ਲੀਕ ਹੋਏ ਲੇਨੋਵੋ ਦੇ ਨਵੇਂ ਟੈਬਲੇਟ ਦੇ ਫੀਚਰਸ
Friday, Sep 30, 2016 - 04:40 PM (IST)

ਜਲੰਧਰ- ਫਰਵਰੀ ''ਚ ਲੇਨੋਵੋ ਨੇ ਘੱਟ ਕੀਮਤ ਵਾਲੀ ਟੈਬ3 ਸੀਰੀਜ਼ ਦੇ ਟੈਬਲੇਟਸ ਨੂੰ ਪੇਸ਼ ਕੀਤਾ ਹੈ। ਹਾਲਾਂਕਿ ਘੱਟ ਕੀਮਤ ਕਾਰਨ ਇਨ੍ਹਾਂ ਦੇ ਸਪੈਸੀਫਿਕੇਸ਼ੰਸ ਜ਼ਿਆਦਾ ਬਿਹਤਰ ਨਹੀਂ ਹਨ। ਨਵੇ ਲੀਕ ਤੋਂ ਪਤਾ ਲੱਗਦਾ ਹੈ ਕਿ ਟੈਬ 3 ਪਲੱਸ ''ਚ ਬਹੁਤ ਕੁਝ ਬਦਲ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ 8-ਇੰਚ ਵਾਲੇ ਮਾਡਲ ਦਾ ਅਪਗ੍ਰੇਡ ਵਰਜ਼ਨ ਹੈ, ਦੇ ਜਲਦੀ ਹੀ ਬਾਜ਼ਾਰ ''ਚ ਉਪਲੱਬਧ ਹੋਣ ਦੀ ਉਮੀਦ ਹੈ।
ਟੈਬ3 ਪਲੱਸ ''ਚ ਫੁੱਲ ਐੱਚ.ਡੀ. ਡਿਸਪਲੇ, 3ਜੀ.ਬੀ. ਰੈਮ ਹੋਵੇਗੀ। ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਸਟੋਰੇਜ ਲਈ 32 ਅਤੇ 64 ਜੀ.ਬੀ. ਆਪਸ਼ਨ ਤੋਂ ਇਲਾਵਾ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਵੀ ਮਿਲੇਗਾ। ਇਸ ਵਾਰ ਚਿਪਸੈੱਟ ''ਚ ਬਦਲਾਅ ਦੇਖਣ ਨੂੰ ਮਿਲੇਗਾ। ਜਿਥੇ ਮੂਲ ਟੈਬ3 ''ਚ ਮੀਡੀਆਟੈੱਕ ਚਿਪਸੈੱਟ ਦੀ ਵਰਤੋਂ ਕੀਤੀ ਗਈ ਸੀ ਉਥੇ ਹੀ ਟੈਬ3 ਪਲੱਸ ''ਚ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਵਾਰ ਨਵੇਂ ਟੈਬਲੇਟ ''ਚ ਬੈਟਰੀ ਲਾਈਫ ''ਚ ਵੀ ਸੁਧਾਰ ਦੇਖਣ ਨੂੰ ਮਿਲੇਗਾ।