ਭਾਰਤ ''ਚ ਲਾਂਚ ਹੋਇਆ Asus zenfone Go 5.0 LTE ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ

02/17/2017 11:22:01 AM

ਜਲੰਧਰ- ਅਸੂਸ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਜ਼ੈੱਨਫੋਨ ਗੋ 5.0 ਐੱਲ. ਟੀ. ਈ. (ਜ਼ੈੱਡ. ਬੀ. 500 ਕੇ. ਐੱਲ.) ਭਾਰਤ ''ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 8,999 ਰੁਪਏ ਹੈ। ਇਹ ਸਮਾਰਟਫੋਨ ਆਫਲਾਈਨ ਰਿਟੇਲ ਸਟੋਰ ਨਾਲ ਆਨਲਾਈਨ ਸ਼ਾਪਿੰਕ ਵੈੱਬਸਾਈਟ ਐਮਾਜ਼ਾਨ ਡਾਟਇਨ ''ਤੇ ਵੀ ਉਪਲੱਬਧ ਹੈ। ਇਹ ਫੋਨ ਬਲੈਕ, ਰੈੱਡ, ਗੋਲਡ, ਸਿਲਵਰ, ਬਲੂ ਅਤੇ ਵਹਾਈਟ ਕਲਰ ਵੇਰਿਅੰਟ ''ਚ ਮਿਲੇਗਾ। 

ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਹੋਏ ਅਸੂਸ ਗੋ 5.0 (ਜ਼ੈੱਡ. ਸੀ. 500 ਟੀ. ਜੀ.) ਦਾ ਅਪਗ੍ਰੇਡਡ ਵੇਰਿਅੰਟ ਹੈ। ਇਸ ''ਚ 5 ਇੰਚ (1280x720 ਪਿਕਸਲ) ਰੈਜ਼ੋਲਿਊਸ਼ਨ ਦਾ ਆਈ. ਪੀ. ਐੱਸ. ਡਿਸਪਲੇ ਹੈ। ਇਸ ਫੋਨ ''ਚ 1.2 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 410 (ਐੱਮ. ਐੱਸ. ਐੱਮ. 8916) ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡ੍ਰੋਨੋ 306 ਜੀ. ਪੀ. ਯੂ. ਦਿੱਤਾ ਗਿਆ ਹੈ। ਫੋਨ ''ਚ 2ਜੀਬੀ ਰੈਮ ਹੈ। ਇਨਬਿਲਟ ਸਟੋਰੇਜ 16ਜੀਬੀ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। 
ਅਸੂਸ ਦਾ ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ, ਜਿਸ ਦੇ ਉੱਪਰ ਜ਼ੈੱਨ ਯੂ. ਆਈ. ਦਿੱਤੀ ਗਈ ਹੈ। ਫੋਨ ਡਿਊਲ ਸਿਮ ਸਲਾਟ ਨਾਲ ਆਉਂਦਾ ਹੈ ਅਤੇ 4ਜੀ ਵੀ. ਓ. ਐੱਲ. ਟੀ. ਈ. ਸਪੋਰਟ ਕਰਦਾ ਹੈ। ਜ਼ੈੱਨਫੋਨ ਗੋ 5.0 ਐੱਲ. ਟੀ. ਈ. (ਜ਼ੈੱਡ. ਬੀ. 500 ਕੇ. ਐੱਲ.) ਦਾ ਡਾਈਮੈਂਸ਼ਨ 43.7x70.85x11.25 ਮਿਲੀਮੀਟਰ ਅਤੇ ਵਜਨ 150 ਗ੍ਰਾਮ ਹੈ। ਫੋਨ ਨੂੰ ਪਾਵਰ ਦੇਣ ਲਈ 2600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਗੱਲ ਕਰੀਏ ਕੈਮਰੇ ਦੀ ਤਾਂ ਇਸ ਸਮਾਰਟਫੋਨ ''ਚ ਫਲੈਸ਼ ਅਤੇ ਅਪਰਚਰ ਐੱਫ/2.0 ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕਨੈਕਟੀਵਿਟੀ ਲਈ ਫੋਨ ''ਚ ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ. 3.5 ਐੱਮ. ਐੱਮ. ਆਡੀਓ ਜ਼ੈੱਕ ਅਤੇ ਐੱਫ. ਐੱਮ. ਰੇਡੀਓ ਵਰਗੇ ਵਿਕਲਪ ਦਿੱਤੇ ਗਏ ਹਨ। ਇਸ ਨਾਲ ਹੀ ਫੋਨ ''ਚ ਐਕਸੇਲੇਰੋਮੀਟਰ, ਇਕੰਪਾਲ, ਪ੍ਰਕਿਸਮਿਟੀ ਸੈਂਸਰ, ਹਾਲ ਸੈਂਸਰ, ਐਮਵਿਅੰਟ ਲਾਈਟ ਸੈਂਸਰ ਵੀ ਦਿੱਤੇ ਗਏ ਹਨ।