ਐਂਡਰਾਇਡ Oreo ਨਾਲ ਅਲਕਾਟੇਲ 1X ਸਮਾਰਟਫੋਨ ਭਾਰਤ 'ਚ ਹੋਇਆ ਲਾਂਚ

03/14/2018 10:56:11 AM

ਜਲੰਧਰ-TCL ਦੀ ਸਬ ਬ੍ਰਾਂਡ ਕੰਪਨੀ ਅਲਕਾਟੇਲ ਨੇ ਆਪਣਾ ਪਹਿਲਾਂ ''ਐਂਡਰਾਇਡ ਗੋ'' ਆਧਾਰਿਤ ਸਮਾਰਟਫੋਨ 1X ਨੂੰ MWC 2018 ਈਵੈਂਟ 'ਚ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਸ ਫੋਨ ਨੂੰ ਅਧਿਕਾਰਕ ਤੌਰ 'ਤੇ ਭਾਰਤ 'ਚ ਪੇਸ਼ ਕਰ ਦਿੱਤਾ ਹੈ, ਪਰ ਇਸ ਫੋਨ ਦੀ ਭਾਰਤ 'ਚ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ ਹੈ।

 

ਸਪੈਸੀਫਿਕੇਸ਼ਨ-
ਅਲਕਾਟੇਲ 1X ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੀਓ 'ਤੇ ਪੇਸ਼ ਕੀਤਾ ਗਿਆ ਹੈ, ਇਸ ਦੇ ਨਾਲ ਸਮਾਰਟਫੋਨ 'ਚ 960X480 ਪਿਕਸਲ ਰੈਜ਼ੋਲਿਊਸ਼ਨ ਅਤੇ 5.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ Oreo (ਗੋ ਐਡੀਸ਼ਨ) ਨਾਲ ਆਕਟਾ-ਕੋਰ ਮੀਡੀਆਟੈੱਕ MT 6739 ਚਿਪਸੈੱਟ 'ਤੇ ਚੱਲਦਾ ਹੈ।

 

 

ਇਸ ਦੇ ਨਾਲ ਸਮਾਰਟਫੋਨ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ 'ਚ ਮਾਈਕ੍ਰੋਐੱਸਡੀ ਕਾਰਡ ਨਾਲ ਸਟੋਰੇਜ ਨੂੰ 32 ਜੀ. ਬੀ. ਤੱਕ ਵਧਾ ਸਕਦੇ ਹਾਂ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਬੈਕ ਪੈਨਲ 'ਤੇ LED ਨਾਲ ਆਟੋ ਫੋਕਸ ਫੀਚਰ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ, ਜੋ LED ਫਲੈਸ਼ ਨਾਲ ਲੈਸ ਹੈ।

 

ਫੋਨ ਦਾ ਕੈਮਰਾ ਸੈਂਗਮੈਟ ਸੋਸ਼ਲ ਮੋਡ ਨਾਲ ਲੈਸ ਹੈ, ਜਿਸ 'ਚ ਫੋਟੋ ਕੈਪਚਰ ਕਰ ਕੇ ਸਿੱਧਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਜਾ ਸਕੇਗੀ। ਇਸ ਸਮਾਰਟਫੋਨ 'ਚ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4G VoLTE,  ਵਾਈ-ਫਾਈ, ਹਾਟਸਪਾਟ, ਬਲੂਟੁੱਥ ਅਤੇ GPS ਵਰਗੇ ਫੀਚਰਸ ਦਿੱਤੇ ਗਏ ਹਨ। ਪਾਵਰ ਬੈਕਅਪ ਦੇ ਲਈ ਫੋਨ 'ਚ 2460mAh ਦੀ ਬੈਟਰੀ ਦਿੱਤੀ ਗਈ ਹੈ।