Lenovo ਨੇ ਲਾਂਚ ਕੀਤੇ ਨਵੇਂ ਵਾਇਰਲੈੱਸ ਈਅਰਫੋਨ, ਜਾਣੋ ਖੂਬੀਆਂ

Wednesday, Dec 26, 2018 - 04:33 PM (IST)

Lenovo ਨੇ ਲਾਂਚ ਕੀਤੇ ਨਵੇਂ ਵਾਇਰਲੈੱਸ ਈਅਰਫੋਨ, ਜਾਣੋ ਖੂਬੀਆਂ

ਗੈਜੇਟ ਡੈਸਕ– ਲੇਨੋਵੋ ਨੇ ਚੀਨ ’ਚ ਵਾਇਰਲੈੱਸ ਈਅਰਫੋਨ ਦਾ ਨਵਾਂ ਸੈੱਟ ਪੇਸ਼ ਕੀਤਾ ਹੈ। ਕੰਪਨੀ ਨੇ ਚੀਨ ’ਚ Thinkplus Pods One ਈਅਰਫੋਨ ਪੇਸ਼ ਕੀਤਾ ਹੈ। ਇਸ ਦੀ ਕੀਮਤ RMB 299 (ਕਰੀਬ 3,000 ਰੁਪਏ) ਹੈ। ਇਹ ਬਲੂਟੁੱਥ 5.0-ਇਨੇਬਲਡ ਈਅਰਫੋਨ ਹੈ ਜੋ ਕਿ ਚੀਨ ’ਚ ਲੇਨੋਵੋ ਮਾਲ ’ਤੇ ਸਪਾਟ ਕੀਤਾ ਗਿਆ ਹੈ। ਇਹ ਜਾਣਕਾਰੀ ਗਿਜ਼ਮੋਚਾਈਨਾ ਨੇ ਦਿੱਤੀ ਹੈ। 

ਇਸ ਇਅਰਫੋਨ ਨੂੰ IPX5 ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਸ ਈਅਰਫੋਨ ’ਤੇ ਧੂੜ-ਮਿੱਟੀ ਦਾ ਕੋਈ ਅਸਰ ਨਹੀਂ ਹੋਵੇਗਾ। ਲੇਨੋਵੋ ਨੇ ਇਸ ਈਅਰਫੋਨ ’ਚ 100mAh ਦੀ ਬੈਟਰੀ ਦਿੱਤੀ ਹੈ ਜੋ ਕਿ 10 ਘੰਟੇ ਦੀ ਬੈਟਰੀ ਲਾਈਫ ਦਿੰਦੀ ਹੈ। 

ਲੇਨੋਵੋ ਦਾ ਇਹ ਈਅਰਫੋਨ ਦੋ ਰੰਗਾਂ ’ਚ ਆਇਆ ਹੈ। ਗਾਹਕ ਇਸ ਈਅਰਫੋਨ ਨੂੰ ਲਾਲ ਅਤੇ ਕਾਲੇ ਰੰਗ ’ਚ ਖਰੀਦ ਸਕਦੇ ਹਨ। ਹਾਲਾਂਕਿ ਅਜੇ ਕੰਪਨੀ ਨੇ ਇਸ ਦੀ ਗਲੋਬਲ ਉਪਲੱਬਧਤਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ। 


Related News