ਸਿਰਫ 99 ਰੁਪਏ ਮਿਲ ਰਿਹੈ LG ਦਾ ਦੋ ਸਕਰੀਨਾਂ ਵਾਲਾ ਫੋਨ, ਇੰਝ ਚੁੱਕੋ ਪੇਸ਼ਕਸ਼ ਦਾ ਲਾਭ

06/06/2020 12:59:19 PM

ਗੈਜੇਟ ਡੈਸਕ– ਐੱਲ.ਜੀ. ਨੇ ਪਿਛਲੇ ਸਾਲ ਦਸੰਬਰ ’ਚ ਭਾਰਤੀ ਬਾਜ਼ਾਰ ’ਚ ਆਪਣਾ ਦੋ ਸਕਰੀਨਾਂ ਵਾਲਾ ਫੋਨ LG G8x ThinQ ਲਾਂਚ ਕੀਤਾ ਸੀ। ਇਹ ਫੋਨ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ’ਤੇ ਵਿਕਰੀ ਲਈ ਮੁਹੱਈਆ ਹੈ। ਇਸ ਸਮਾਰਟਪੋਨ ਦੀ ਕੀਮਤ 54,999 ਰੁਪਏ ਹੈ ਪਰ ਕੰਪਨੀ ਇਕ ਬੇਹੱਦ ਖਾਸ ਅਤੇ ਆਕਰਸ਼ਕ ਪੇਸ਼ਕਸ਼ ਤਹਿਤ ਸਿਰਫ 99 ਰੁਪਏ ’ਚ ਮੁਹੱਈਆ ਕਰਵਾ ਰਹੀ ਹੈ। ਯਾਨੀ ਗਾਹਕ ਸਿਰਫ 99 ਰੁਪਏ ’ਚ ਇਸ ਫੋਨ ਨੂੰ ਇਕ ਹਫ਼ਤੇ ਲਈ ਘਰ ਲਿਆ ਸਕਦੇ ਹਨ। ਇਸ ਪੇਸ਼ਕਸ਼ ਨੂੰ ਕੰਪਨੀ ਨੇ ‘ਟਰਾਈ ਐਂਡ ਬਾਏ’ ਨਾਂ ਨਾਲ ਪੇਸ਼ ਕੀਤਾ ਹੈ। 

ਇੰਝ ਚੁੱਕੋ ਪੇਸ਼ਕਸ਼ ਦਾ ਲਾਭ
LG G8x ThinQ ਨੂੰ ਭਾਰਤ ’ਚ 54,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਪਰ ਫਿਲਹਾਲ ਕੰਪਨੀ ‘ਟਰਾਈ ਐਂਡ ਬਾਏ’ ਪੇਸ਼ਕਸ਼ ਤਹਿਤ ਇਸ ਨੂੰ ਸਿਰਫ 99 ਰੁਪਏ ’ਚ ਮੁਹੱਈਆ ਕਰਵਾ ਰਹੀ ਹੈ। ਜੇਕਰ ਤੁਸੀਂ ਵੀ ਇਸ ਪੇਸ਼ਕਸ਼ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਹੋਵੇਗਾ। ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਗਾਹਕ ਇਕ ਹਫ਼ਤੇ ਲਈ ਪਹਿਲਾਂ ਇਸ ਸਮਾਰਟਫੋਨ ਦੀ ਵਰਤੋਂ ਕਰ ਸਕਦੇ ਹਨ ਅਤੇ ਜੇਕਰ ਫੋਨ ਪਸੰਦ ਆਏ ਤਾਂ ਇਸ ਨੂੰ ਖਰੀਦ ਸਕਦੇ ਹਨ। ਜੇਕਰ ਤਸੀਂ ਫੋਨ ਨਹੀਂ ਖਰੀਦਣਾ ਚਾਹੁੰਦੇ ਤਾਂ ਇਕ ਹਫ਼ਤੇ ਤਕ ਇਸ ਫੋਨ ਦਾ ਅਨੁਭਵ ਲੈ ਕੇ ਵਾਪਸ ਕਰ ਸਕਦੇ ਹੋ। 

ਅਜਿਹਾ ਕਰਨ ਲਈ ਤੁਹਾਨੂੰ ਕੰਪਨੀ ਦੀ ਵੈੱਬਸਾਈਟ ’ਤੇ ਦਿੱਤੇ ਗਏ ‘ਟਰਾਈ ਐਂਡ ਬਾਏ’ ਆਫਰ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਇਕ ਕੋਡ ਮਿਲੇਗਾ। ਨਾਲ ਹੀ ਤੁਹਾਡੇ ਨਜ਼ਦੀਕੀ ਸਟੋਰ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ ਜਿਥੋਂ ਤੁਸੀਂ ਇਸ ਫੋਨ ਨੂੰ ਲੈ ਸਕਦੇ ਹੋ। 

ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ
ਦਿੱਤੇ ਗਏ ਸਟੋਰ ਦੇ ਪਤੇ ’ਤੇ ਜਾ ਕੇ ਤੁਹਾਨੂੰ ਉਥੇ ਰਜਿਸਟ੍ਰੇਸ਼ਨ ਕੋਡ ਦੱਸਣਾ ਪਵੇਗਾ। ਕੋਡ ਦੱਸ ਤੋਂ ਬਾਅਦ ਉਥੇ ਇਕ ਫਾਰਮ ਭਰਨਾ ਪਵੇਗਾ। ਦੱਸ ਦੇਈਏ ਕਿ ਤੁਹਾਨੂੰ ਆਪਣੇ ਨਾਲ ਪੈਨ ਕਾਰਡ, ਆਧਾਰ ਕਾਰਡ ਅਤੇ ਇਕ ਕ੍ਰੈਡਿਟ ਕਾਰਡ ਲੈ ਕੇ ਜਾਣਾ ਹੋਵੇਗਾ ਕਿਉਂਕਿ ਪੈਨ ਅਤੇ ਆਧਾਰ ਕਾਰਡ ਸਟੋਰ ’ਤੇ ਵਿਖਾਉਣੇ ਪੈਣਗੇ। ਇਸ ਤੋਂ ਬਾਅਦ 99 ਰੁਪਏ ਦਾ ਭੁਗਤਾਨ ਕ੍ਰੈਡਿਟ ਕਾਰਡ ਰਾਹੀਂ ਕਰਨਾ ਹੋਵੇਗਾ। ਇਸ ਪ੍ਰਕਿਰਿਆ ਦੇ ਪੂਰਾ ਹੁੰਦੇ ਹੀ ਤੁਸੀਂ ਦੋ ਸਕਰੀਨਾਂ ਵਾਲੇ LG G8x ThinQ ਨੂੰ ਇਕ ਹਫ਼ਤੇ ਲਈ ਘਰ ਲੈ ਕੇ ਜਾ ਸਕਦੇ ਹੋ। ਖ਼ਾਸ ਗੱਲ ਹੈ ਕਿ ਫੋਨ ਵਾਪਸ ਕਰਨ ਤੋਂ ਬਾਅਦ ਤੁਹਾਨੂੰ 99 ਰੁਪਏ ਵੀ ਵਾਪਸ ਮਿਲ ਜਾਣਗੇ। 

Rakesh

This news is Content Editor Rakesh