6 ਦਸੰਬਰ ਨੂੰ ਭਾਰਤ ''ਚ ਲਾਂਚ ਹੋਵੇਗਾ ਲੇਨੋਵੋ Phab2

12/04/2016 5:15:58 PM

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਅਗਲੇ ਹਫਤੇ ਭਾਰਤ ''ਚ ਆਪਣਾ ਨਵਾਂ ਡਿਵਾਈਸ ਫੈਬ 2 ਲਾਂਚ ਕਰੇਗੀ। ਇਸ ਲਈ ਟੈੱਕ ਜਾਇੰਟ ਨੇ ਪ੍ਰੈੱਸ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਲੇਨੋਵੋ ਨੇ ਸਾਨ ਫ੍ਰਾਂਸਿਸਕੋ ''ਚ ਹੋਏ ਟੈੱਕ ਵਰਲਡ ਸ਼ੋਅ ''ਚ ਫੈਪ 2 ਪ੍ਰੋ ਅਤੇ ਫੈਬ 2 ਪਲੱਸ ਦੇ ਨਾਲ ਹੀ ਫੈਬ 2 ਨੂੰ ਵੀ ਪੇਸ਼ ਕੀਤਾ ਸੀ ਪਰ ਹੁਣ ਕੰਪਨੀ ਫੈਬ 2 ਨੂੰ ਭਾਰਤ ''ਚ ਲਾਂਚ ਕਰਨ ਜਾ ਰਹੀ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਫੈਬ 2 ''ਚ 6.4-ਇੰਚ ਦੀ ਐਕਸਟਰਾ ਲਾਰਜ ਡਿਸਪਲੇ, ਆਕਟਾ-ਕੋਰ ਮੀਡੀਆਟੈੱਕ MT8735 ਪ੍ਰੋਸੈਸਰ, 32ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਫੈਬਲੇਟ ''ਚ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵਾਈਡ ਐਂਗਲ ਲੈਂਜ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਸ਼ੂਟਰ ਕੈਮਰਾ ਦਿੱਤਾ ਗਿਆ ਹੈ। ਇਸ ਫੈਬਲੇਟ ''ਚ 4050 ਐੱਮ.ਏ.ਐੱਚ. ਦੀ ਨਾਨ-ਰਿਮੂਵੇਬਲ ਬੈਟਰੀ ਮੌਜੂਦ ਹੋਵੇਗੀ।