CES 2019: ਦੁਨੀਆ ਦਾ ਪਹਿਲਾ 1000GB ਵਾਲਾ SD ਕਾਰਡ ਲਾਂਚ

01/11/2019 1:35:57 PM

ਗੈਜੇਟ ਡੈਸਕ- Lexar ਇਕ ਅਜਿਹਾ ਬਰਾਂਡ ਹੈ ਜਿਸ ਦੇ ਬਾਰੇ 'ਚ ਅਸੀਂ 'ਚੋਂ ਜ਼ਿਆਦਾਤਰ ਲੋਕਾਂ ਨੇ ਨਹੀਂ ਸੁਣਿਆ ਹੈ। ਮਾਰਕੀਟ 'ਚ ਸੈਂਡਿਸਕ, ਕਿੰਗਸਟਨ, ਵੈਸਟਰਨ ਡਿਜੀਟਲ ਤੇ ਦੂਜੀ ਕੰਪਨੀਆਂ ਦਾ ਬੋਲਬਾਲਾ ਹੈ। ਪਰ CES 2019 'ਚ ਲੇਕਸਰ ਨੇ ਲਗਦਾ ਹੈ ਸਾਰਿਆਂ ਨੂੰ ਪਿਛੇ ਛੱਡ ਦਿੱਤਾ ਹੈ। ਜੀ ਹਾਂ ਕੰਪਨੀ ਨੇ ਦੁਨੀਆ ਦਾ ਪਹਿਲਾ 1000GB ਵਾਲਾ ਐੱਸ. ਡੀ ਕਾਰਡ ਲਾਂਚ ਕਰ ਦਿੱਤਾ ਹੈ।

ਇਨ੍ਹਾਂ ਸਾਰਿਆਂ ਬਰਾਂਡਸ 'ਚੋਂ ਜੇਕਰ ਕਿਸੇ ਬਰਾਂਡ ਨੂੰ ਸਭ ਤੋਂ ਵੱਡਾ ਝੱਟਕਾ ਲਗਾ ਹੈ ਤਾਂ ਉਹ ਸੈਂਡਿਸਕ ਹੀ ਹੈ। ਕਿਉਂਕਿ ਪਿਛਲੇ ਸਾਲ ਕੰਪਨੀ ਪਹਿਲੀ ਵਾਰ 1000 ਜੀ. ਬੀ ਵਾਲਾ ਫਲੈਸ਼ ਡਰਾਇਵਰ ਲੈ ਕੇ ਆਈ ਸੀ। ਪਰ ਕੰਪਨੀ ਨੇ 1000 ਜੀ. ਬੀ ਵਾਲਾ ਐੱਸ. ਡੀ ਕਾਰਡ ਲਿਆਉਣ 'ਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਸੀ। ਲੇਕਸਰ ਪ੍ਰੋਫੈਸ਼ਨਲ 633X SDHC ਤੇ SDXC UHS-I ਕਾਰਡ ਨੂੰ 16 ਜੀ. ਬੀ, 32,64,128,256 ਤੇ 512 ਜੀ. ਬੀ ਦੀ ਸਟੋਰੇਜ ਕਪੈਸਿਟੀ 'ਚ ਲਿਸਟ ਕੀਤਾ ਗਿਆ ਹੈ । ਸਾਰਿਆਂ ਨੂੰ ਮਿਡ ਰੇਂਜ DSLR, HD ਕੈਮਕਾਰਡਰ ਤੇ 3D ਕੈਮਰਾ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਸ ਦੇ ਨਾਲ ਇਹ ਕਾਰਡ 1080p, ਫੁੱਲ HD,3D ਤੇ 4K ਵੀਡੀਓ ਕੰਟੈਂਟ ਨੂੰ ਸਪੋਰਟ ਕਰ ਸਕੇ। ਇਸ ਕਾਰਡਸ ਦੀ ਸਪੀਡ ਵੀ 95MB/s ਦੇ ਹਿਸਾਬ ਨਾਲ ਰੀਡ ਕਰਦੀ ਹੈ। ਇਸ ਕਾਰਡਸ 'ਚ ਕਲਾਸ 10 ਹਾਈ ਸਪੀਡ ਪਰਫਾਰਮੈਂਸ ਹੈ। ਲੇਕਸਰ ਨੇ ਇਸ ਦੀ ਕੀਮਤ 499.99 ਡਾਲਰ ਰੱਖੀ ਹੈ ਜੋ ਪਹਿਲਾਂ ਤੋਂ ਹੀ ਅਮਰੀਕੀ 'ਚ ਮੌਜੂਦ ਹੈ।