Lenovo ਨੇ ਭਾਰਤ ’ਚ ਲਾਂਚ ਕੀਤੇ ਨਵੇਂ ਬਲੂਟੁੱਥ ਈਅਰਫੋਨ, ਕੀਮਤ 599 ਰੁਪਏ ਤੋਂ ਸ਼ੁਰੂ

09/17/2019 11:06:08 AM

ਗੈਜੇਟ ਡੈਸਕ– ਟੈੱਕ ਐਕਸੈਸਰੀਜ਼ ਦੇ ਬਾਜ਼ਾਰ ’ਚ ਆਪਣੀ ਪਕੜ ਮਜਬੂਤ ਕਰਦੇ ਹੋਏ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਭਾਰਤ ’ਚ ਆਡੀਓ ਡਿਵਾਈਸਿਜ਼ ਦੀ ਨਵੀਂ ਸੀਰੀਜ਼ ਦੇ ਲਾਂਚ ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ ਪ੍ਰੋਡਕਟਸ ’ਚ ਕੰਪਨੀ ਦੇ ਫਲੈਗਸ਼ਿਪ ਈਅਰਬਡਸ, ਬਲੂਟੁੱਥ ਹੈੱਡਫੋਨਸ ਅਤੇ ਇਕ ਡਿਜੀਟਲ ਵਾਇਸ ਰਿਕਾਰਡਰ ਆਦਿ ਸ਼ਾਮਲ ਹਨ। ਕੰਪਨੀ ਦੁਆਰਾ ਲਾਂਚ ਕੀਤੇ ਗਏ 5 ਆਡੀਓ ਡਿਵਾਈਸਿਜ਼ ’ਚੋਂ ਇਕ HT10 TWS ਫਲੈਗਸ਼ਿਪ ਈਅਰਬਡਸ ਹੈ ਜਿਸ ਦੀ ਕੀਮਤ 3,999 ਰੁਪਏ ਹੈ। ਇਸ ਵਿਚ ਕੁਆਲਕਾਮ 3020 ਚਿਪਸੈੱਟ ਦਿੱਤਾ ਗਿਆ ਹੈ। ਇਸ ਵਿਚ ਬਲੂਟੁੱਥ 5.0 ਕੰਪੈਟੀਬਿਲਟੀ ਹੈ ਜਿਸ ਦੀ ਰੇਂਜ 20 ਮੀਟਰ ਹੈ। ਇਹ ਈਅਰਬਡਸ IPX5 ਸਵੈਟ ਅਤੇ ਵਾਟਰ ਰੈਸਿਸਟੈਂਟ ਹੈ (ਜੋ ਪਸੀਨੇ ਅਤੇ ਪਾਣੀ ਨਾਲ ਖਰਾਬ ਨਹੀਂ ਹੋਵੇਗਾ) ਅਤੇ ਮੈਗਨੇਟਿਕ ਚਾਰਜਿੰਗ ਕੇਸ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ 8 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਹੈ। 

ਇਸ ਤੋਂ ਇਲਾਵਾ ਕੰਪਨੀ ਨੇ ਸਪੋਰਟਸ ਬੀਟੀ ਨੈੱਕਬੈਂਡ HE15 ਪੇਸ਼ ਕੀਤਾ ਹੈ ਜਿਸ ਵਿਚ ਮਾਈਕ ਵੀ ਹੈ। ਇਸ ਵਿਚ ਸਟੀਰੀਓ ਸਾਊਂਡ ਦੇ ਨਾਲ ਸੁਪਰ-ਐਕਸਟਰਾ ਬਾਸ ਦੇ ਨਾਲ ਐੱਚ.ਡੀ. ਸਾਊਂਡ ਵੀ ਮਿਲੇਗਾ। ਇਸ ਦੀ ਕੀਮਤ 1,999 ਰੁਪਏ ਹੈ। ਇਸ ਵਿਚ ਬਲੂਟੁੱਥ 5.0 ਦੀ ਸਪੋਰਟ ਅਤੇ ਬੈਟਰੀ ਨੂੰ ਲੈ ਕੇ 12 ਘੰਟੇ ਦੇ ਬੈਕਅਪ ਦਾ ਵਾਅਦਾ ਕੀਤਾ ਗਿਆ ਹੈ। ਇਹ 5 ਰੰਗਾਂ- ਪਿੰਕ, ਬ੍ਰਾਊਨਜ਼, ਵਾਈਟ, ਬਲੈਕ ਅਤੇ ਬਲਿਊ ’ਚ ਉਪਲੱਬਧ ਹੈ। 

ਉਥੇ ਹੀ ਕੰਪਨੀ ਨੇ ਬਲੂਟੁੱਥ ਹੈੱਡਸੈੱਟ ਐੱਚ.ਈ.16, ਮੈਟਲ ਈਅਰਬਡਸ, ਵਾਇਰਡ ਐੱਚ.ਐੱਫ118, ਲੇਨੋਵੋ ਡਿਜੀਟਲ ਵਾਇਸ ਰਿਕਾਰਡਰ ਬੀ613 ਪੇਸ਼ ਕੀਤੇ ਹਨ ਜਿਨ੍ਹਾਂ ਦੀ ਕੀਮਤ 1,499 ਰੁਪਏ, 599 ਰੁਪਏ ਅਤੇ 3,699 ਰੁਪਏ ਹੈ। ਸਾਰੇ ਪ੍ਰੋਡਕਟ 13 ਸਤੰਬਰ ਤੋਂ ਆਨਲਾਈਨ ਪਲੇਟਫਾਰਮ ਫਲਿਪਕਾਰਟ ਅਤੇ ਆਫਲਾਈਨ ਸਟੋਰਾਂ ’ਤੇ ਉਪਲੱਬਧ ਹੋਣਗੇ।