10 ਮਈ ਨੂੰ ਲਾਂਚ ਹੋਵੇਗਾ ਡਿਊਲ ਸਕਰੀਨ ਵਾਲਾ LG V50 ThinQ 5G ਸਮਾਰਟਫੋਨ

05/03/2019 3:57:37 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਨੇ ਆਪਣੇ ਅਪਕਮਿੰਗ LG V50 ThinQ 5G  ਸਮਾਰਟਫੋਨ ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਆਪਣੇ ਪਹਿਲੇ 5ਜੀ ਸਮਾਰਟਫੋਨ ਨੂੰ 10 ਮਈ ਨੂੰ ਲਾਂਚ ਕਰੇਗੀ। ਕੰਪਨੀ ਨੇ ਮੋਬਾਇਲ ਵਰਲਡ ਕਾਂਗਰਸ 2019 ਤੋਂ ਠੀਕ ਪਹਿਲਾਂ ਆਪਣੇ ਇਸ ਸਮਾਰਟਫੋਨ ਦੀ ਲਾਂਚਿੰਗ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਪਹਿਲਾਂ ਇਸ ਸਮਾਰਟਫੋਨ ਨੂੰ 19 ਅਪ੍ਰੈਲ ਨੂੰ ਲਾਂਚ ਕਰਨ ਵਾਲੀ ਸੀ ਪਰ ਇਸ ਦੇ 5ਜੀ ਮੋਡਮ ’ਚ ਆਈ ਆਪਟੀਮਾਈਜੇਸ਼ਨ ਸਮੱਸਿਆ ਤੋਂ ਬਾਅਦ ਕੰਪਨੀ ਨੇ ਇਸ ਸਮਾਰਟਫੋਨ ਦਾ ਲਾਂਟ ਟਾਲ ਦਿੱਤਾ ਸੀ। ਹੁਣ ਇਕ ਵਾਰ ਫਿਰ ਕੰਪਨੀ ਆਪਣੇ ਸਮਾਰਟਫੋਨ ਨੂੰ ਲਾਂਚ ਕਰਨ ਲਈ ਤਿਆਰ ਹੈ। 

ਜਾਣਕਾਰੀ ਮੁਤਾਬਕ, ਐੱਲ.ਜੀ. ਨੇ ਇਸ ਸਮਾਰਟਫੋਨ ਨੂੰ ਲਾਂਚ ਕਰਨ ਤੋਂ ਪਹਿਲਾਂ ਤਿੰਨ ਸਾਊਥ ਕੋਰੀਆਈ ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਹੈ। ਕੰਪਨੀ ਆਪਣੇ ਗਾਹਕਾਂ ਨੂੰ 5ਜੀ ਐਕਸਪੀਰੀਅੰਸ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੁੰਦੀ। ਇਸ ਤੋਂ ਪਹਿਲਾਂ ਆਈਆਂ ਕੁਝ ਰਿਪੋਰਟਾਂ ’ਚ ਸੈਮਸੰਗ ਗਲਕੈਸੀ ਐੱਸ 10 5ਜੀ ਯੂਜ਼ਰਜ਼ ਕਮਜ਼ੋਰ ਨੈੱਟਵਰਕ ਕਨੈਕਟੀਵਿਟੀ ਸਮੱਸਿਆ ਦੀ ਸ਼ਿਕਾਇਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਯੂਜ਼ਰਜ਼ ਦਾ ਕਹਿਣਾ ਹੈ ਕਿ ਜੋਂ ਉਹ LTE ਤੋਂ 5ਜੀ ’ਚ ਸਵਿੱਚ ਕਰਦੇ ਹਨ ਤਾਂ ਵੀ ਉਨ੍ਹਾਂ ਨੂੰ ਸਲੋ ਸਪੀਡ ਵਰਗੀ ਸਮੱਸਿਆ ਜਾ ਸਾਹਮਣਾ ਕਰਨਾ ਪੈਂਦਾ ਹੈ। 

ਨਵੀਂ ਜਨਰੇਸ਼ਨ ਨੈੱਟਵਰਕ ਰੋਲ ਆਊਟ ਕਰਨਾ ਕੰਪਨੀਆਂ ਲਈ ਕਾਫੀ ਚੁਣੌਤੀਪੂਰਨ ਹੈ। ਅਜਿਹੇ ’ਚ ਐੱਲ.ਜੀ. ਨੇ ਕੁਝ ਟਾਈਮ ਲੈ ਕੇ ਆਪਣੇ ਡਿਵਾਈਸ ’ਚ ਨੈੱਟਵਰਕ ਕੰਡੀਸ਼ਨ ਲਈ ਜ਼ਰੂਰੀ ਬਦਲਾਅ ਕਰਨਾ ਚੰਗਾ ਸਮੱਸਿਆ ਤਾਂ ਜੋ ਉਸ ਦੇ ਯੂਜ਼ਰਜ਼ ਡਿਵਾਈਸ ਨੂੰ ਲੈ ਕੇ ਸ਼ਿਕਾਇਤ ਨਾ ਕਰਨ। ਕੰਪਨੀ ਨੇ ਇਸ ਸਮਾਰਟਫੋਨ ’ਚ ਦੋ ਸਕਰੀਨਾਂ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਉਸ ਦੇ ਯੂਜ਼ਰਜ਼ ਨੂੰ ਫੋਲਡੇਬਲ ਫੋਨ ਦੀ ਤਰ੍ਹਾਂ ਫੀਲ ਦੇਣਗੇ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦੇ LG V50 ThinQ 5G ਸਮਾਰਟਫੋਨ ਦੇ 6 ਜੀ.ਬੀ. ਰੈਮ+ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਸਾਈਥ ਕੋਰੀਆ ’ਚ ਕੀਮਤ 1,199,000 KRW ਤੋਂ ਸ਼ੁਰੂ ਹੋਵੇਗੀ। 


Related News