Lenovo ਦੇ ਇਸ ਸਮਾਰਟਫੋਨ ਦੀ ਕੀਮਤ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ
Friday, Mar 31, 2017 - 05:32 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲੇਨੋਵੋ ਨੇ ਜ਼ੈੱਡ2 ਪਲਸ ਸਮਾਰਟਫੋਨ ਭਾਰਤ ''ਚ ਪਿਛਲੇ ਸਾਲ ਸਤੰਬਰ ''ਚ ਲਾਂਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜਨਵਰੀ ''ਚ ਇਸ ਦੀ ਕੀਮਤ ''ਚ ਕਮੀ ਆਈ ਸੀ ਅਤੇ ਹੁਣ ਫਿਰ ਤੋਂ ਇਸ ਦੀ ਕੀਮਤ ''ਚ ਕਟੌਤੀ ਕੀਤੀ ਗਈ ਹੈ। ਇਹ ਸਮਾਰਟਫੋਨ ਐਮਾਜ਼ਨ ''ਤੇ ਇਸ ਦਾ 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ਼ ਸਮਰੱਥਾ ਵਾਲਾ ਵੇਰਿਅੰਟ 11,999 ਰੁਪਏ ''ਚ ਮਿਲ ਰਿਹੈ ਜੋ ਕਿ ਪਹਿਲਾਂ 17,999 ਰੁਪਏ ਦੀ ਕੀਮਤ ''ਚ ਉਪਲੱਬਧ ਸੀ। ਉਥੇ ਹੀ 4GB ਰੈਮ ਅਤੇ 64GB ਦੀ ਸਟੋਰੇਜ਼ ਸਮਰੱਥਾ ਵਾਲਾ ਵੇਰਿਅੰਟ ਹੁੱਣ 14,999 ਰੁਪਏ ਦੀ ਕੀਮਤ ''ਚ ਮਿਲ ਰਿਹਾ ਹੈ। ਜਦ ਕਿ ਲਾਂਚ ਦੇ ਸਮੇਂ ਇਸ ਦੀ ਕੀਮਤ 19,999 ਰੁਪਏ ਸੀ। ਇਹ ਸਮਾਰਟਫੋਨ ਬਲੈਕ ਅਤੇ ਵਾਈਟ ਕਲਰ ਦੇ ਦੋ ਵੇਰਿਅੰਟਸ ''ਚ ਹੈ।
ਇਸ ਸਮਾਰਟਫੋਨ ''ਚ 5 ਇੰਚ ਦਾ ਫੁੱਲ HD ਡਿਸਪਲੇ ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। 2.15 ਕਵਾਡ-ਕੋਰ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ ਐਡਰੇਨੋ 530 GPU ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ ਨਾਲ 3,500 mAh ਦੀ ਬੈਟਰੀ ਜੋ ਕਵਾਲਕਾਮ ਕਵਿੱਕ ਚਾਰਜ ਨੂੰ ਸਪੋਰਟ ਕਰਦੀ ਹੈ। ਉਥੇ ਹੀ ਹੋਮ ਬਟਨ ''ਤੇ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਤੋਂ 0.1 ਸੈਕਿੰਡ ''ਚ ਹੀ ਫੋਨ ਅਨਲਾਕ ਹੋ ਜਾਂਦਾ ਹੈ।
ਫੋਟੋਗਰਾਫੀ 13 ਮੈਗਾਪਿਕਸਲ ਦਾ ਕੈਮਰਾ, LED ਫਲੈਸ਼ ਦੇ ਨਾਲ ਜਿਸ ''ਚ f/2.2 ਅਪਰਚਰ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕੁਨੈਕਟੀਵਿਟੀ ਲਈ ਡਿਊਲ ਸਿਮ, 4G LTE ਅਤੇ VoLTE ਵਾਈ -ਫਾਈ, ਬਲੂਟੁੱਥ, GPS ਅਤੇ USB ਟਾਈਪ 3 ਪੋਰਟ ਹੈ। ਇਸ ਦਾ ਕੁੱਲ ਮਾਪ 141.65x68.88x8.45 ਮਿ. ਮੀ ਅਤੇ ਭਾਰ ਲਗਭਗ 149 ਗਰਾਮ ਹੈ।