ਲਿਨੋਵੋ ਲਾਂਚ ਕਰਨ ਵਾਲੀ ਹੈ ਦੁਨੀਆ ਦਾ ਅਨੋਖਾ ਸਮਾਰਟਫੋਨ, ਫੋਨ 'ਚ ਹੋਵੇਗਾ ਸਿਰਫ 1 ਕੈਮਰਾ

05/09/2018 4:12:54 PM

ਜਲੰਧਰ— ਲਿਨੋਵੋ ਨੇ ਹੁਣ ਤਕ ਦੇ ਸਭ ਤੋਂ ਸਪੈਸ਼ਲ ਸਮਾਰਟਫੋਨ ਦਾ ਟੀਜ਼ਰ ਜਾਰੀ ਕੀਤਾ ਹੈ। ਲਿਨੋਵੋ ਦੁਨੀਆ ਦਾ ਪਹਿਲਾ ਫੁੱਲ ਸਕਰੀਨ ਡਸਪਲੇਅ ਵਾਲਾ ਸਮਾਰਟਫੋਨ 14 ਜੂਨ ਨੂੰ ਲਾਂਚ ਕਰੇਗੀ। ਹਾਲਾਂਕਿ ਕੰਪਨੀ ਨੇ ਸਿਰਫ ਟੀਜ਼ਰ ਜਾਰੀ ਕੀਤਾ ਹੈ, ਲਾਂਜਿੰਗ ਤਰੀਕ ਦਾ ਐਲਾਨ ਨਹੀਂ ਕੀਤਾ। ਟੀਜ਼ਰ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਲਿਨੋਵੋ ਦੇ ਇਸ ਫੋਨ 'ਚ ਫੁੱਲ ਡਿਸਪਲੇਅ ਹੋਵੇਗੀ। ਫੁੱਲ ਡਿਸਪਲੇਅ ਦੇਣ ਲਈ ਕੰਪਨੀ ਨੇ ਫਰੰਟ ਕੈਮਰੇ ਨੂੰ ਹਟਾ ਦਿੱਤਾ ਹੈ। ਫਰੰਟ ਕੈਮਰੇ ਦੇ ਬਦਲੇ ਕੰਪਨੀ ਨੇ ਫੋਨ ਦੇ ਰਿਅਰ ਪੈਨਲ 'ਤੇ ਇਕ ਹੀ ਫਲਿੱਪ ਕੈਮਰਾ ਦਿੱਤਾ ਹੈ ਜਿਸ ਨੂੰ ਮੋੜਕੇ ਸੈਲਫੀ ਵੀ ਲਈ ਜਾ ਸਕੇਗੀ। 
ਲਿਨੋਵੋ ਗਰੁੱਪ ਦੇ ਵੁਆਇਸ ਪ੍ਰੈਜ਼ੀਡੈਂਟ ਚਾਂਗ ਚੈਂਗ ਨੇ ਮਾਈਕ੍ਰੋ-ਬਲਾਗਿੰਗ ਸਾਈਟ ਵੀਬੋ 'ਤੇ ਟੀਜ਼ਰ ਇਮੇਜ 'ਚ ਹੈਂਡਸੈੱਟ ਦੀ ਡਿਸਪਲੇਅ ਦਾ ਇਕ ਹਿੱਸਾ ਨਜ਼ਰ ਆ ਰਿਹਾ ਹੈ ਜੋ ਇਸ਼ਾਰਾ ਕਰਦਾ ਹੈ ਕਿ ਲਿਨੋਵੋ ਸਾਰੇ ਸੈਂਸਰ ਲਈ ਨੌਚ ਨਹੀਂ ਦੇਣ ਵਾਲੀ ਹੈ। ਇਸ ਫੁੱਲ-ਸਕਰੀਨ ਸਮਾਰਟਫੋਨ ਨੂੰ ਕੋਈ ਨਾਂ ਨਹੀਂ ਦਿੱਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ 'ਚ ਆਏਗੀ। ਚੈਂਗ ਨੇ ਦਾਅਵਾ ਕੀਤਾ ਹੈ ਕਿ ਕੈਮਰਾ, ਬੇਜ਼ਲ ਅਤੇ ਐਂਟੀਨਾ ਹਟਾਉਣ ਤੋਂ ਬਾਅਦ ਕੰਪਨੀ ਆਪਣੇ ਅਗਲੇ ਸਮਾਰਟਫੋਨ 'ਚ 95 ਫੀਸਦੀ ਸਕਰੀਨ ਟੂ ਬਾਡੀ ਰੇਸ਼ੀਓ ਹਾਸਲ ਕਰਨ 'ਚ ਸਫਲ ਰਹੀ ਹੈ।
PunjabKesari

ਜੇਕਰ ਇਹ ਨੌਚ ਡਿਸਪਲੇਅ ਨਹੀਂ ਹੈ ਤਾਂ ਫਰੰਟ ਕੈਮਰਾ Vivo APEX ਦੀ ਤਰ੍ਹਾਂ ਫਲਿੱਪ ਅਪ ਕਰੇਗਾ। ਪਰ ਇਹ ਸਿਰਫ ਅੰਦਾਜ਼ਾ ਹੈ। Vivo APEX ਦਾ ਸਕਰੀਨ ਟੂ ਬਾਡੀ ਰੇਸ਼ੀਓ 91 ਫੀਸਦੀ ਹੈ। ਹੋ ਸਕਦਾ ਹੈ ਕਿ ਲਿਨੋਵੋ ਆਪਣੇ ਅਗਲੇ ਫੋਨ 'ਚ ਇਸੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।


Related News