ਸਮਾਰਟਫੋਨ ਤੋਂ ਬਾਅਦ ਹੁਣ ਇਹ ਕੰਪਨੀ ਭਾਰਤ ''ਚ ਲਾਂਚ ਕਰੇਗੀ Smart TV
Monday, Jul 18, 2016 - 04:01 PM (IST)

ਜਲੰਧਰ- ਚੀਨੀ ਇਲੈਕਟ੍ਰੋਨਿਕ ਕੰਪਨੀ ਲੀ-ਇਕੋ ਸਮਾਰਟਫੋਨਸ ਤੋਂ ਬਾਅਦ ਹੁਣ ਭਾਰਤ ਬਾਜ਼ਾਰ ''ਚ ਆਪਣਾ ਟੀ.ਵੀ. ਲਾਂਚ ਕਰਨ ਦੀ ਤਿਆਰੀ ''ਚ ਹੈ। ਕੰਪਨੀ ਅਗਲੇ ਮਹੀਨੇ ਇਸ ਟੀ.ਵੀ. ਨੂੰ ਲਾਂਚ ਕਰੇਗੀ। ਜ਼ਿਕਰਯੋਗ ਹੈ ਕਿ ਲੀ-ਈਕੋ ਫਿਲਹਾਲ ਭਾਰਤ ''ਚ ਲੀ-1ਐੱਸ, ਲੀ-ਮੈਕਸ, ਲੀ2 ਅਤੇ ਲੀ-ਮੈਕਸ 2 ਸਮਾਰਟਫੋਨਸ ਭਾਰਚ ''ਚ ਵੇਚ ਰਹੀ ਹੈ।
ਲੀ-ਈਕੋ ਇੰਡੀਆ ਚੀਫ ਆਪਰੇਟਿੰਗ ਅਫਸਰ ਅਤੁਲ ਜੈਨ ਨੇ ਕਿ ਨਿਊਜ਼ ਵੈੱਬਸਾਈਟ ਨੂੰ ਕਿਹਾ ਕਿ ਲੀ-ਈਕੋ ਅਗਸਤ ''ਚ 2-3 ਸਮਾਰਟ ਟੀ.ਵੀ. ਭਾਰਤ ''ਚ ਲਾਂਚ ਕਰੇਗੀ ਜੋ 40-ਇੰਚ ਤੋਂ ਉੱਪਰ ਦੇ ਹੋਣਗੇ। ਫਿਲਹਾਲ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ''ਚੋਂ ਦੋ ਸਮਾਰਟ ਟੀ.ਵੀ. ਐਕਸ 55 ਅਤੇ ਐਕਸ 65 ਹੋਣਗੇ। ਇਨ੍ਹਾਂ ਮਾਡਲਸ ''ਚ 3840x2160 ਪਿਕਸਲ (4ਕੇ ਰੈਜ਼ੋਲਿਊਸ਼ਨ) ਹੈ। ਚਾਈਨਾ ''ਚ ਐਕਸ 55 ਦੀ ਕੀਮਤ 50,000 ਦੇ ਕਰੀਬ ਅਤੇ ਐਕਸ 65 ਦੀ ਕੀਮਤ 81,000 ਦੇ ਕਰੀਬ ਹੈ।
ਟੀ.ਵੀ. ਦੇ ਫੀਚਰਸ-
ਕਵਾਡ-ਕੋਰ ਪ੍ਰੋਸੈਸਰ
3 ਜੀ.ਬੀ.ਰੈਮ
16 ਜੀ.ਬੀ. ਇੰਟਰਨਲ ਸਟੋਰੇਜ
60 Hz ਸਪੀਡ ''ਤੇ 4ਕੇ ਵੀਡੀਓ
ਐਂਡ੍ਰਾਇਡ 5.0 ਆਪਰੇਟਿੰਗ ਸਿਸਟਮ
ਮਾਲੀ-ਟੀ820 ਜੀ.ਪੀ.ਯੂ. ਆਦਿ।