HD ਡਿਸਪਲੇ ਤੇ 4G LTE ਸਪੋਰਟ ਨਾਲ ਲਾਂਚ ਹੋਇਆ LG G Pad III 10.1 ਟੈਬਲੇਟ

Monday, Dec 19, 2016 - 02:06 PM (IST)

HD ਡਿਸਪਲੇ ਤੇ 4G LTE ਸਪੋਰਟ ਨਾਲ ਲਾਂਚ ਹੋਇਆ LG G Pad III 10.1 ਟੈਬਲੇਟ
ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ LG ਨੇ ਆਪਣੇ ਘਰੇਲੂ ਬਾਜ਼ਾਰ ''ਚ  LG G Pad III 10.1 ਟੈਬਲੇਟ ਲਾਂਚ ਕੀਤਾ ਹੈ। ਇਸ ਟੈਬਲੇਟ ਦੀ ਕੀਮਤ 429,000 Won (ਕਰੀਬ 24,535 ਰੁਪਏ) ਹੈ। LG G Pad III 10.1  ਕੰਪਨੀ ਨੇ  LG G Pad II 10.1 ਦਾ ਹੀ ਅਪਗ੍ਰੇਡ ਵੇਰੀਅੰਟ ਹੈ। 
LG G Pad III 10.1 ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 10.1-ਇੰਚ ਦੀ ਫੁੱਲ-ਐੱਚ.ਡੀ. (1920x1280 ਪਿਕਸਲ) WUXGA ਡਿਸਪਲੇ ਦਿੱਤੀ ਗਈ ਹੈ। ਟੈਬਲੇਟ ਨੂੰ ਪਾਵਰ ਦੇਣ ਲਈ ਇਸ ਵਿਚ 1.5GHz ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 617 ਪ੍ਰੋਸੈਸਰ ਮੌਜੂਦ ਹੈ। ਇਸ ਵਿਚ 2ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਟੈਬਲੇਟ ਐਂਡਰਾਇਡ 6.0.1 ਮਾਰਸ਼ਮੈਲੋ ''ਤੇ ਚੱਲਦਾ ਹੈ। 
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LG G Pad III 10.1 ਟੈਬਲੇਟ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਨੂੰ ਪਾਵਰ ਦੇਣ ਦਾ ਕੰਮ ਕਰੇਗੀ 6,000mAh ਦੀ ਦਮਦਾਰ ਬੈਟਰੀ।
ਕੁਨੈਕਟੀਵਿਟੀ ਲਈ LG G Pad III 10.1 ''ਚ 4G LTE, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.2, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਆਦਿ ਸ਼ਾਮਲ ਹਨ।

 


Related News