5999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ Lenovo ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

10/17/2018 2:29:35 PM

ਗੈਜੇਟ ਡੈਸਕ- ਕਾਫ਼ੀ ਸਮੇਂ ਬਾਅਦ ਲੇਨੋਵੋ ਨੇ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਨਾਂ ਲੇਨੋਵੋ A5 ਹੈ ਤੇ ਕੰਪਨੀ ਨੇ ਇਸ ਨੂੰ ਦੋ ਸਟੋਰੇਜ਼ ਵੇਰੀਐਂਟਸ ਨਾਲ ਪੇਸ਼ ਕੀਤਾ ਹੈ।  ਲੇਨੋਵੋ 15 ਦੇ 2GB2 ਰੈਮ  +16GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 5999 ਰੁਪਏ ਹੈ ਜਦ ਕਿ 3GB ਰੈਮ  +32GB ਸਟੋਰੇਜ ਵੇਰੀਐਂਟ ਦੀ ਕੀਮਤ 6999 ਰੁਪਏੇ ਹੈ। ਲੇਨੋਵੋ ਦਾ ਇਹ ਸਮਾਰਟਫੋਨ ਫਲਿਪਕਾਰਟ 'ਤੇ ਉਪਲੱਬਧ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਦੇ ਨਾਲ ਲੇਨੋਵੋ K9 ਨੂੰ ਵੀ 8999 ਰੁਪਏ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਹੈ। ਉਥੇ ਹੀ ਗੱਲ ਕਰੀਏ ਲੇਨੋਵੋ A5 ਦੀ ਤਾਂ ਇਸ ਕੀਮਤ ਇਸ ਦਾ ਮੁਕਾਬਲਾ ਸ਼ਾਓਮੀ ਰੈਡਮੀ 6A ਤੇ ਹਾਲ ਹੀ 'ਚ ਲਾਂਚ ਰੀਅਲਮੀ 31 ਨਾਲ ਹੈ।

ਲੇਨੋਵੋ 15 'ਚ 5.45-ਇੰਚ ਦੀ HD ਪਲਸ ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1440x720 ਪਿਕਸਲ ਹੈ। ਲੇਨੋਵੋ ਦਾ ਇਹ ਬਜਟ ਸਮਾਰਟਫੋਨ 1.3GHz ਕਵਾਡ-ਕੋਰ ਮੀਡੀਆਟੈੱਕ MT6739 ਪ੍ਰੋਸੇਸਰ 'ਤੇ ਚੱਲਦਾ ਹੈ। ਇਸ ਡਿਵਾਈਸ 'ਚ ਤੁਹਾਨੂੰ 2GB/3GB ਰੈਮ ਤੇ 16GB +32GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ 256GB ਤੱਕ ਮਾਈਕ੍ਰੋ ਐੱਸ. ਡੀ ਕਾਰਡ ਸਲਾਟ ਨਾਲ ਵਧਾਇਆ ਜਾ ਸਕਦਾ ਹੈ। 

ਲੇਨੋਵੋ A5 ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਕੰਪਨੀ ਦੇ ਇੰਟਰਫੇਸ ZUI 3.9 'ਤੇ ਚੱਲਦਾ ਹੈ। ਇਸ ਡਿਵਾਈਸ 'ਚ ਤੁਹਾਨੂੰ 4000mAh ਦੀ ਬੈਟਰੀ ਮਿਲੇਗੀ। ਕੈਮਰਾ ਲਈ ਇਸ 'ਚ 13-ਮੈਗਾਪਿਕਸਲ ਦਾ ਰੀਅਰ ਸੈਂਸਰ ਅਪਰਚਰ f/2.2 ਤੇ LED ਫਲੈਸ਼ ਦੇ ਨਾਲ ਹੈ। ਉਥੇ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 8-ਮੈਗਾਪਿਕਸਲ ਦਾ ਕੈਮਰਾ ਅਪਰਚਰ f/2.2 ਖੂਬੀ ਦੇ ਨਾਲ ਹੈ। ਸੁਰੱਖਿਆ ਲਈ ਇਸ ਸਮਾਰਟਫੋਨ 'ਚ ਪਿੱਛੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਨਾਲ ਫੇਸ ਅਨਲਾਕ ਦੀ ਵੀ ਸਹੂਲਤ ਹੈ। ਕੁਨੈੱਕਟੀਵਿਟੀ ਲਈ ਲੇਨੋਵੋ A5 'ਚ 4G VoLTE,  ਵਾਈ-ਫਾਈ, ਬਲੂਟੁੱਥ 4.2, GPS, ਮਾਇਕ੍ਰੋ USB ਪੋਰਟ ਅਤੇ ਡਿਊਲ-ਸਿਮ ਦੀ ਸਹੂਲਤ ਹੈ। ਇਸ ਡਿਵਾਈਸ ਦਾ ਕੁਲ ਮਾਪ 146. 2x 70.9x9.8 ਮਿ. ਮੀ 'ਤੇ ਭਾਰ 160 ਗ੍ਰਾਮ ਹੈ। ਸੈਂਸਰਸ ਦੇ ਤੌਰ 'ਤੇ ਇਸ 'ਚ ਐਕਸੇਲਰੋਮੀਟਰ, ਲਾਈਟ ਸੈਂਸਰ ਤੇ ਪ੍ਰੋਕਸੀਮਿਟੀ ਸੈਂਸਰ ਆਦਿ ਦੀ ਸਹੂਲਤ ਹੈ।