LG ਦੇ V30 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ

05/29/2017 12:55:28 PM

ਜਲੰਧਰ-LG G6  ਦੀ ਖਬਰ ਤੋਂ ਲੋਕਾਂ ਦੀਆਂ ਨਜ਼ਰਾਂ ਹੁਣੇ ਹਟੀਆਂ ਹੀ ਸੀ ਕਿ ਕੰਪਨੀ ਨੇ ਅਗਲੇ ਸਮਾਰਟਫੋਨ ਦੀਆਂ ਕਥਿਤ ਤਸਵੀਰਾਂ ਨੇ ਫਿਰ ਤੋਂ ਇੰਟਰਨੈੱਟ 'ਤੇ ਆਪਣੀ ਜਗ੍ਹਾਂ ਬਣਾ ਲਈ ਹੈ। ਖਬਰ ਇਹ ਹੈ ਕਿ South ਕੋਰੀਅਨ ਕੰਪਨੀ ਨੇ ਆਪਣੇ V30 ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਜਿਸ ਨੂੰ ਦੇਖ ਕੇ ਹੁਣ ਤੁਸੀਂ ਵੀ ਖੁਸ਼ ਹੋ ਜਾਉਗੇ। ਇਸ ਸਮਾਰਟਫੋਨ 'ਚ ਦੋ ਡਿਸਪਲੇ ਹੋਣਗੇ। ਕਾਂਨਸੈਪਟ ਥੋੜ੍ਹਾ ਪੁਰਾਣਾ ਹੈ ਪਰ ਅੰਦਾਜ਼ ਜ਼ਰਾ ਨਵਾਂ ਹੈ।
ਐੱਲ. ਜੀ. ਦਾ ਨਾਂ ਪ੍ਰੋਜੈਕਟ ਜੋਆਨ ਦੱਸਿਆ ਹੈ। ਪਹਿਲੀ ਵਾਰ ਦੇਖਣ ਤੋਂ ਅਜਿਹਾ ਲੱਗਦਾ ਹੈ ਜਿਵੇਂ ਸੈਕੰਡਰੀ ਡਿਸਪਲੇ ਨੂੰ ਫੋਨ ਦੇ ਨੀਚੇ ਜਗ੍ਹਾ ਦਿੱਤੀ ਗਈ ਹੈ, ਜਿਸ ਨਾਲ ਟਾਈਮ, ਨੋਟੀਫਿਕੇਸ਼ਨ ਅਤੇ ਐਪ ਅਈਕਨ ਦੇਖੇ ਜਾ ਸਕਦੇ ਹਨ ਪਰ ਇਹ ਸਮਾਰਟਫੋਨ ਸਲਾਈਡਰ ਵਾਲਾ ਹੋਵੇਗਾ। ਇਸ ਨਾਲ ਪ੍ਰਇਮਰੀ ਡਿਸਪਲੇ ਨੂੰ ਹਟਾਉਣ ਤੋਂ ਸੈਕੰਡਰੀ ਡਿਸਪਲੇ ਨਜ਼ਰ ਆਵੇਗਾ। ਕੁਝ ਤਸਵੀਰਾਂ ਨੂੰ ਦੇਖ ਕੇ ਅਜਿਹਾ ਵੀ ਪਤਾ ਲੱਗਦਾ ਹੈ ਕਿ ਦੂਜੇ ਡਿਸਪਲੇ ਦਾ ਉਪਯੋਗ ਵਰਚੂਅਲ ਕੀ  ਬੋਰਡ ਦੇ ਰੂਪ 'ਚ ਕੀਤਾ ਜਾ ਸਕਦਾ ਹੈ।
ਤਕਨੀਕੀ ਰੂਪ ਦੀ ਗੱਲ ਕਰੀਅ ਤਾਂ ਸਮਾਰਟਫੋਨ 'ਚ ਦੋ ਵੱਖ-ਵੱਖ ਸਕਰੀਨ ਦਿੱਤੀ ਗਈ ਹੈ, ਤਾਂ ਕਿ ਇਸ ਨੂੰ ਜ਼ਿਆਦਾ ਰੋਚਕ ਬਣਾਇਆ ਜਾ ਸਕੇ। ਪ੍ਰੋਜੈਕਟ ਜੋਆਨ BlackBerry Priv  ਦੀ ਤਰ੍ਹਾਂ ਹੀ ਨਜ਼ਰ ਆਉਂਦਾ ਹੈ, ਜਿਸ 'ਚ ਇਕ ਸਲਾਈਡਰ ਸਕਰੀਨ ਅਤੇ ਫਿਜ਼ੀਕਲ ਕੀ-ਬੋਰਡ ਦਿੱਤਾ ਗਿਆ ਸੀ ਪਰ ਇਵਾਨ ਦਾ ਮੰਨਣਾ ਹੈ ਕਿ ਇਹ ਫਆਈਨਲ ਪ੍ਰੋਜੈਕਟ ਇਸ ਤੋਂ ਪੂਰੀ ਤਰ੍ਹਾਂ ਵੱਖ ਹੋ ਸਕਦਾ ਹੈ।
ਫਿਲਹਾਲ ਇਸ ਸਮਾਰਟਫੋਨ ਦੀ ਕੋਈ ਅਧਿਕਾਰਿਕ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ ਪਰ ਰਿਪੋਰਟਸ 'ਚ ਦੱਸਿਆ ਜਾ ਰਿਹਾ ਇਸ ਨੂੰ ਇਸੇ ਸਾਲ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਇਸ 'ਚ OLED ਸਕਰੀਨ ,ਸਨਾਪਡਰੈਗਨ 835 ਪ੍ਰੋਸੈਸਰ ਅਤੇ 6GB ਰੈਮ ਹੋ ਸਕਦੀ ਹੈ।