Lenovo ਨੇ ਭਾਰਤ ’ਚ ਲਾਂਚ ਕੀਤਾ ਨਵਾਂ ਟੈਬਲੇਟ, ਜਾਣੋ ਕੀਮਤ ਤੇ ਖੂਬੀਆਂ

09/30/2022 5:27:39 PM

ਗੈਜੇਟ ਡੈਸਕ– ਲੇਨੋਵੋ ਨੇ ਭਾਰਤ ’ਚ ਆਪਣੇ ਨਵੇਂ ਟੈਬਲੇਟ Lenovo Tab M10 Plus 3 ਨੂੰ ਲਾਂਚ ਕਰ ਦਿੱਤਾ ਹੈ। Lenovo Tab M10 Plus 3 ਨੂੰ ਫ੍ਰੋਸਟ ਬਲਿਊ ਅਤੇ ਸਟਾਰਮ ਗ੍ਰੇਅ ਰੰਗ ’ਚ ਪੇਸ਼ ਕੀਤਾ ਗਿਆ ਹੈ। ਟੈਬਲੇਟ ’ਚ ਕੁਆਲਕਾਮ ਦਾ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਗਿਆ ਹੈ। ਟੈਬ ਨੂੰ 6 ਜੀ.ਬੀ.ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਲਾਂਚ ਕੀਤਾ ਗਿਆ ਹੈ। 

Lenovo Tab M10 Plus 3 ਦੀ ਕੀਮਤ
Lenovo Tab M10 Plus 3 ਦੇ ਵਾਈ-ਫਾਈ ਮਾਡਲ ਦੀ ਕੀਮਤ 19,999 ਰੁਪਏ ਅਤੇ ਐੱਲ.ਟੀ.ਈ. ਮਾਡਲ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ਲੇਨੋਵੋ ਦੇ ਇਸ ਟੈਬਲੇਟ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕੇਗਾ। ਆਫਲਾਈਨ ਸਟੋਰਾਂ ’ਤੇ ਇਸਦੀ ਵਿਕਰੀ ਜਲਦ ਹੀ ਸ਼ੁਰੂ ਹੋਵੇਗੀ।

Lenovo Tab M10 Plus 3 ਦੇ ਫੀਚਰਜ਼
Lenovo Tab M10 Plus 3 ’ਚ 10.61 ਇੰਚ ਦੀ 2K IPS LCD ਡਿਸਪਲੇਅ ਹੈ। ਬਲਿਊ ਲਾਈਟ ਫਿਲਟਰ ਲਈ ਇਸਨੂੰ TÜV Rheinland ਸਰਟੀਫਿਕੇਸ਼ਨ ਵੀ ਮਿਲਿਆ ਹੈ। 

ਟੈਬਲੇਟ ’ਚ 8 ਮੈਗਾਪਿਕਸਲ ਦਾ RGB ਫਰੰਟ ਅਤੇ ਰੀਅਰ ਕੈਮਰਾ ਦਿੱਤਾ ਗਿਆ ਹੈ। Lenovo Tab M10 Plus 3 ’ਚ 7000mAh ਦੀ ਬੈਟਰੀ ਹੈ ਜਿਸਦੇ ਨਾਲ 20 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਹ ਚਾਰਜਰ ਬਾਕਸ ’ਚ ਹੀ ਮਿਲੇਗਾ। 

Lenovo Tab M10 Plus 3 ਦੇ ਨਾਲ ਗੂਗਲ ਕਿਡਸ ਸਪੇਸ ਦਾ ਵੀ ਸਪੋਰਟ ਹੈ ਅਤੇ ਇਸ ਫੀਚਰ ਦੇ ਨਾਲ ਆਉਣ ਵਾਲਾ ਇਹ ਭਾਰਤ ਦਾ ਪਹਿਲਾ ਟੈਬਲੇਟ ਵੀ ਹੈ। ਇਸ ਵਿਚ ਬੱਚਿਆਂ ਲਈ ਫਿਲਟਰ ਕੰਟੈਂਟ, ਸੇਫਟੀ ਕੰਟਰੋਲ ਅਤੇ ਪ੍ਰਾਈਵੇਸੀ ਸਪੋਰਟ ਮਿਲੇਗਾ। ਟੈਬਲੇਟ ’ਚ ਗ੍ਰਾਫਿਕਸ ਲਈ Adreno 610 GPU ਹੈ। ਇਸ ਵਿਚ 3.5mm ਦਾ ਹੈੱਡਫੋਨ ਜੈੱਕ ਹੈ ਅਤੇ ਨਾਲ ਹੀ ਡਾਲਬੀ ਐਟਮਾਸ ਦੇ ਨਾਲ ਚਾਰ ਸਪੀਕਰ ਵੀ ਹਨ। 

Rakesh

This news is Content Editor Rakesh