LG G8X ThinQ ਫੋਲਡੇਬਲ ਸਮਾਰਟਫੋਨ ਭਾਰਤ ’ਚ ਲਾਂਚ

12/20/2019 4:52:52 PM

ਗੈਜੇਟ ਡੈਸਕ– ਟੈੱਕ ਕੰਪਨੀ ਐੱਲ.ਜੀ. ਨੇ ‘ਜੀ’ ਸੀਰੀਜ਼ ਤਹਿਤ ਆਪਣਾ LG G8X ThinQ ਫੋਲਡੇਬਲ ਸਮਾਰਟਫੋਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਯੂਜ਼ਰਜ਼ ਨੂੰ ਇਸ ਡਿਵਾਈਸ ’ਚ ਮੁੜਨ ਵਾਲੀ ਸਕਰੀਨ, ਦਮਦਾਰ ਕੈਮਰਾ ਅਤੇ ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਕੰਪਨੀ ਨੇ ਇਸ ਤੋਂ ਪਹਿਲਾਂ ਜੀ8ਐਕਸ ਥਿੰਨਕਿਊ ਨੂੰ ਆਈ.ਐੱਫ.ਏ. 2019 ਈਵੈਂਟ ਦੌਰਾਨ ਪੇਸ਼ ਕੀਤਾ ਸੀ। ਉਥੇ ਹੀ ਇਹ ਫੋਨ ਸੈਮਸੰਗ ਗਲੈਕਸੀ ਫੋਲਡ ਅਤੇ ਹੁਵਾਵੇਈ ਮੈਟ ਐਕਸ ਨੂੰ ਸਖਤ ਟੱਕਰ ਦੇਵੇਗਾ।

LG G8X ThinQ ਦੀ ਕੀਮਤ
ਕੰਪਨੀ ਨੇ ਜੀ8ਐਕਸ ਥਿੰਨਕਿਊ ਸਮਾਰਟਫੋਨ ਨੂੰ 49,999 ਰੁਪਏ ਦੀ ਕੀਮਤ ’ਚ ਭਾਰਤ ’ਚ ਉਤਾਰਿਆ ਹੈ। ਉਥੇ ਹੀ ਇਸ ਫੋਨ ਦੀ ਸੇਲ ਕੱਲ ਯਾਨੀ 21 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਗਾਹਕ LG G8X ThinQ ਨੂੰ ਕੰਪਨੀ ਦੇ ਅਧਿਕਾਰਤ ਰਿਟੇਲ ਆਊਟਲੇਟਸ ਤੋਂ ਖਰੀਦ ਸਕਣਗੇ। 

ਫੀਚਰਜ਼
ਇਸ ਦੇ ਕੇਸ ਦੇ ਬਾਹਰਲੇ ਪਾਸੇ 2.1 ਇੰਚ ਦੀ ਮੋਨੋਕ੍ਰੋ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸ ਵਿਚ ਸਮਾਂ, ਤਰੀਕ, ਨੋਟੀਫਿਕੇਸ਼ਨ ਅਤੇ ਬੈਟਰੀ ਦੀ ਜਾਣਕਾਰੀ ਮਿਲੇਗੀ। ਇਸ ਫੋਨ ’ਚ 6.4 ਇੰਚ ਦੀਆਂ ਦੋ ਫੁਲ ਵਿਜ਼ਨ ਡਿਸਪਲੇਅ ਹਨ ਅਤੇ ਡਿਸਪਲੇਅ ’ਚ ਹੀ ਫਿੰਗਰਪ੍ਰਿੰਟ ਸੈਂਸਰ ਹੈ। ਡਿਸਪਲੇਅ ’ਚ ਵਾਟਰਡ੍ਰੋਪ ਨੌਚ ਮਿਲੇਗੀ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 855 ਪ੍ਰੋਸੈਸਰ ਅਤੇ 6 ਜੀ.ਬੀ. ਰੈਮ ਮਿਲੇਗੀ। ਇਸ ਵਿਚ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਉਥੇ ਹੀ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 12 ਮੈਗਾਪਿਕਸਲ ਦਾ ਅਤੇ ਦੂਜਾ 13 ਮੈਗਾਪਿਕਸਲ ਦਾ ਹੈ। ਇਕ ਕੈਮਰਾ ਸੁਪਰ ਵਾਈਡ ਐਂਗਲ ਹੈ। ਕੈਮਰੇ ਦਾ ਇਸਤੇਮਾਲ ਤੁਸੀਂ ਐਕਸ਼ਨ ਵੀਡੀਓ ਰਿਕਾਰਡਿੰਗ ਲਈ ਵੀ ਕਰ ਸਕੋਗੇ। 

ਕੰਪਨੀ ਨੇ ਇਸ ਫੋਨ ’ਚ ਕੁਨੈਕਟਿਵਿਟੀ ਲਈ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਹਨ। ਉਥੇ ਹੀ ਯੂਜ਼ਰਜ਼ ਨੂੰ ਇਸ ਫੋਨ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲੀ ਹੈ, ਜੋ ਕੁਇਕ ਚਾਰਜ 3.0 ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ। 


Related News