Google Photos ਤੋਂ ਯੂਜ਼ਰਸ ਦੀਆਂ ਪਰਸਨਲ ਵੀਡੀਓਜ਼ ਹੋਈਆਂ ਲੀਕ

02/04/2020 9:01:55 PM

ਗੈਜੇਟ ਡੈਸਕ—ਗੂਗਲ ਫੋਟੋਜ਼ 'ਤੇ ਪਰਸਨਲ ਵੀਡੀਓ ਕਿਸੇ ਦੂਜੇ ਯੂਜ਼ਰ ਨਾਲ ਸ਼ੇਅਰ ਕਰ ਦਿੱਤੀ ਗਈ। ਗੂਗਲ ਨੇ ਗਲਤੀ ਮੰਨਦੇ ਹੋਏ ਮੁਆਫੀ ਵੀ ਮੰਗੀ ਹੈ। ਪਰ ਗੂਗਲ ਨੇ ਕੁਝ ਲੋਕਾਂ ਦਾ ਕਲਾਊਡ ਡਾਟਾ ਕਿਸੇ ਹੋਰ ਨੂੰ ਦਿੱਤਾ। ਮੁਮਕਿਨ ਹੈ ਤੁਸੀਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਹੋ। ਇਹ ਨਹੀਂ ਪਰਸਨਲ ਫੋਟੋਜ਼ ਅਤੇ ਵੀਡੀਓਜ਼ ਵੀ ਅਣਜਾਣ ਹੱਥਾਂ 'ਚ ਚੱਲੀ ਜਾਵੇ। ਗੂਗਲ ਨੇ ਯੂਜ਼ਰਸ ਨੂੰ ਅਲਰਟ ਕਰਨਾ ਸ਼ੁਰੂ ਕੀਤਾ ਹੈ।

ਗੂਗਲ ਟੇਕਆਊਟ ਅਜਿਹਾ ਹੈ ਜਿਸ ਦੇ ਤਹਿਤ ਗੂਗਲ ਦੇ ਸਾਫਟਵੇਅਰ ਤੋਂ ਬੈਕਅਪ ਡਾਊਨਲੋਡ ਕੀਤਾ ਜਾ ਸਕਦਾ ਹੈ। 9to5Google ਦੀ ਇਕ ਰਿਪੋਰਟ ਮੁਤਾਬਕ ਗੂਗਲ ਟੇਕਆਊਟ 'ਚ ਕੁਝ ਟੈਕਨੀਕਲ ਖਾਮੀਆਂ ਪਾਈਆਂ ਗਈਆਂ ਹਨ ਜਿਸ ਕਾਰਨ ਯੂਜ਼ਰ ਦੀਆਂ ਫੋਟੋਜ਼ ਅਤੇ ਵੀਡੀਓਜ਼ ਦੂਜਿਆਂ ਨਾਲ ਸ਼ੇਅਰ ਕਰ ਦਿੱਤੀਆਂ ਗਈਆਂ।

ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਬਗ ਕਿਹੜਾ ਸੀ। ਗੂਗਲ ਨੇ ਇਸ ਖਾਮੀ ਨਾਲ ਪ੍ਰਭਾਵਿਤ ਯੂਜ਼ਰਸ ਨੂੰ ਅਲਰਟ ਕਰਨਾ ਸ਼ੁਰੂ ਕੀਤਾ ਹੈ। ਕੰਪਨੀ ਨੇ ਕਿਹਾ ਕਿ ਗੂਗਲ ਫੋਟੋਜ਼ ਅਕਾਊਂਟ ਰਾਹੀਂ ਇਕ ਜਾਂ ਇਸ ਤੋਂ ਜ਼ਿਆਦਾ ਵੀਡੀਓਜ਼ ਇਸ ਇਸ਼ੁ ਨਾਲ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਗੂਗਲ ਨੇ ਕਿਹਾ ਕਿ ਇਸ ਨਾਲ 0.01 ਫੀਸਦੀ ਯੂਜ਼ਰਸ ਪ੍ਰਭਾਵਿਤ ਹੋਏ ਹਨ। ਦੱਸਣਯੋਗ ਹੈ ਕਿ ਇਸ ਖਾਮੀ ਨਾਲ ਸਿਰਫ ਉਹ ਹੀ ਯੂਜ਼ਰਸ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੂੰ Takeout  ਤੋਂ ਡਾਟਾ ਰਿਕਵੈਸਟ ਕੀਤੀ ਹੈ। ਗੂਗਲ ਫੋਟੋਜ਼ ਦੁਨੀਆਭਰ ਦੇ ਕਰੋੜਾਂ ਸਮਾਰਟਫੋਨਸ 'ਚ ਹੈ ਅਤੇ ਇਸ ਤਰ੍ਹਾਂ ਨਾਲ ਇਹ ਡਾਟਾ ਕਾਫੀ ਵੱਡਾ ਹੋ ਜਾਂਦਾ ਹੈ।

ਗੂਗਲ ਦੇ ਇਕ ਬੁਲਾਰੇ ਨੇ 9to5google ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ 21 ਨਵੰਬਰ ਤੋਂ 25 ਨਵੰਬਰ ਵਿਚਾਲੇ ਆਪਣੀਆਂ ਫੋਟੋਜ਼ ਨੂੰ ਐਕਸਪੋਰਟ ਕਰਨ ਲਈ ਗੂਗਲ ਟੇਕਆਊਟ ਦੀ ਵਰਤੋਂ ਕੀਤੀ ਉਹ ਇਸ ਬਗ ਨਾਲ ਪ੍ਰਭਾਵਿਤ ਹੋ ਸਕਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਨੋਟੀਫਾਈ ਵੀ ਕਰ ਰਹੇ ਹਾਂ। ਗੂਗਲ ਨੇ ਕਿਹਾ ਕਿ ਇਸ ਇਸ਼ੁ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਅਗੇ ਤੋਂ ਅਜਿਹਾ ਨਾ ਹੋਵੇ ਇਸ ਦੇ ਲਈ ਇਨ੍ਹਾਂ ਡੈਪਥ ਅਨਲਿਸਿਸ ਕੀਤੀ ਗਈ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਇਸ ਦੇ ਲਈ ਮੁਆਫੀ ਵੀ ਮੰਗੀ ਹੈ।


Karan Kumar

Content Editor

Related News