Lava ਨੇ ਲਾਂਚ ਕੀਤਾ Z10 ਸਮਾਰਟਫੋਨ ਦਾ ਨਵਾਂ 3GB ਰੈਮ ਵੇਰੀਅੰਟ, ਜਾਣੋ ਕੀਮਤ ਅਤੇ ਫੀਚਰਸ
Friday, May 26, 2017 - 01:33 PM (IST)

ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਮੋਬਾਇਲਸ ਨੇ ਆਪਣੇ ਮਿਡ-ਰੇਂਜ ਸਮਾਰਟਫੋਨ ਲਾਵਾ ਜ਼ੈੱਡ10 ਦਾ ਨਵਾਂ ਵੇਰਿਅੰਟ ਪੇਸ਼ ਕੀਤਾ ਹੈ। ਲਾਵਾ ਜ਼ੈੱਡ 10 ਦੇ ਨਵਾਂ 3 ਜੀ. ਬੀ ਰੈਮ ਵੇਰਿਅੰਟ 11,500 ਰੁਪਏ ''ਚ ਮਿਲੇਗਾ। ਹੁੱਣ 3 ਜੀ. ਬੀ ਰੈਮ ਵੇਰਿਅੰਟ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਉਮੀਦ ਹੈ ਕਿ 2 ਜੀ. ਬੀ ਵੇਰਿਅੰਟ ਦੀ ਕੀਮਤ ਘੱਟ ਕੀਤੀ ਜਾ ਸਕਦੀ ਹੈ।
ਲਾਵਾ ਮੋਬਾਇਲਸ ਨੇ ਜਾਣਕਾਰੀ ਦਿੱਤੀ ਹੈ ਕਿ ਰੈਮ ਤੋਂ ਇਲਾਵਾ ਪੁਰਾਣੇ ਅਤੇ ਨਵੇਂ ਵੇਰਿਏੰਟ ''ਚ ਅਤੇ ਕੋਈ ਫਰਕ ਨਹੀਂ ਹੈ। ਲਾਵਾ ਜੈੱਡ10 ''ਚ 5 ਇੰਚ ਦੀ ਐੱਚ. ਡੀ (720x1280 ਪਿਕਸਲ) ਆਈ. ਪੀ. ਐੱਸ ਡਿਸਪਲੇ ਹੈ। ਇਸ ''ਤੇ 2.5ਡੀ ਕਰਵਡ ਗਲਾਸ ਹੈ। ਸਮਾਰਟਫੋਨ ''ਚ ਆਕਟਾ-ਕੋਰ ਪ੍ਰੋਸੈਸਰ ਦੇ ਨਾਲ 2 ਜੀ. ਬੀ ਰੈਮ ਦਿੱਤੀ ਗਈ ਹਨ। ਹੈਂਡਸੈੱਟ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਸਟਾਰ ਓ. ਐੱਸ 3.3, ਇਨਬਿਲਟ ਸਟੋਰੇਜ 16 ਜੀ. ਬੀ ਹੈ ਅਤੇ ਜ਼ਰੂਰਤ ਪੈਣ ''ਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕੀਤਾ ਜਾ ਸਕੇਗਾ। ਕੈਮਰੇ ''ਚ 8 ਮੈਗਾਪਿਕਸਲ ਰਿਅਰ ਕੈਮਰਾ ਹੈ ਜੋ ਐੱਫ/2.0 ਅਪਰਚਰ ਅਤੇ ਐੱਲ. ਈ. ਡੀ ਫਲੈਸ਼ ਨਾਲ ਲੈਸ ਹੈ। ਫ੍ਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਸਪਾਟਲਾਈਟ ਫਲੈਸ਼ ਦਿੱਤੀ ਗਈ ਹੈ। ਡਿਊਲ-ਸਿਮ ਸਮਾਰਟਫੋਨ ''ਚ 2620 ਐੱਮ. ਏ. ਐੱਚ ਦੀ ਬੈਟਰੀ ਹੈ। ਫੋਨ ''ਚ ਪਾਵਰ ਸੇਵਰ ਮੋਡ ਅਤੇ ਸੁਪਰ ਪਾਵਰ ਸੇਵਰ ਮੋਡ ਹੈ।
ਸਮਾਰਟਫੋਨ ਮਲਟੀਲਿੰਗਵਲ ਕੀ-ਬੋਰਡ ਦੇ ਨਾਲ ਆਉਂਦੇ ਹਨ ਜੋ 11 ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਸਮਾਰਟਫੋਨ ਸਮਾਰਟ ਗੇਸਚਰ, ਓ. ਟੀ. ਜੀ ਅਤੇ 3 ਪਵਾਇੰਟ ਟੱਚ ਨੂੰ ਸਪੋਰਟ ਕਰਦਾ ਹੈ।