LG ਦੇ ਇਨ੍ਹਾਂ ਨਵੇਂ ਸਮਾਰਟਫੋਨਜ਼ ਤੋਂ ਉਠਿਆ ਪਰਦਾ, ਮਿਲੇਗਾ ਟ੍ਰਿਪਲ ਰੀਅਰ ਕੈਮਰਾ

02/20/2019 1:44:28 PM

ਗੈਜੇਟ ਡੈਸਕ- ਬਾਰਸਿਲੋਨਾ 'ਚ ਆਯੋਜਿਤ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ 2019 'ਚ ਐੱਲ ਜੀ ਘੱਟ ਤੋਂ ਘੱਟ ਤਿੰਨ ਮਿਡ-ਰੇਂਜ ਸਮਾਰਟਫੋਨ ਤੋਂ ਪਰਦਾ ਉਠਾਵੇਗੀ। ਕੰਪਨੀ ਦੀ ਐੱਲ ਜੀ Q60 ,ਐੱਲ ਜੀ K50 ਅਤੇ ਐੱਲ ਜੀ K40 ਨੂੰ ਲਾਂਚ ਕਰਨ ਦੀ ਯੋਜਨਾ ਹੈ। ਇਨ੍ਹਾਂ 'ਚੋਂ ਐੱਲ ਜੀ Q60 ਸਭ ਤੋਂ ਪ੍ਰੀਮੀਅਮ ਹੈ। ਭਲੇ ਹੀ ਤਿੰਨਾਂ ਫੋਨਜ਼ ਤੋਂ ਮੋਬਾਇਲ ਵਰਲਡ ਕਾਂਗਰਸ 2019 'ਚ ਪਰਦਾ ਚੁੱਕਿਆ ਜਾਵੇਗਾ। ਪਰ ਐੱਲ ਜੀ Q60, ਐੱਲ ਜੀ K50 ਤੇ ਐੱਲ ਜੀ K40 ਦੀ ਕੀਮਤ ਤੇ ਉਪਲੱਬਧਤਾ ਦਾ ਐਲਾਨ ਮਾਰਕੀਟ 'ਤੇ ਨਿਰਭਰ ਕਰੇਗਾ। ਕੰਪਨੀ ਨੇ ਦੱਸਿਆ ਹੈ ਕਿ ਇਹ ਤਿੰਨੋਂ ਹੀ ਫੋਨ ਏ. ਆਈ ਕੈਮ ਫੀਚਰ ਨਾਲ ਲੈਸ ਹਨ। ਇਸ ਤੋਂ ਇਲਾਵਾ ਗੂਗਲ ਅਸਿਸਟੇਂਟ ਨੂੰ ਐਕਟਿਵ ਕਰਨ ਲਈ ਫੋਨ 'ਚ ਵੱਖ-ਵੱਖ ਬਟਨ ਹਨ ਤੇ ਇਹ 4“S:X34 ਸਰਾਊਂਡ ਸਾਊਂਡ ਨੂੰ ਸਪੋਰਟ ਕਰਦੇ ਹਨ। 

ਐੱਲ ਜੀ Q60 ਸਪੈਸੀਫਿਕੇਸ਼ਨ
ਐੱਲ. ਜੀ ਕਿਊ60 'ਚ 6.26 ਇੰਚ ਦੀ ਐੱਚ. ਡੀ+ ਡਿਸਪਲੇਅ ਹੈ। ਇਹ 19:9 ਆਸਪੈਕਟ ਰੇਸ਼ਿਓ ਵਾਲਾ ਹੈ ਤੇ ਵਾਟਰਡਰਾਪ ਨੌਚ ਦੇ ਨਾਲ ਆਉਂਦਾ ਹੈ। ਫੋਨ 'ਚ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੇ ਗਏ ਹਨ। ਇਨਬਿਲਟ ਸਟੋਰੇਜ 64 ਜੀ.ਬੀ. ਹੈ ਤੇ ਜ਼ਰੂਰਤ ਪੈਣ 'ਤੇ 2 ਟੀ.ਬੀ ਤੱਕ ਦਾ ਮਾਈਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰਨਾ ਸੰਭਵ ਹੈ। LG Q60 'ਚ ਪਿਛਲੇ ਹਿੱਸੇ 'ਤੇ ਤਿੰਨ ਕੈਮਰੇ ਹਨ।  ਇਕ 16 ਮੈਗਾਪਿਕਸਲ ਦਾ ਸੈਂਸਰ ਹੈ ਜੋ ਪੀ. ਡੀ. ਏ. ਐਫ ਨਾਲ ਲੈਸ ਹੈ। ਇਸ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ ਤੇ 5 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਸੈਂਸਰ। ਫੋਨ 'ਚ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 3,500 ਐੱਮ. ਏ. ਐੱਚ ਦੀ ਹੈ ਤੇ ਇਸ ਦਾ ਡਾਇਮੇਂਸ਼ਨ 161.3x77x8.7 ਮਿਲੀਮੀਟਰ ਹੈ। ਫੋਨ 'ਚ ਰੀਅਰ ਫਿੰਗਰਪ੍ਰਿੰਟ ਸੈਂਸਰ ਹੈ। 

ਐੱਲ ਜੀ K50 ਸਪੈਸੀਫਿਕੇਸ਼ਨ
ਐੱਲ. ਜੀ ਕੇ50 'ਚ 6.26 ਇੰਚ ਦੀ ਐੱਚ. ਡੀ+ ਫੁਲਵਿਜਨ ਡਿਸਪਲੇਅ ਹੈ, 19:9 ਆਸਪੈਕਟ ਰੇਸ਼ਿਓ ਤੇ ਵਾਟਰਡਰਾਪ ਨੌਚ ਦੇ ਨਾਲ। ਇਸ 'ਚ 2 ਗੀਗਾਹਰਟਜ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ.ਬੀ ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ.ਬੀ ਹੈ ਤੇ ਜ਼ਰੂਰਤ ਪੈਣ 'ਤੇ 2 ਟੀਬੀ ਤੱਕ ਦਾ ਐੱਸ ਡੀ ਕਾਰਡ ਇਸਤੇਮਾਲ ਕਰਣਾ ਸੰਭਵ ਹੈ। ਐੱਲ ਜੀ K50 ਡਿਊਲ ਰੀਅਰ ਕੈਮਰਾ ਸੈਟਅਪ ਦੇ ਨਾਲ ਆਉਂਦਾ ਹੈ। ਇਸ 'ਚ ਫੇਜ ਡਿਟੈਕਸ਼ਨ ਆਟੋ ਫੋਕਸ ਨਾਲ ਲੈਸ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਤੇ ਇਸ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਦਾ ਸੈਲਫੀ ਸੈਂਸਰ ਹੈ। ਬੈਟਰੀ 3,500 ਐੱਮ. ਏ. ਐੱਚ ਦੀ ਹੈ। ਐੱਲ. ਜੀ ਦੇ50 ਦਾ ਡਾਇਮੇਂਸ਼ਨ ਐੱਲ ਜੀ Q60 ਵਾਲਾ ਹੀ ਹੈ। ਇਸ 'ਚ ਵੀ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਹੈ। 

ਐੱਲ ਜੀ K40 ਸਪੈਸੀਫਿਕੇਸ਼ਨ
ਐੱਲ. ਜੀ ਕੇ40 'ਚ 18:9 ਆਸਪੈਕਟ ਰੇਸ਼ਿਓ ਵਾਲਾ 5.7 ਇੰਚ ਦਾ ਐੱਚ. ਡੀ+ ਫੁਲਵਿਜ਼ਨ ਡਿਸਪਲੇਅ ਹੈ। 2 ਗੀਗਾਹਰਟਜ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 2 ਜੀ. ਬੀ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ ਤੇ ਜ਼ਰੂਰਤ ਪੈਣ 'ਤੇ 2 ਟੀ. ਬੀ ਤੱਕ ਦਾ ਐੱਸ ਡੀ ਕਾਰਡ ਇਸਤੇਮਾਲ ਕਰਣਾ ਸੰਭਵ ਹੈ। ਫੋਨ 'ਚ ਪਿਛਲੇ ਹਿੱਸੇ 'ਤੇ ਫੇਜ਼ ਡਿਟੈਕਸ਼ਨ ਆਟੋਫੋਕਸ ਨਾਲ ਲੈਸ 16 ਮੈਗਾਪਿਕਸਲ ਦਾ ਕੈਮਰਾ ਹੈ। ਐੱਲ. ਈ. ਡੀ ਫਲੈਸ਼ ਸਪੋਰਟ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਸੈਂਸਰ ਦਿੱਤਾ ਗਿਆ ਹੈ। ਐੱਲ ਜੀ K40 ਦੀ ਬੈਟਰੀ 3,000 ਐੱਮ. ਏ. ਐੱਚ ਦੀ ਹੈ। ਇਸ ਦਾ ਡਾਇਮੇਂਸ਼ਨ 153.0x71.9x8.3 ਮਿਲੀਮੀਟਰ ਹੈ। ਇਸ ਫੋਨ 'ਚ ਵੀ ਰੀਅਰ ਫਿੰਗਰਪ੍ਰਿੰਟ ਸੈਂਸਰ ਹੈ।