13 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋਇਆ ਨੋਕੀਆ 8 Sirocco
Wednesday, Apr 04, 2018 - 04:06 PM (IST)

ਜਲੰਧਰ- ਫਰਵਰੀ 'ਚ ਆਯੋਜਿਤ ਮੋਹਬਾਇਲ ਵਰਲਡ ਕਾਂਗਰੇਸ ਦੌਰਾਨ ਨੋਕੀਆ ਨੇ ਨੋਕੀਆ 81 10 4ਜੀ, ਨੋਕੀਆ, ਨੋਕੀਆ 6 2018, ਨੋਕੀਆ 7 ਪਲੱਸ ਅਤੇ ਨੋਕੀਆ 8 ਸਿਰੋਕੋ ਦਾ ਪ੍ਰਦਰਸ਼ਨ ਕੀਤਾ ਸੀ। ਅੱਜ ਕੰਪਨੀ ਨੇ ਇੰਨ੍ਹਾਂ ਫੋਨਜ਼ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇੰਨ੍ਹਾਂ ਸਬ 'ਚ ਨੋਕੀਆ 8 ਸਿਰੋਕੋ ਸਭ ਤੋਂ ਤਾਕਤਵਰ ਫੋਨ ਹੈ। ਕੰਪਨੀ ਨੇ ਪਹਿਪਲੀ ਵਾਰ ਡਿਊਲ ਕਵਰਡ ਡਿਸਪੇਲਅ ਫੋਨ ਲਾਂਚ ਕੀਤਾ ਹੈ।
ਡਿਜ਼ਾਈਨ -
ਨੋਕੀਆ 8 ਸਿਰੋਕੋ ਕੰਪਨੀ ਦਾ ਪ੍ਰੀਮੀਅਮ ਫੋਨ ਹੈ ਅਤੇ ਇਸ ਦਾ ਡਿਜ਼ਾਈਨ ਬਿਹਤਰੀਨ ਹੈ। ਫੋਨ ਨੂੰ ਸਿੰਗਲ ਪੀਸ ਸਟੇਨਲੈਂਸ ਸਟੀਲ 'ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ 'ਚ ਤੁਹਾਨੂੰ ਕਵਰਡ ਸਕਰੀਨ ਦੇਖਣ ਨੂੰ ਮਿਣੇਗੀ। ਕੰਪਨੀ ਨੇ ਫਰੰਟ ਅਤੇ ਬੈਕ 'ਚ ਗਲਾਸ ਦੀ ਵਰਤੋਂ ਕੀਤੀ ਹੈ।
ਡਿਸਪੇਲਅ -
ਇਸ ਸਮਾਰਟਫੋਨ 'ਚ 5.5 ਇੰਚ ਕਿਊ ਐੱਚ. ਡੀ+ (1440x2560) ਪਿਕਸਲ ਰੈਜ਼ੋਲਿਊਸ਼ਨ ਵਾਲੀ ਪੀ. ਓ. ਐੱਲ. ਈ. ਡੀ. ਸਕਰੀਨ ਦਿੱਤੀ ਗਈ ਹੈ। ਕੰਪਨੀ ਨੇ 3ਡੀ ਗਲਾਸ ਦੀ ਵਰਤੋਂ ਕੀਤੀ ਹੈ, ਜੋ ਕੋਰਨਿੰਗ ਗੋਰਿਲਾ ਗਲਾਸ 5 ਕੋਟੇਡ ਹੈ। ਇਹ ਤਕਨੀਕ ਘੱਟ ਬੈਟਰੀ ਖਪਤ ਅਤੇ ਸ਼ਾਨਦਾਰ ਡਿਸਪੇਲਅ ਦੇ ਲਈ ਜਾਣੀ ਜਾਂਦੀ ਹੈ।
ਹਾਰਡਵੇਅਰ -
ਇਸ ਸਮਾਰਟਫੋਨ ਨੂੰ ਕੰਪਨੀ ਨੇ ਵੱਡੀ ਮੈਮਰੀ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ 'ਚ 6 ਜੀ. ਬੀ. ਰੈਮ ਮੈਮਰੀ ਦੇ ਨਾਲ 128 ਜੀ. ਬੀ. ਦੀ ਵੱਡੀ ਇੰਟਰਨੰਲ ਮੈਮਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਨੂੰ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਪੇਸ਼ ਕੀਤਾ ਹੈ। ਫੋਨ 'ਚ ਤੁਹਾਨੂੰ 2.3 ਗੀਗਾਹਟਰਜ਼ ਦਾ ਔਕਟਾ-ਕੋਰ ਪ੍ਰੋਸੈਸਰ ਦੇਖਣ ਨੂੰ ਮਿਲੇਗਾ।
ਸਾਫਟਵੇਅਰ -
ਇਹ ਸਮਾਰਟਫੋਨ ਸਿਰੋਕੋ ਐਂਡ੍ਰਾਇਡ ਫੋਨ ਹੈ ਅਤੇ ਕੰਪਨੀ ਨੇ ਇਸ ਨੂੰ ਨਵੇਂ ਆਪਰੇਟਿੰਗ ਸਿਸਟਮ 8.0 'ਤੇ ਪੇਸ਼ ਕੀਤਾ ਹੈ। ਇਸ 'ਚ ਸਟਾਕ ਐਂਡ੍ਰਾਇਡ ਹੈ, ਜਿਸ ਨੂੰ ਤੁਸੀਂ ਪਿਓਰ ਐਂਡ੍ਰਾਇਡ ਵੀ ਕਹਿ ਸਕਦੇ ਹੋ। ਜ਼ਿਆਦਾਤਰ ਲੇਅਰ ਨਾ ਹੋਣ ਦੀ ਵਜ੍ਹਾ ਤੋਂ ਇਹ ਤੁਹਾਨੂੰ ਬਿਹਤਰੀਨ ਯੂਜ਼ਰ ਐਕਸਪੀਰੀਅੰਸ ਦੇਵੇਗਾ। ਨਵੇਂ ਓ. ਐੱਸ. ਦੇ ਨਾਲ ਇਹ ਤੁਹਾਨੂੰ ਅੱਗੇ ਵੀ ਅਪਡੇਟ ਦਾ ਆਪਸ਼ਨ ਦੇਵੇਗਾ। ਇਸ ਫੋਨ ਨੂੰ ਕੰਪਨੀ ਨੇ ਐਂਡ੍ਰਾਇਡ ਵਨ ਇੰਟੀਗ੍ਰੇਸ਼ਨ ਦੇ ਨਾਲ ਪੇਸ਼ ਕੀਤਾ ਹੈ।
ਕੈਮਰਾ -
ਇਸ ਸਮਾਰਟਫੋਨ 'ਚ ਸਪੈਸੀਫਿਕੇਸ਼ਨ ਦੇ ਨਾਲ ਬਿਹਤਰੀਨ ਕੈਮਰਾ ਵੀ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਡਿਊਲ ਰਿਅਰ ਕੈਮਰੇ ਨਾਲ ਲੈਸ ਹੈ। ਫੋਨ 'ਚ 12 ਮੈਗਾਪਿਕਸਲ +13 ਮੈਗਾਪਿਕਸਲ ਕੈਮਰਾ, ਡਿਊਲ ਟੋਨ ਐੱਲ. ਈ. ਡੀ. ਫਲੈਸ਼ ਦੇ ਨਾਲ ਉਪਲੱਬਧ ਹੈ। ਸੈਕੰਡਰੀ ਕੈਮਰਾ 5 ਮੈਗਾਪਿਕਸਲ ਦਾ ਹੈ। ਤੁਸੀਂ ਫੋਨ 'ਚ ਦੋਵੇਂ ਕੈਮਰੇ ਦੀ ਵਰਤੋਂ ਇਕੱਠੇ ਹੀ ਕਰ ਸਕਦੇ ਹੋ।
ਬੈਟਰੀ -
ਇਸ ਸਮਾਰਟਫੋਨ 'ਚ 3,260 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਵਾਇਰਲੈੱਸ ਚਾਰਜਿੰਗ ਸਪੋਰਟ ਕਰਨ 'ਚ ਸਮਰੱਥ ਹੈ। ਇਸ 'ਚ ਫਾਸਟ ਚਾਰਜਿੰਗ ਸਪੋਰਟ ਹੈ।
ਕਨੈਕਟੀਵਿਟੀ -
ਇਹ ਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ, ਜਦਕਿ ਦੂਜਾ ਸਲਾਟ ਹਾਈਬ੍ਰੀਡ ਹੈ, ਜਿੱਥੇ ਤੁਸੀਂ ਸਿਮ ਜਾਂ ਮੈਮਰੀ ਕਾਰਡ 'ਚੋਂ ਕਿਸੇ ਇਕ ਦੀ ਹੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ 4ਜੀ ਵੋ. ਐੱਲ. ਟੀ. ਈ. ਅਤੇ ਐੱਨ. ਐੱਫ. ਸੀ. ਵੀ ਮਿਲੇਗਾ। ਇਸ 'ਚ ਯੂ. ਐੱਸ. ਬੀ. ਟਾਈਪ ਸੀ ਹੈ।