ਬਹੁਤ ਵੱਡੀ ਅਪਗ੍ਰੇਡ ਨਹੀਂ ਹੈ। ਡਿਸਪਲੇਅ ਅਤੇ ਕੈਮਰਾ ਹਾਰਡਵੇਅਰ ਐੱਲ.ਜੀ. ਸਟਾਇਲੋ 4 ਵਾਲੇ ਹੀ ਹਨ। ਫੋਨ ’ਚ ਆਨ-ਸਕਰੀਨ ਮੈਮੋ ਅਤੇ ਸਟਾਇਲਸ ਲਈ ਕਈ ਆਪਟਿਮਾਈਜ਼ਡ ਐਪ ਪਹਿਲਾਂ ਤੋਂ ਹੀ ਮਿਲਣਗੇ। 

LG Stylo 5 ਦੀ ਕੀਮਤ ਤੇ ਉਪਲੱਬਧਤਾ
ਐੱਲ.ਜੀ. ਸਟਾਇਲੋ 5 ਦੀ ਕੀਮਤ 229.99 ਡਾਲਰ (ਕਰੀਬ 15,900 ਰੁਪਏ) ਹੈ। ਫਿਲਹਾਲ, ਇਸ ਨੂੰ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਇਹ ਸਾਫ ਨਹੀਂ ਹੈ ਕਿ ਫੋਨ ਨੂੰ ਭਾਰਤ ਲਿਆਇਆ ਜਾਵੇਗਾ ਜਾਂ ਨਹੀਂ। ਨਵੇਂ ਐੱਲ.ਜੀ. ਫੋਨ ਨੂੰ ਬਲਾਂਡ ਰੋਜ਼ ਅਤੇ ਪਲੈਟਿਨਮ ਗ੍ਰੇਅ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। 

ਫੀਚਰਜ਼
ਐੱਲ.ਜੀ. ਸਟਾਇਲੋ 5 ਐਂਡਰਾਇਡ 9 ਪਾਈ ’ਤੇ ਚੱਲੇਗਾ। ਇਸ ਵਿਚ 6.2 ਇੰਚ ਦੀ ਫਉੱਲ-ਐੱਚ.ਡੀ. ਪਲੱਸ (1080x2160 ਪਿਕਸਲ) ਫੁਲ ਵਿਜ਼ਨ ਡਿਸਪਲੇਅ ਹੈ। ਇਸ ਵਿਚ 1.8 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ, ਐੱਲ.ਜੀ. ਨੇ ਅਜੇ ਇਹ ਸਾਫ ਨਹੀਂ ਕੀਤਾ ਕਿ ਇਸ ਵਿਚ ਮੀਡੀਆਟੈੱਕ ਜਾਂ ਕੁਆਲਕਾਮ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। 

LG Stylo 5 ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਨਬਿਲਟ ਸਟੋਰੇਜ 32 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ 2 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਫੀਚਰ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 4.2 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹਨ। LG Stylo 5 ਦੀ ਬੈਟਰੀ 3,500mAh ਦੀ ਹੈ ਅਤੇ ਇਸ ਦਾ ਡਾਈਮੈਂਸ਼ਨ 160.02 x 77.7 x 8.38 ਮਿਲੀਮੀਟਰ ਹੈ। 


Related News