ਐਂਡ੍ਰਾਇਡ ਨੂਗਟ ਨਾਲ ਲਾਂਚ ਹੋਇਆ ਲੇਨੋਵੋ Tab 7 Essential ਟੈਬਲੇਟ

11/20/2017 1:25:34 PM

ਜਲੰਧਰ- ਚੀਨੀ ਕੰਪਨੀ ਲੇਨੋਵੋ ਨੇ ਅੱਜ ਆਪਣਾ ਨਵਾਂ ਟੈਬਲੇਟ lenovo Tab 7 Essential ਨੂੰ ਨਾਂ ਤੋਂ ਲਾਂਚ ਕੀਤਾ ਹੈ। ਇਸ ਟੈਬਲੇਟ ਦੀ ਕੀਮਤ 79.99 ਡਾਲਰ (ਲਗਭਗ 5,200 ਰੁਪਏ) ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਐਂਡ੍ਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਹੈ। ਇਹ ਅਧਿਕਾਰਿਕ ਵੈੱਬਾਸਈਟ 'ਤੇ ਬਲੈਕ ਅਤੇ ਵਾਈਟ ਕਲਰ ਵੇਰੀਐਂਟ 'ਚ ਉਪਲੱਬਧ ਹੈ। 

Tab 7 Essential ਦੇ ਫੀਚਰਸ -
ਇਸ ਟੈਬਲਟ 'ਚ 7 ਇੰਚ ਦੀ (1024x600 ਪਿਕਸਲ) IPS LCD ਡਿਸਪਲੇਅ ਦਿੱਤੀ ਗਈ ਹੈ। ਇਸ ਟੈਬਲੇਟ 'ਚ 1.3 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੈੱਕ MT8167D ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਇਸ ਟੈਬਲੇਟ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਲਈ ਦਿੱਤੀ ਗਈ ਹੈ। ਇਹ ਟੈਬ ਐਂਡ੍ਰਾਇਡ 7.0 ਨੂਗਟ 'ਤੇ ਆਧਾਰਿਤ ਹੈ।