ਇਹ ਫੀਚਰ Xiaomi Mi6 ਸਮਾਰਟਫੋਨ ਨੂੰ ਹੋਰ ਵੀ ਬਣਾਉਣਗੇ ਦਮਦਾਰ ''ਤੇ ਖਾਸ

04/20/2017 12:32:16 PM

ਜਲੰਧਰ- ਸ਼ਿਓਮੀ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Mi 6 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪੇਈਚਿੰਗ ''ਚ ਹੋਏ ਈਵੈਂਟ ''ਚ ਇਸ ਸਮਾਰਟਫੋਨ ਤੋਂ ਪਰਦਾ ਉਠਾਇਆ। ਇਹ ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ, ਜੋ 6GB ਰੈਮ ਅਤੇ ਡਿਊਲ ਕੈਮਰਾ ਸੈੱਟਅੱਪ ਨਾਲ ਲੈਸ ਹੈ। ਡਿਵਾਈਸ ਦੇ ਮਾਮਲੇ ''ਚ ਵੀ ਸ਼ਿਓਮੀ ਨੇ ਕਾਫੀ ਕੁਝ ਬਦਲਿਆ ਹੈ।
3D ਗਲਾਸ ਫਿਨਿਸ਼ -
ਇਸ ਸਮਾਰਟਫੋਨ ''ਚ ਚਾਰੇ ਪਾਸੇ ਇਹ ਕਾਫੀ ਪ੍ਰੀਮੀਅਮ ਨਜ਼ਰ ਆਉਂਦਾ ਹੈ। ਕਿਨਾਰਿਆਂ ਨੂੰ ਸਟੇਨਲੈੱਸ ਸਟੀਲ ਤੋਂ ਬਣਾਇਆ ਗਿਆ ਹੈ, ਜਿਸ ਨਾਲ ਚਮਕਦਾਰ ਆਊਟਲਾਈਨ ਬਣਦੀ ਹੈ। 
ਡਿਸਪਲੇ -
ਸ਼ਿਓਮੀ ਮੀ6 ''ਚ 5.15 ਇੰਚ ਦਾ ਫੁੱਲ HD ਡਿਸਪਲੇ ਲੱਗਾ ਹੈ, ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲਸ ਹੈ। ਡਿਸਪਲੇ ਦੀ ਮੈਕਸੀਮਮ ਬ੍ਰਾਈਟਨੈੱਸ 600 ਨਿਟਸ ਹੈ ਪਰ ਅੱਖਾਂ ''ਤੇ ਸਟੇਟਸ ਘੱਟ ਕਰਨ ਲਈ ਇਹ ਆਪਣੇ-ਆਪ 1 ਨਿਟ ਤੱਕ ਆ ਸਕਦੀ ਹੈ।
ਆਪਰੇਟਿੰਗ ਸਿਸਟਮ -
ਮੀ6 ''ਚ ਕੰਪਨੀ ਨੇ ਐਂਡਰਾਇਡ 7.1.1 ਨਾਗਟ ''ਤੇ ਆਧਾਰਿਤ ਆਪਣਾ ਕਸਟਮ ਯੂਜ਼ਰ ਇੰਟਰਫੇਸ MIUI 8 ਪਾਇਆ ਹੈ। ਇਸ ''ਚ ਯੂਜ਼ਰ ਨੂੰ ਕਈ ਤਰ੍ਹਾਂ ਦੇ ਕਸਟਮਾਈਜ਼ੇਸ਼ਨ ਦੀ ਸੁਵਿਧਾ ਮਿਲੇਗੀ। 
ਪ੍ਰੋਸੈਸਰ ਅਤੇ RAM -
ਇਸ ਸਮਾਰਟਫੋਨ ''ਚ ਕੰਪਨੀ ਨੇ 2.45GHz ''ਤੇ ਕਲਾਕ ਕੀਤੇ ਗਏ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ 6 ਜੀ. ਬੀ. ਰੈਮ ਲਾਈ ਹੈ। ਨਾਲ ਹੀ ਐਡ੍ਰੋਨੋ 540 ਜੀ. ਪੀ. ਯੂ. ਵੀ ਲਾਇਆ ਗਿਆ ਹੈ। 
ਕੰਪਨੀ ਦਾ ਕਹਿਣਾ ਹੈ ਕਿ ਸਨੈਪਡ੍ਰੈਗਨ 835 ਪ੍ਰੋਸੈਸਰ ਵਾਲੇ ਮੀ6 ਦੀ ਗ੍ਰਾਫਿਕਸ ਪਰਫਾਰਮੈਂਸ ਆਈਫੋਨ 7 ਤੋਂ ਬਿਹਤਰ ਹੈ। ਨਾਲ ਹੀ AnTuTu ''ਤੇ ਇਹ ਸੈਮਸੰਗ ਗਲੈਕਸੀ S8 ਦੇ ਬੈਂਚਮਾਰਕਸ ਨੂੰ ਬੀਟ ਕਰਨ ''ਚ ਵੀ ਕਾਮਯਾਬ ਰਿਹਾ ਹੈ। 
ਡਿਊਲ ਬੈਕ ਕੈਮਰਾ ਸੈੱਟਅੱਪ -
ਮੀ6 ਦੇ ਬੈਕ ''ਚ ਡਿਊਲ ਕੈਮਰਾ ਸੈੱਟਅੱਪ ਲੱਗਾ ਹੈ। ਇਸ ''ਚ 12 ਮੈਗਾਪਿਕਸਲ ਦੇ 2 ਕੈਮਰੇ ਹਨ। ਇਕ ਕੈਮਰੇ ''ਚ ਵਾਈਡ ਐਂਗਲ ਲੈਂਸ ਹੈ ਅਤੇ ਦੂਜੇ ਟੈਲੀਫੋਟੋ ਕੈਮਰਾ ਹੈ, ਜਿਸ ''ਚ 2x ਲਾਸਲੇਸ ਜੂਮ ਹੈ।
ਬੈਕ ਕੈਮਰੇ ਦੇ ਡਿਊਲ ਲੈਂਸ ਸੈੱਟਅੱਪ ਤੋਂ Bokeh ਇਫੇਕਟ ਕ੍ਰਿਏਟ ਕੀਤਾ ਜਾ ਸਕਦਾ ਹੈ ਮਤਲਬ ਸਬਜੈਕਟ ਤੋਂ ਪਿੱਛੇ ਦਾ ਹਿੱਸਾ ਧੁੰਧਲਾ ਜਿਹਾ ਹੋਵੇਗਾ। ਇਸ ''ਚ ਫੇਜ਼-ਡਿਟੈਕਸ਼ਨ ਆਟੋਫੋਕਸ ਅਤੇ ਫੋਰ ਐਕੀਸਸ ਐਂਟੀ ਸ਼ੇਕ ਫੰਕਸ਼ਨੈਲਿਟੀ ਵੀ ਹੈ ਤਾਂ ਕਿ ਤਸਵੀਰਾਂ  Blur ਨਾ ਆਉਣ। ਫਰੰਟ ਕੈਮਰਾ 8 ਮੈਗਾਪਿਕਸਲ ਹੈ।
ਇੰਟਰਨਲ ਮੈਮਰੀ -
ਸ਼ਿਓਮੀ ਮੀ6 ਨੂੰ ਸਟੋਰੇਜ ਦੇ ਆਧਾਰ ''ਤੇ ਦੋ ਵੇਰੀਅੰਟਸ ''ਚ ਉਤਾਰਿਆ ਗਿਆ ਹੈ। ਇਕ ''ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ ਹੈ, ਦੂਜੇ ''ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ।
ਮੀ6 ਸਿਰੈਮਿਕ -
ਤੀਜੇ ਵੇਰੀਅੰਟ ਦਾ ਨਾਂ ਮੀ6 ਸਿਰੈਮਿਕ ਰੱਇਖਆ ਗਿਆ ਹੈ। ਇਸ ''ਚ ਚਾਰੇ ਪਾਸੇ ਤੋਂ ਕਵਰਡ ਸਿਰੈਮਿਕ ਬਾਡੀ ਹੈ ਅਤੇ 18K ਗੋਲਡ ਪਲੇਟੇਡ ਕੈਮਰਾ ਰਿਮਸ ਹੈ। ਇਸ ''ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ।
ਸਿਲਵਰ ਐਡੀਸ਼ਨ -
ਸ਼ਿਓਮੀ ਨੇ ਸਿਲਵਰ ਐਡੀਸ਼ਨ ਮੀ6 ਲਿਆਉਣ ਦਾ ਵੀ ਐਲਾਨ ਕੀਤਾ ਹੈ, ਜਿਸ ''ਚ ਚਾਰੇ ਪਾਸੇ 3D ਕਵਰਡ ਹੋਣਗੇ। ਇਸ ਨੂੰ ਅਲਟਰਾ ਰਿਫਲੈਕਟਿਵ ਮਿਰਰ ਫਿਨੀਸ਼ ਦਿੱਤਾ ਗਿਆ ਹੈ।
ਫਿੰਗਰਪ੍ਰਿੰਟ ਸੈਂਸਰ -
ਮੀ6 ''ਚ ਫਿੰਗਰਪ੍ਰਿੰਟ ਸੈਂਸਰ ਫਰੰਟ ''ਚ ਗਲਾਸ ਦੇ ਨੀਚੇ ਲਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਾਰਟਫੋਨ ਸਪਲੈਸ਼ ਰੇਜਿਸਟੰਟ ਵੀ ਹੈ ਮਤਲਬ ਪਾਣੀ ਦੀ ਹਲਕੀ-ਫੁੱਲਕੀ ਬੋਛਾਰ ਦਾ ਇਸ ''ਤੇ ਅਸਰ ਨਹੀਂ ਹੋਵੇਗਾ।
ਕਨੈਕਟੀਵਿਟੀ -
ਕਨੈਕਟੀਵਿਟੀ ਦੀ ਗੱਲ ਕਰੀਏ ਤਾਂ Xiaomi Mi 6 ''ਚ 4G, ਵਾਈ-ਫਾਈ, ਐੱਨ. ਐੱਫ. ਸੀ., ਬਲੂਟੁਥ ਅਤੇ ਹੋਰ ਸਟੈਂਡਰਡ ਕਨੈਕਟੀਵਿਟੀ ਫੀਚਰਸ ਨਾਲ ਲੈਸ ਹੈ। 
3.5mm ਜੈਕ ਨਹੀਂ ਹੈ -
ਕੰਪਨੀ ਨੇ ਇਸ ''ਚ 3.5mm  ਹੈੱਡਫੋਨ ਜੈਕ ਨਹੀਂ ਦਿੱਤਾ ਹੈ। ਇਸ ''ਚ ਯੂ. ਐੱਸ. ਬੀ. ਟਾਈਪ-ਸੀ ਦਿੱਤਾ ਗਿਆ ਹੈ ਅਤੇ ਆਡੀਓ ਵੀ ਇਸ ਦੇ ਰਾਹੀ ਸੁਣਿਆ ਜਾ ਸਕੇਗਾ।
ਬੈਟਰੀ -
ਮੀ6 ''ਚ 3350mAh ਬੈਟਰੀ ਲਾਈ ਗਈ ਹੈ। ਇਹ ਫਾਸਟ ਚਾਰਜਿੰਗ ਵੀ ਸਪਾਰਟ ਕਰਦੀ ਹੈ।
ਕੀਮਤ - ਚੀਨ ''ਚ 64 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 2499 ਯੂਆਨ (ਕਰੀਬ 23,500 ਰੁਪਏ) ਅਤੇ 128 ਜੀ. ਬੀ. ਵਾਲੇ ਦੀ ਕੀਮਤ 2899 ਯੂਆਨ (ਕਰੀਬ 27,000 ਰੁਪਏ) ਰੱਖਿਆ ਗਿਆ ਹੈ। ਮੀ6 ਸਿਰੇਮਿਕ ਦੀ ਕੀਮਤ 2,999 ਯੂਆਨ (ਕਰੀਬ 28,000 ਰੁਪਏ) ਰੱਖੀ ਗਈ ਹੈ। ਚੀਨ ''ਚ 28 ਅਪ੍ਰੈਲ ਸਵੇਰੇ 10 ਵਜੇ ਤੋਂ ਮੀ6 ਦੀ ਵਿਕਰੀ ਸ਼ੁਰੂ ਹੋਵੇਗੀ। ਭਾਰਤ ''ਚ ਇਹ ਸਮਾਰਟਫੋਨ ਕਦੋਂ ਲਾਂਚ ਹੋਵੇਗਾ, ਇਸ ਬਾਰੇ ''ਚ ਹੁਣ ਜਾਣਕਾਰੀ ਨਹੀਂ ਮਿਲ ਪਾਈ ਹੈ।