Lava Probuds 21 ਭਾਰਤ ’ਚ ਲਾਂਚ, 45 ਘੰਟਿਆਂ ਤਕ ਦਾ ਮਿਲੇਗਾ ਬੈਟਰੀ ਬੈਕਅਪ

03/15/2022 4:49:30 PM

ਗੈਜੇਟ ਡੈਸਕ– ਘਰੇਲੂ ਕੰਪਨੀ ਲਾਵਾ ਨੇ ਆਪਣਾ ਨਵਾਂ ਈਅਰਬਡਸ Lava Probuds 21 ਲਾਂਚ ਕਰ ਦਿੱਤਾ ਹੈ। Lava Probuds 21 ਨੂੰ Gaana Plus ਦੇ ਫ੍ਰੀ ਸਬਸਕ੍ਰਿਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ। Lava Probuds 21 ’ਚ 12mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਐੱਚ.ਡੀ. ਸਾਊਂਡ ਕੁਆਲਿਟੀ ਦਾ ਦਾਅਵਾ ਕੀਤਾ ਗਿਆ ਹੈ। Lava Probuds 21 ਦੀ ਬੈਟਰੀ ਨੂੰ ਲੈ ਕੇ ਪੂਰੇ 45 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

Lava Probuds 21 ਦੀ ਕੀਮਤ
Lava Probuds 21 ਦੀ ਕੀਮਤ 1,499 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸਨੂੰ 1,299 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਸਦੀ ਵਿਕਰੀ ਲਾਵਾ ਦੇ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ ’ਤੇ ਹੋ ਰਹੀ ਹੈ। Lava Probuds 21 ਨੂੰ ਕਾਲੇ ਅਤੇ ਚਿੱਟੇ ਰੰਗ ’ਚ ਖ਼ਰੀਦਿਆ ਜਾ ਸਕੇਗਾ। Lava Probuds 21 ਖ਼ਰੀਦਣ ਵਾਲੇ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ ਗਾਣਾ ਪਲੱਸ ਦਾ ਸਬਸਕ੍ਰਿਪਸ਼ਨ ਮਿਲੇਗਾ ਜਿਸਦੀ ਕੀਮਤ 199 ਰੁਪਏ ਹੈ। 

Lava Probuds 21 ਦੀਆਂ ਖੂਬੀਆਂ
Lava Probuds 21 ’ਚ 12mm ਦਾ ਡਾਇਨਾਮਿਕ ਡ੍ਰਾਈਵਰ ਹੈ। ਇਸਦੇ ਨਾਲ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦਾ ਵੀ ਸਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ v5.1 ਹੈ। ਇਸ ਵਿਚ ਵੇਕ ਐਂਡ ਪੇਅਰ ਤਕਨਾਲੋਜੀ ਵੀ ਹੈ। ਹਰੇਕ ਬਡਸ ਨੂੰ ਲੈ ਕੇ 9 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈਅਤੇ ਚਾਰਜਿੰਗ ਕੇਸ ਨਾਲ ਬਡਸ ਨੂੰ 5 ਵਾਰ ਚਾਰਜ ਕੀਤਾ ਜਾ ਸਕਦਾ ਹੈ। 

ਹਰੇਕ ਬਡਸ ’ਚ 60mAh ਦੀ ਬੈਟਰੀ ਹੈ, ਜਦਕਿ ਚਾਰਜਿੰਗ ਕੇਸ ’ਚ 500mAh ਦੀ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਲਈ ਟਾਈਪ-ਸੀ ਪੋਰਟ ਮਿਲੇਗਾ। Lava Probuds 21 ਦਾ ਫ੍ਰੀਕਵੈਂਸੀ ਰੇਂਜ 20Hz ਤੋਂ 20,000Hz ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਵਿਚ ਟੱਚ ਕੰਟਰੋਲ ਦਿੱਤਾ ਗਿਆ ਹੈ। ਹਰੇਕ ਬਡਸ ਦਾ ਭਾਰ 5 ਗ੍ਰਾਮ ਹੈ। 

Rakesh

This news is Content Editor Rakesh