ਮੋਸ਼ਨ ਸੈਂਸਰਜ਼ ਨਾਲ ਲੈਸ ਹੋਵੇਗਾ LG ਦਾ ਸਮਾਰਟ ਪੈੱਨ, ਸਮਾਰਟਫੋਨ ਦੀ ਤਰ੍ਹਾਂ ਕਰੇਗਾ ਕੰਮ

07/08/2018 6:27:39 PM

ਜਲੰਧਰ— ਅੱਜ ਦੇ ਸਮੇਂ 'ਚ ਮੋਬਾਇਲ ਕੰਪਨੀਆਂ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਸਮਾਰਟਫੋਨਸ ਲਾਂਚ ਕਰ ਰਹੀਆਂ ਹਨ। ਇਸੇ ਦੌਰਾਨ ਦੱਖਣ ਕੋਰੀਆ ਦੀ ਕੰਪਨੀ ਐੱਲ.ਜੀ. ਵੀ ਇਕ ਅਜਿਹੇ ਸਟਾਈਲਿਸ਼ ਪੈੱਨ 'ਤੇ ਕੰਮ ਕਰ ਰਹੀ ਹੈ ਜੋ ਤੁਹਾਡੇ ਸਮਾਰਟਫੋਨ ਦੀ ਥਾਂ ਲੈ ਲਵੇਗਾ। ਕੰਪਨੀ ਦੇ ਇਸ ਨਵੇਂ ਡਿਵਾਈਸ ਦਾ ਇਕ ਪੇਟੈਂਟ ਸਾਹਮਣੇ ਆਇਆ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਇਹ ਫੋਲਡੇਬਲ ਸਟਾਈਲਿਸ਼ ਪੈੱਨ ਦੋ ਡਿਸਪਲੇਅ ਦੇ ਨਾਲ ਆਏਗਾ। ਇਸ ਵਿਚ ਨੋਟੀਫਿਕੇਸ਼ਨ ਅਤੇ ਯੂਜ਼ਫੁੱਲ ਸ਼ਾਟਕਟਸ ਵੀ ਦਿੱਤੇ ਜਾਣਗੇ। ਪੈੱਨ 'ਚ ਇਕ ਫਲੈਕਸੀਬਲ ਡਿਸਪਲੇਅ ਦਿੱਤੀ ਜਾਵੇਗੀ ਜੋ ਇਸ ਦੀ ਬਾਡੀ 'ਚ ਪੂਰੀ ਤਰ੍ਹਾਂ ਰੋਲਆਊਟ ਹੋ ਜਾਵੇਗੀ। ਹਾਲਾਂਕਿ ਕੰਪਨੀ ਨੇ ਆਪਣੇ ਇਸ ਡਿਵਾਈਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। 


 

ਖਾਸ ਸੈਂਸਰਜ਼
ਤਸਵੀਰ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਇਸ ਪੈੱਨ 'ਚ ਸੈਂਸਰਜ਼ ਵੀ ਦਿੱਤੇ ਜਾਣਗੇ ਜਿਨ੍ਹਾਂ 'ਚ ਗਾਈਰੋ, ਪ੍ਰਾਕਸੀਮਿਟੀ, ਕੈਮਰਾ, ਆਈ ਟ੍ਰੈਕਿੰਗ ਅਤੇ ਇਕ ਫਿੰਗਰਪ੍ਰਿੰਟ ਸੈਂਸਰ ਆਦਿ ਮੌਜੂਦ ਹੋਣਗੇ। ਪੇਟੈਂਟ 'ਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਸ ਨੂੰ ਕਿਸੇ ਵੀ ਸਮਾਰਟ ਡਿਵਾਈਸ ਨਾਲ ਜੋੜਿਆ ਜਾ ਸਕਦਾ ਹੈ। 

ਈਅਰਫੋਨ ਦੀ ਵੀ ਸੁਵਿਧਾ
ਪੇਟੈਂਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿਚ ਮਾਈਕ੍ਰੋਫੋਨ ਅਤੇ ਈਅਰਫੋਨ ਦੀ ਵੀ ਸੁਵਿਧਾ ਦਿੱਤੀ ਜਾਵੇਗੀ ਜਿਸ ਨਾਲ ਯੂਜ਼ਰਸ ਕਾਲ ਕਰ ਸਕਣਗੇ। ਇਸ ਤੋਂ ਇਲਾਵਾ ਪੈੱਨ 'ਚ ਇਕ ਡੈਡੀਕੇਟਿਡ ਬਟਨ ਹੋਵੇਗਾ ਜਿਸ ਨੂੰ ਪੈੱਨ ਦੇ ਬਿਲਕੁੱਲ ਹੇਠਾਂ ਦਿੱਤਾ ਜਾਵੇਗਾ। ਤੁਸੀਂ ਸਟਾਈਲਿਸ਼ ਪੈੱਨ ਨਾਲ ਤੁਸੀਂ ਰੈਗੁਲਰ ਐਪਸ, ਟੈਕਸਟ ਅਤੇ ਬ੍ਰਾਊਜ਼ਿੰਗ ਵੀ ਕਰ ਸਕਦੇ ਹਨ। ਦੱਸ ਦਈਏ ਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਖਾਸ ਡਿਵਾਈਸ ਨੂੰ ਕਦੋਂ ਤਕ ਲਾਂਚ ਕੀਤਾ ਜਾ ਸਕਦਾ ਹੈ।