Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

02/22/2023 2:49:53 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਲਾਵਾ ਨੇ ਮੰਗਲਵਾਰ ਨੂੰ ਆਪਣੇ ਨਵੇਂ ਫੋਨ Lava Yuva 2 Pro ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਲਾਵਾ ਯੁਵਾ ਪ੍ਰੋ ਦੇ ਸਕਸੈਸਰ ਦੇ ਤੌਰ 'ਤੇ ਲਿਆਇਆ ਗਿਆ ਹੈ। ਫੋਨ ਦੀ ਸ਼ੁਰੂਆਤੀ ਕੀਮਤ 7,999 ਰੁਪਏ ਹੈ। ਫੋਨ 'ਚ 4 ਜੀ.ਬੀ. ਰੈਮ (3 ਜੀ.ਬੀ. ਵਰਚੁਅਲ ਰੈਮ) ਮਿਲਦੀ ਹੈ। Lava Yuva 2 Pro ਦੇ ਨਾਲ ਮੀਡੀਆਟੈੱਕ ਹੀਲੀਓ ਜੀ37 ਪ੍ਰੋਸੈਸਰ ਅਤੇ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। 

Lava Yuva 2 Pro ਦੀ ਕੀਮਤ

ਲਾਵਾ ਦਾ ਨਵਾਂ ਫੋਨ ਤਿੰਨ ਰੰਗਾਂ- ਗਲਾਸ ਵਾਈਟ, ਗਲਾਸ ਗਰੀਨ ਅਤੇ ਗਲਾਸ ਲੈਵੇਂਡਰ 'ਚ ਪੇਸ਼ ਕੀਤਾ ਗਿਆ ਹੈ। ਲਾਵਾ ਯੁਵਾ 2 ਪ੍ਰੋ ਨੂੰ ਸਿੰਗਲ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਕੀਮਤ 7,999 ਰੁਪਏ ਹੈ। ਲਾਵਾ ਨੇ ਹਾਲ ਹੀ 'ਚ ਐਡਟੈੱਕ ਪਲੇਟਫਾਰਮ ਡਾਊਟਨਟ ਦੇ ਨਾਲ ਸਾਂਝੇਦਾਰੀ ਦਾ ਵੀ ਐਲਾਨ ਕੀਤਾ ਹੈ। ਫੋਨ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਾਊਟਨਟ ਕੋਰਸ ਮਟੀਰੀਅਲ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸਦੇ ਇਕ ਸਾਲ ਦੇ ਸਬਸਕ੍ਰਿਪਸ਼ਨ ਦੀ ਕੀਮਤ 12,000 ਰੁਪਏ ਤਕ ਹੁੰਦੀ ਹੈ। 

Lava Yuva 2 Pro ਦੇ ਫੀਚਰਜ਼

Lava Yuva 2 Pro 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ 'ਚ ਮੀਡੀਆਟੈੱਕ ਹੀਲੀਓ ਜੀ37 ਪ੍ਰੋਸੈਸਰ ਦੀ ਪਾਵਰ ਅਤੇ 4 ਜੀ.ਬੀ. ਰੈਮ ਦਾ ਸਪੋਰਟ ਦਿੱਤਾ ਗਿਆ ਹੈ। ਰੈਮ ਨੂੰ 3 ਜੀ.ਬੀ. ਹੋਰ ਵਰਚੁਅਲੀ ਵਧਾਇਆ ਜਾ ਸਕਦਾ ਹੈ। ਫੋਨ 'ਚ 64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ 'ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਏ.ਆਈ. ਸੈਂਸਰ ਅਤੇ ਦੋ ਹੋਰ ਵੀ.ਜੀ.ਏ. ਕੈਮਰੇ ਹਨ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। 

Lava Yuva 2 Pro 'ਚ ਵਾਈ-ਫਾਈ, ਬਲੂਟੁੱਥ 5.1 ਅਤੇ 4ਜੀ ਕੁਨੈਕਟੀਵਿਟੀ ਦਾ ਸਪੋਰਟ ਦਿੱਤਾ ਗਿਆ ਹੈ। ਫੋਨ 'ਚ 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਦੀ ਚਾਰਜਿੰਗ ਮਿਲਦੀ ਹੈ। ਫੋਨ 'ਚ 5000mAh ਦੀ ਲੀ-ਪਾਲੀਮਰ ਬੈਟਰੀ ਅਤੇ 10 ਵਾਟ ਦੀ ਚਾਰਜਿੰਗ ਮਿਲਦੀ ਹੈ। ਬਾਕਸ 'ਚ ਫੋਨ ਦੇ ਨਾਲ ਅਡਾਪਟਰ ਮਿਲਦਾ ਹੈ।

Rakesh

This news is Content Editor Rakesh