Lenovo ਨੇ ਲਾਂਚ ਕੀਤਾ ਫਲੈਗਸ਼ਿਪ ਟੈਬਲੇਟ, OLED ਡਿਸਪਲੇਅ ਨਾਲ ਮਿਲੀ 4 ਸਪੀਕਰਾਂ ਦੀ ਸੁਪੋਰਟ

09/02/2020 5:14:43 PM

ਗੈਜੇਟ ਡੈਸਕ– ਲੇਨੋਵੋ ਨੇ ਆਪਣੇ ਫਲੈਗਸ਼ਿਪ ਟੈਬਲੇਟ Tab P11 Pro ਨੂੰ ਸਭ ਤੋਂ ਪਹਿਲਾਂ ਯੂਰਪ ’ਚ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਓ.ਐੱਲ.ਈ.ਡੀ. ਡਿਸਪਲੇਅ ਅਤੇ 4 ਸਪੀਕਰਾਂ ਦੀ ਸੁਪੋਰਟ ਨਾਲ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਟੈਬਲੇਟ ’ਚ ਪਾਵਰਫੁਲ Snapdragon 730G ਪ੍ਰੋਸੈਸਰ ਵੀ ਮਿਲਦਾ ਹੈ। ਲੇਨੋਵੋ ਦੇ ਨਵੇਂ P11 Tab Pro ਦੀ ਕੀਮਤ 699 ਯੂਰੋ (ਕਰੀਬ 61,100 ਰੁਪਏ) ਹੈ। ਇਸ ਟੈਬਲੇਟ ਨੂੰ ਪਲੈਟਿਨਮ ਗ੍ਰੇ ਅਤੇ ਸਲੇਟ ਗ੍ਰੇ ਰੰਗ ’ਚ ਖ਼ਰੀਦਿਆ ਜਾ ਸਕੇਗਾ ਅਤੇ ਇਸ ਦੀ ਵਿਕਰੀ ਨਵੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। 

Lenovo P11 Tab Pro ਦੇ ਫੀਚਰਜ਼
ਡਿਸਪਲੇਅ    - 11.5-ਇੰਚ ਦੀ OLED
ਪ੍ਰੋਸੈਸਰ    - ਕੁਆਲਕਾਮ Snapdragon 730G ਆਕਟਾ-ਕੋਰ
ਰੈਮ    - 4GB/6GB
ਸਟੋਰੇਜ    - 128GB
ਖ਼ਾਸ ਫੀਚਰ    - ਬਿਹਤਰ ਸਾਊਂਡ ਲਈ JBL ਦੇ 4 ਸਪੀਕਰ
ਰੀਅਰ ਕੈਮਰਾ    - 13MP+5MP
ਫਰੰਟ ਕੈਮਰਾ    - 8MP
ਬੈਟਰੀ    - 8,600mAh
ਕੁਨੈਕਟੀਵਿਟੀ    - 4G LTE, ਵਾਈ-ਫਾਈ, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

Rakesh

This news is Content Editor Rakesh