ਲਿਨੋਵੋ ਦੇ Tab4 ਸੀਰੀਜ਼ ਟੈਬਲੇਟ ਨੂੰ ਜਲਦ ਹੀ ਮਿਲੇਗੀ ਐਂਡਰਾਇਡ 8.1 ਓਰੀਓ ਅਪਡੇਟ

06/24/2018 2:38:26 PM

ਜਲੰਧਰ-ਚੀਨੀ ਦੀ ਮਲਟੀਨੈਸ਼ਨਲ ਤਕਨੀਲੌਜੀ ਕੰਪਨੀ ਲਿਨੋਵੋ ਨੇ ਪਿਛਲੇ ਸਾਲ ਟੈਬ4 ਸੀਰੀਜ਼ ਟੈਬਲੇਟ ਗਲੋਬਲੀ ਬਾਜ਼ਾਰਾਂ 'ਚ ਲਾਂਚ ਕੀਤੇ ਸਨ, ਜੋ ਐਂਡਰਾਇਡ 7.1 ਨੂਗਟ ਆਧਾਰਿਤ ਸਨ। ਇਨ੍ਹਾਂ 'ਚ ਲਿਨੋਵੋ Tab4 8, Tab4 8ਪਲੱਸ ਅਤੇ Tab4 10 ਦੇ ਨਾਂ ਸ਼ਾਮਿਲ ਹਨ। ਇਕ ਨਵੀਂ ਰਿਪੋਰਟ ਮੁਤਾਬਕ ਹੁਣ ਕੰਪਨੀ ਇਸੇ ਸਾਲ ਦੇ ਅੰਤ ਨਵੰਬਰ 2018 ਤੱਕ ਇਨ੍ਹਾਂ ਟੈਬਲੇਟ ਨੂੰ ਐਂਡਰਾਇਡ 8.1 ਓਰੀਓ 'ਤੇ ਅਪਗ੍ਰੇਡ ਕਰੇਗੀ ਪਰ ਲਿਨੋਵੋ ਟੈਬ 10 ਪਲੱਸ ਲਈ ਐਂਡਰਾਇਡ ਓਰੀਓ ਅਪਡੇਟ ਮਿਲਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।

 

ਲਿਨੋਵੋ Tab4 8 ਟੈਬਲੇਟ ਦੇ ਫੀਚਰਸ-
ਇਸ ਟੈਬਲੇਟ 'ਚ 8 ਇੰਚ ਐੱਚ. ਡੀ. (1280x800 ਪਿਕਸਲ) ਆਈ. ਪੀ. ਐੱਸ. ਡਿਸਪਲੇਅ ਨਾਲ 1.4 ਗੀਗਾਹਰਟਜ਼ ਕੁਆਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਟੈਬਲੇਟ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਟੈਬਲੇਟ 'ਚ 5 ਐੱਮ. ਪੀ. ਰਿਅਰ ਕੈਮਰਾ ਅਤੇ 2 ਐੱਮ. ਪੀ. ਸੈਲਫੀ ਕੈਮਰਾ ਫਰੰਟ 'ਤੇ ਮੌਜੂਦ ਹੈ। ਕੁਨੈਕਟੀਵਿਟੀ ਲਈ ਟੈਬਲੇਟ 'ਚ 4G, ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ 4.0 ਅਤੇ ਜੀ. ਪੀ. ਐੱਸ. ਮੌਜੂਦ ਹੈ। ਟੈਬਲੇਟ 'ਚ 4850 ਐੱਮ. ਏ. ਐੱਚ. ਬੈਟਰੀ ਮੌਜੂਦ ਹੈ। ਇਹ ਟੈਬਲੇਟ ਸਲੇਟ ਬਲੈਕ ਕਲਰ ਆਪਸ਼ਨ 'ਚ 12,990 ਰੁਪਏ ਦੀ ਕੀਮਤ ਨਾਲ ਉਪਲੱਬਧ ਹੋਵੇਗਾ।

 

ਲਿਨੋਵੋ Tab4 8 ਪਲੱਸ ਟੈਬਲੇਟ ਦੇ ਸਪੈਸੀਫਿਕੇਸ਼ਨ-
ਇਸ ਟੈਬਲੇਟ 'ਚ 8 ਇੰਚ ਐੱਫ. ਐੱਚ. ਡੀ. (1920x1200 ਪਿਕਸਲ) ਆਈ. ਪੀ. ਐੱਸ. ਡਿਸਪਲੇਅ ਨਾਲ ਸਨੈਪਡ੍ਰੈਗਨ 625 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਟੈਬਲੇਟ 'ਚ 3 ਜੀ. ਬੀ/4 ਜੀ. ਬੀ. ਰੈਮ ਨਾਲ 16 ਜੀ. ਬੀ/64 ਜੀ. ਬੀ. ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਕੈਮਰੇ ਲਈ ਟੈਬਲੇਟ 'ਚ 8 ਐੱਮ. ਪੀ. ਰਿਅਰ ਕੈਮਰਾ ਅਤੇ 5 ਐੱਮ. ਪੀ. ਸੈਲਫੀ ਕੈਮਰਾ ਫਰੰਟ 'ਤੇ ਮੌਜੂਦ ਹੈ। ਕੁਨੈਕਟੀਵਿਟੀ ਲਈ ਟੈਬਲੇਟ 'ਚ 4G, ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ 4.2 , ਜੀ. ਪੀ. ਐੱਸ, 1 ਯੂ. ਐੱਸ. ਬੀ. ਟਾਈਪ-ਸੀ ਪੋਰਟ ਅਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਟੈਬਲੇਟ 'ਚ 4,850 ਐੱਮ. ਏ. ਐੱਚ. ਬੈਟਰੀ ਮੌਜੂਦ ਹੈ। ਇਹ ਟੈਬਲੇਟ ਆਰੋਰਾ ਬਲੈਕ ਕਲਰ ਆਪਸ਼ਨ 'ਚ 16,990 ਰੁਪਏ ਦੀ ਕੀਮਤ ਨਾਲ ਉਪਲੱਬਧ ਹੋਵੇਗਾ।

 

ਲਿਨੋਵੋ ਟੈਬ4 10 ਟੈਬਲੇਟ ਦੇ ਸਪੈਸੀਫਿਕੇਸ਼ਨ-
ਇਸ ਟੈਬਲੇਟ 'ਚ 10.1 ਇੰਚ ਐੱਚ. ਡੀ. (1280x800 ਪਿਕਸਲ) ਆਈ. ਪੀ. ਐੱਸ. ਡਿਸਪਲੇਅ ਨਾਲ ਸਨੈਪਡ੍ਰੈਗਨ 425 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਟੈਬਲੇਟ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਕੈਮਰੇ ਲਈ ਟੈਬਲੇਟ 'ਚ 5 ਐੱਮ. ਪੀ. ਰਿਅਰ ਕੈਮਰਾ ਅਤੇ 2 ਐੱਮ. ਪੀ. ਸੈਲਫੀ ਕੈਮਰਾ ਫਰੰਟ 'ਤੇ ਮੌਜੂਦ ਹੈ। ਕੁਨੈਕਟੀਵਿਟੀ ਲਈ ਟੈਬਲੇਟ 'ਚ  ਬਲੂਟੁੱਥ 4.0, ਵਾਈ-ਫਾਈ, ਜੀ. ਪੀ. ਐੱਸ. ਦੇ ਨਾਲ 4G, ਐੱਲ. ਟੀ. ਈ. ਮੌਜੂਦ ਹੈ। ਟੈਬਲੇਟ 'ਚ 7000 ਐੱਮ. ਏ. ਐੱਚ. ਬੈਟਰੀ ਮੌਜੂਦ ਹੈ।