5 ਇੰਚ ਐੱਚ. ਡੀ. ਡਿਸਪਲੇਅ ਨਾਲ ਪੈਨਾਸੋਨਿਕ P95 ਸਮਾਰਟਫੋਨ ਹੋਇਆ ਲਾਂਚ
Monday, May 07, 2018 - 02:16 PM (IST)

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਪੈਨਾਸੋਨਿਕ ਨੇ ਅੱਜ ਨਵਾਂ ਐਂਟਰੀ-ਲੈਵਲ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਪੈਨਾਸੋਨਿਕ ਪੀ95 (Panasonic P95) ਨਾਂ ਨਾਲ ਪੇਸ਼ ਹੋਇਆ ਹੈ।
ਕੀਮਤ ਅਤੇ ਉਪਲੱਬਧਤਾ-
ਪੈਨਾਸੋਨਿਕ ਦਾ ਇਹ ਸਮਾਰਟਫੋਨ 3,999 ਰੁਪਏ ਦੀ ਕੀਮਤ ਨਾਲ ਬਲੂ, ਗੋਲਡ ਅਤੇ ਡਾਰਕ ਗ੍ਰੇਅ ਕਲਰ ਆਪਸ਼ਨ 'ਚ ਆਉਦਾ ਹੈ। ਇਹ ਸਮਾਰਟਫੋਨ 13 ਮਈ ਤੋਂ 16 ਮਈ ਤੋਂ ਸ਼ੁਰੂ ਹੋਣ ਵਾਲੀ ਫਲਿੱਪਕਾਰਟ ਬਿਗ ਸ਼ਾਪਿੰਗ ਡੇਅ 'ਚ ਵਿਕਰੀ ਲਈ ਉਪਲੱਬਧ ਹੋਵੇਗਾ।
ਸਪੈਸੀਫਿਕੇਸ਼ਨ-
ਸਮਾਰਟਫੋਨ 'ਚ 5 ਇੰਚ ਐੱਚ. ਡੀ. ਡਿਸਪਲੇਅ ਅਤੇ 720X1280 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ।ਸਮਾਰਟਫੋਨ 'ਚ 1.3Ghz ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ 'ਤੇ ਆਧਾਰਿਤ ਹੈ। ਫੋਨ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋ- ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਐੱਲ. ਈ. ਡੀ. ਫਲੈਸ਼ ਨਾਲ 8 ਮੈਗਾਪਿਕਸਲ ਰਿਅਰ ਕੈਮਰੇ ਨਾਲ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 2,300 ਐੱਮ. ਏ. ਐੱਚ. ਬੈਟਰੀ ਦੇ ਨਾਲ ਐਂਡਰਾਇਡ 7.1.2 ਨੂਗਟ 'ਤੇ ਚੱਲਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4G, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1 ਜੀ. ਪੀ. ਐੱਸ , ਐੱਫ. ਐੱਮ. ਰੇਡੀਓ , ਡਿਊਲ ਸਿਮ ਅਤੇ ਮਾਈਕ੍ਰੋ ਯੂ. ਐੱਸ. ਬੀ. 2.0 ਪੋਰਟ ਦਾ ਸਮਰੱਥਨ ਪ੍ਰਾਪਤ ਹੈ। ਇਸ 'ਚ ਐਕਸਲਰੋਮੀਟਰ, ਪ੍ਰੋਕਸੀਮਿਟੀ ਸੈਂਸਰ ਅਤੇ Ambient ਲਾਈਟ ਸੈਂਸਰ ਵਰਗੇ ਫੀਚਰਸ ਮੌਜੂਦ ਹਨ। ਡਿਵਾਈਸ ਦਾ ਮਾਪ 141X70.5X7.95 ਐੱਮ. ਐੱਮ. ਅਤੇ ਵਜ਼ਨ 164 ਗ੍ਰਾਮ ਹੈ।
ਪੈਨਾਸੋਨਿਕ ਪੀ95 ਸਮਾਰਟਫੋਨ ਲਾਕ ਫੀਚਰਸ ਜਿਵ ਕਿ ਟਰੱਸਟਿਡ ਫੇਸ ਰਿਕੋਗਨਾਈਜੇਸ਼ਨ ਅਤੇ ਟਰੱਸਟਿਡ ਵਾਇਸ ਨਾਲ ਆਉਂਦਾ ਹੈ। ਇਹ ਸਹੂਲਤਾਂ ਯੂਜ਼ਰਸ ਨੂੰ ਆਪਣੇ ਡਿਵਾਈਸ ਨੂੰ ਸਿਰਫ ਨਾਰਮਲ ਨਜ਼ਰ ਨਾਲ ਦੇਖਣ ਨਾਲ ਅਨਲਾਕ ਹੋ ਜਾਂਦਾ ਹੈ। ਆਨ ਬਾਡੀ ਡੀਟੈਕਸ਼ਨ ਫੀਚਰ ਨਾਲ ਜਦੋਂ ਤੱਕ ਯੂਜ਼ਰਸ ਦੇ ਹੱਥ 'ਚ ਡਿਵਾਈਸ ਰਹਿੰਦਾ ਹੈ ਤਾਂ ਫੋਨ ਅਨਲਾਕ ਰਹਿੰਦਾ ਹੈ ਅਤੇ ਜਦੋਂ ਰੱਖ ਦਿੱਤਾ ਜਾਂਦਾ ਹੈ ਤਾਂ ਇਹ ਲਾਕ ਹੋ ਜਾਂਦਾ ਹੈ।