ਸਮਾਰਟਫੋਨ ਐਕਸਚੇਂਜ ਕਰਨ ਦਾ ਵਧੀਆ ਮੌਕਾ ਦੇ ਰਹੀ ਹੈ ਇਹ ਕੰਪਨੀ
Monday, Jul 18, 2016 - 05:51 PM (IST)

ਜਲੰਧਰ- ਚਾਈਨੀਜ਼ ਇੰਟਰਨੈੱਟ ਅਤੇ ਟੈਕਨਾਲੋਜੀ ਸਮੂਹ ਲੀ-ਈਕੋ ਨੇ ਫਲਿੱਪਕਾਰਟ ਨਾਲ ਹਿੱਸੇਦਾਰੀ ਕਰਕੇ ਆਪਣੇ ਮੋਬਾਇਲ ਡਿਵਾਈਸ ਲੀ-1ਐੱਸ ਈਕੋ, ਲੀ-2 ਅਤੇ ਲੀ-ਮੈਕਸ 2 ''ਤੇ 18 ਅਤੇ 19 ਜੁਲਾਈ ਨੂੰ ਐਕਸਚੇਂਜ ਆਫਰ ਦੇ ਰਹੀ ਹੈ। ਇਸ ਆਫਰ ਤਹਿਤ ਯੂਜ਼ਰ ਆਪਣੇ ਮੌਜੂਦਾ ਸਮਾਰਟਫੋਨ ''ਤੇ ਚੰਗੀ ਐਕਸਚੇਂਜ ਕੀਮਤ ਪਾ ਸਕਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਇਸ ਐਕਸਚੇਂਜ ਆਫਰ ਦੇ ਤਹਿਤ ਲੀ-ਈਕੋ ਸੁਪਰਫੋਨ ਖਰੀਦਣ ''ਤੇ 2,000 ਰੁਪਏ ਦਾ ਵਾਧੂ ਡਿਸਕਾਊਂਟ ਮਿਲੇਗਾ।
ਲੀ-1 ਐੱਸ ਈਕੋ ''ਚ 1.85 ਜੀ.ਐੱਚ.ਜ਼ੈੱਡ ਆਕਟੋ-ਕੋਰ ਮੀਡੀਆਟੈੱਕ ਹੇਲਿਓ ਐਕਸ 10 ਪ੍ਰੋਸੈਸਰ ਲੱਗਾ ਹੈ। ਪਤਲੇ ਯੂਨੀਬਾਡੀ ਡਿਜ਼ਾਇਨ ਦੇ ਨਾਲ ਇਸ ਵਿਚ ਪਹਿਲਾ ਮਿਰਰ ਸਰਫੇਸ ਵਾਲਾ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ। ਇਸ ਤੋਂ ਇਲਾਵਾ ਲੀ-2 ਅਤੇ ਲੀ-ਮੈਕਸ 2 ਸੀ.ਡੀ.ਐੱਲ.ਏ. ਫੀਚਰ ਦੇ ਨਾਲ ਆਉਂਦੇ ਹਨ। ਜਿਥੇ ਲੀ-2 ''ਚ ਸਨੈਪਡ੍ਰੈਗਨ ਟੀ.ਐੱਮ.652 ਪ੍ਰੋਸੈਸਰ ਲੱਗਾ ਹੈ ਉਥੇ ਹੀ ਲੀ-ਮੈਕਸ 2 ''ਚ ਕਵਾਲਕਾਮ ਸਨੈਪਡ੍ਰੈਗਨ ਟੀ.ਐੱਮ. 820 ਪ੍ਰੋਸੈਸਰ ਲੱਗਾ ਹੈ। ਤਿੰਨੇ ਸਮਾਰਟਫੋਨਸ ਯੂ.ਐੱਸ.ਬੀ. ਟਾਇਪ-ਸੀ ਅਤੇ 4,900 ਰੁਪਏ ਵਾਲੀ ਲੀ-ਈਕੋ ਮੈਂਬਰਸ਼ਿਪ ਦੇ ਨਾਲ ਆਉਂਦੇ ਹਨ।