LG ਲਿਆਈ AI ਨਾਲ ਲੈਸ ਸਮਾਰਟ ਤੇ LED TV ਦੀ ਨਵੀਂ ਰੇਂਜ

07/11/2019 5:04:52 PM

ਗੈਜੇਟ ਡੈਸਕ– ਐੱਲ.ਜੀ. ਨੇ ਬੁੱਧਵਾਰ ਨੂੰ ਭਾਰਤ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਟੀਵੀ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਇਸ ਵਿਚ ਸਮਾਰਟ, ਐੱਲ.ਈ.ਡੀ., ਯੂ.ਐੱਚ.ਡੀ., ਨੈਨੋਸੈੱਲ ਅਤੇ ਓ.ਐੱਲ.ਈ.ਡੀ. ਏ.ਆਈ. ਥਿਨਕਿਊ ਮਾਡਲ ਸ਼ਾਮਲ ਹਨ। ਸਾਊਥ ਕੋਰੀਆ ਦੀ ਕੰਪਨੀ ਨੇ 2019 ਦੇ ਓ.ਐੱਲ.ਈ.ਡੀ. ਟੀਵੀ ਲਾਈਨਅਪ ’ਚ ਅਮੇਜ਼ਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਦਾ ਇੰਟੀਗ੍ਰੇਸ਼ਨ ਵੀ ਦਿੱਤਾ ਹੈ। 

ਇਸ ਦੇ ਨਾਲ ਹੀ ਓ.ਐੱਲ.ਈ.ਡੀ. ਅਤੇ ਨੈਨੋਸੈੱਲ ਟੀਵੀ ’ਚ ਐਪਲ ਹੋਮਕਿਟ ਇੰਟੀਗ੍ਰੇਸ਼ਨ ਵੀ ਹੈ ਜਿਸ ਰਾਹੀਂ ਐਪਲ ਡਿਵਾਈਸ ਦੇ ਹੋਮ ਐਪ ਅਤੇ ਸਿਰੀ ਰਾਹੀਂ ਇਸ ਨੂੰ ਕੰਟਰੋਲ ਵੀ ਕੀਤਾ ਜਾ ਸਕੇਗਾ। ਇਨ੍ਹਾਂ ’ਚੋਂ ਕੁਝ ਐੱਲ.ਈ.ਡੀ. ਟੀਵੀ ਦੇ ਮਾਡਲ ਐਪ ਏਅਰ ਪਲੇਅ 2 ਸਪੋਰਟ ਵੀ ਪ੍ਰੋਵਾਈਡ ਕਰਾਉਣਗੇ। 

ਐੱਲ.ਜੀ. ਦੀ ਇਸ ਨਵੀਂ ਰੇਂਜ ’ਚ 32 ਇੰਚ ਤੋਂ ਲੈ ਕੇ 77 ਇੰਚ ਦੇ ਮਾਡਲ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 24,990 ਰੁਪਏ ਤੋਂ ਲੈ ਕੇ 10,99,990 ਰੁਪਏ ਦੇ ਵਿਚਕਾਰ ਹੈ। ਸਾਰੇ ਟੀਵੀਆਂ ’ਚ ਕਈ ਓ.ਟੀ.ਟੀ. (ਓਵਰ-ਦਿ-ਟਾਪ) ਐਪ ਪ੍ਰੀਲੋਡਿਡ ਹਨ, ਜਿਨ੍ਹਾਂ ’ਚ ਇਰਜ਼ ਨਾਓ, ਹੰਗਾਮਾ ਅਤੇ ਯੂਟਿਊਬ ਵਰਗੇ ਕਈ ਐਪ ਸ਼ਾਮਲ ਹਨ। 

ਜਿਵੇਂ ਕਿ ਜਨਵਰੀ ’ਚ CES 2019 ’ਚ ਸ਼ੋਅਕੇਸ ਕੀਤਾ ਗਿਆ ਹੈ, 2019 ਦੇ ਐੱਲ.ਜੀ. ਓ.ਐੱਲ.ਈ.ਡੀ. ਟੀਵੀ ਅਮੇਜ਼ਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਇੰਟੀਗ੍ਰੇਸ਼ਨ ਦੇ ਨਾਲ ਆਉਂਦੇ ਹਨ, ਜਿਸ ਵਿਚ ਟੀਵੀ ’ਚ ਵਾਇਸ ਅਸਿਸਟੈਂਟ ਦਾ ਇਸਤੇਮਾਲ ਕੀਤਾ ਜਾ ਸਕੇਗਾ। ਕੰਪਨੀ ਨੇ ਪ੍ਰੀਲੋਡਿਡ ਅਸਿਸਟੈਂਟ ਦੇ ਐਕਸਪੀਰੀਅੰਸ ਨੂੰ ਬਿਹਤਰ ਕਰਨ ਲਈ ਇਸ ਵਿਚ ਥਿਨਕਿਊ ਏ.ਆਈ. ਵਾਇਸ ਰਿਕੋਗਨੀਸ਼ਨ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ। 

ਵਾਈਬ੍ਰੇਂਟ ਕਲਰ ਦੇ ਨਾਲ ਹਾਈ-ਕੁਆਲਿਟੀ ਇਮੇਜ ਦੀ ਮੰਗ ਕਰਨ ਵਾਲੇ ਗਾਹਕਾਂ ਲਈ ਐੱਲ.ਜੀ. ਨੈਨੋਸੈੱਲ ਟੀਵੀ ਦੀ ਰੇਂਜ ਲੈ ਕੇ ਆਈ ਹੈ, ਜਿਸ ਵਿਚ ਨੈਨੋ ਕਲਰ, ਨੈਨੋ ਐਕਿਊਰੇਸੀ ਅਤੇ ਨੈਨੋ ਬੇਜ਼ਲ ਵਰਗੇ ਫੀਚਰਜ਼ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਟੀਵੀ ਦੇ ਪਤਲੇ ਬੇਜ਼ਲ ਯੂਜ਼ਰਜ਼ ਨੂੰ ਸ਼ਾਨਦਾਰ ਵਿਊਇੰਗ ਐਕਸਪੀਰੀਅੰਸ ਦੇਣ ਲਈ ਤਿਆਰ ਕੀਤੇ ਗਏ ਹਨ।