LG ਦੇ ਇਸ ਸਮਾਰਟਫੋਨ ਨੂੰ ਮਿਲਣੀ ਸ਼ੁਰੂ ਹੋਈ ਐਂਡ੍ਰਾਇਡ Pie ਅਪਡੇਟ

01/20/2019 5:46:01 PM

ਗੈਜੇਟ ਡੈਸਕ- ਜੇਕਰ ਤੁਸੀਂ LG ਦੇ G7 ThinQ ਸਮਾਰਟਫੋਨ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਜਾਣਕਾਰੀ ਦੇ ਮੁਤਾਬਕ ਇਸ ਫਲੈਗਸ਼ਿਪ ਸਮਾਰਟਫੋਨ ਨੂੰ ਸਾਊਥ ਕੋਰੀਆ 'ਚ ਐਂਡ੍ਰਾਇਡ 9 ਪਾਈ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਐੱਲ. ਜੀ ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਨੂੰ ਐਂਡ੍ਰਾਇਡ ਪਾਈ ਅਪਡੇਟ ਮਿਲਣ 'ਚ ਕਾਫ਼ੀ ਦੇਰੀ ਹੋਈ। ਬਾਕੀ ਹੈਂਡਸੈੱਟ ਮੇਕਰ ਕੰਪਨੀਜ਼ ਆਪਣੇ ਫਲੈਗਸ਼ਿਪ ਡਿਵਾਈਸ ਲਈ ਪਹਿਲਾਂ ਹੀ ਐਂਡ੍ਰਾਇਡ ਪਾਈ ਅਪਡੇਟ ਜਾਰੀ ਕਰ ਚੁੱਕੀ ਹੈ। ਦੱਸ ਦੇਈਏ ਕਿ ਇਸ ਅਪਡੇਟ ਨੂੰ ਸਭ ਤੋਂ ਪਹਿਲਾਂ ਸਾਊਥ ਕੋਰੀਆ 'ਚ ਯੂਜ਼ਰਸ ਲਈ ਲਿਆਇਆ ਗਿਆ ਹੈ ਤੇ ਇਸ ਤੋਂ ਬਾਅਦ ਇਸ ਨੂੰ ਹੋਰ ਦੇਸ਼ਾਂ 'ਚ ਰਹਿ ਰਹੇ ਯੂਜ਼ਰਸ ਲਈ ਰੋਲ ਆਊਟ ਕੀਤੀ ਜਾਵੇਗੀ।
ਮਿਲਣਗੇ ਇਹ ਖਾਸ ਫੀਚਰਸ 
ਐਂਡ੍ਰਾਇਡ 9 ਪਾਈ ਅਪਡੇਟ ਦੇ ਨਾਲ ਫੋਨ 'ਚ ਅਡੈਪਟਿਵ ਬੈਟਰੀ, ਐਪ ਐਕਸ਼ਨ, ਸਲਾਈਸ, ਡਿਜੀਟਲ ਵੇਲਬਿੰਗ ਸਹਿਤ ਕਈ ਹੋਰ ਫੀਚਰਸ ਮਿਲਣ ਦੀ ਉਮੀਦ ਹੈ। ਕੰਪਨੀ ਨੇ ਪਹਿਲਾਂ ਹੀ ਕੰਫਰਮ ਕੀਤਾ ਸੀ ਕਿ ਯੂਜ਼ਰਸ ਨੂੰ 2019 ਦੀ ਪਹਿਲੀ ਤੀਮਾਹੀ 'ਚ ਇਹ ਅਪਡੇਟ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਐੱਲ. ਜੀ ਨੇ ਪਿਛਲੇ ਸਾਲ ਮਈ 'ਚ ਆਪਣੀ ਲੇਟੈਸਟ ਫਲੈਗਸ਼ਿਪ ਰੇਂਜ ਦੇ ਦੋ ਨਵੇਂ ਸਮਾਰਟਫੋਨ ਐੱਲ. ਜੀ ਜੀ7 ਥਿੰਕ ਤੇ ਐੱਲ. ਜੀ ਜੀ7+ ਥਿੰਕ ਲਾਂਚ ਕੀਤੇ ਸਨ। ਉਥੇ ਹੀ ਭਾਰਤੀ ਬਾਜ਼ਾਰ 'ਚ ਐੱਲ. ਜੀ ਜੀ 7 ਥਿੰਕ ਨੂੰ ਲਾਂਚ ਨਹੀ ਕੀਤਾ ਬਲਕਿ ਇਸ ਦੇ ਅਪਗ੍ਰੇਡਿਡ ਵਰਜ਼ਨ G7+ ThinQ ਨੂੰ ਲਾਂਚ ਕੀਤਾ ਗਿਆ ਸੀ।