ਸਭ ਤੋਂ ਛੋਟਾ ਐਂਡਰਾਇਡ ਫੋਨ ਇਸ ਮਹੀਨੇ ਹੋਵੇਗਾ ਲਾਂਚ

11/09/2017 2:09:08 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀਆਂ ਬਾਜ਼ਾਰ 'ਚ ਵੱਡੇ ਡਿਸਪਲੇਅ ਵਾਲੇ ਸਮਾਰਟਫੋਨ ਲਾਂਚ ਕਰ ਰਹੀਂ ਹੈ। ਜਿਸ 'ਤੇ ਗੇਮਿੰਗ, ਮੂਵੀ ਅਤੇ ਵੀਡੀਓ ਦਾ ਵਧੀਆਂ ਮਜ਼ਾ ਲਿਆ ਜਾ ਸਕਦਾ ਹੈ, ਪਰ ਇਸ 'ਚ ਜਾਪਾਨ ਦੀ ਇਕ ਕੰਪਨੀ ਨੇ ਕੁਝ ਵੱਖਰਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀਂ ਹੈ। ਰਿਪੋਰਟ ਅਨੁਸਾਰ ਇਕ ਜਾਪਾਨੀ ਕੰਪਨੀ ਨੇ ਅਜਿਹਾ ਐਂਡਰਾਇਡ ਫੋਨ ਤਿਆਰ ਕੀਤਾ ਹੈ, ਜਿਸ ਨੂੰ ਯੂਜ਼ਰਸ ਆਸਾਨੀ ਨਾਲ ਆਪਣੇ ਵਾਲਿਟ 'ਚ ਰੱਖ ਸਕਦੇ ਹਨ ਜੋ ਕਿ ਦੁਨਿਆ ਦਾ ਸਭ ਤੋਂ ਛੋਟਾ ਐਂਡਰਾਇਡ ਫੋਨ ਹੋਵੇਗਾ।

ਰਿਪੋਰਟ ਅਨੁਸਾਰ FutureModel ਕੰਪਨੀ ਨੇ NichePhone-S ਨਾਂ ਦਾ ਇਕ ਸਮਾਰਟਫੋਨ 10 ਨਵੰਬਰ ਨੂੰ ਲਾਂਚ ਕਰੇਗੀ, ਜਿਸ ਦੀ ਡਿਲਵਰੀ ਦਸੰਬਰ ਦੀ ਸ਼ੁਰੂਆਤ 'ਚ ਸ਼ੁਰੂ ਹੋਵੇਗੀ। ਇਸ ਡਿਵਾਇਸ ਨੂੰ ਗੈਜੇਟ ਮਾਰਟ 'ਤੇ ਦੇਖਿਆ ਗਿਆ ਹੈ। ਇਸ ਦੀ ਕੀਮਤ 10,778Yen (ਲਗਭਗ 6200 ਰੁਪਏ) ਹੋ ਸਕਦੀ ਹੈ। 

ਸਾਹਮਣੇ ਆਈ ਜਾਣਕਾਰੀ ਅਨੁਸਾਰ NichePhone-S ਦੇ ਆਕਾਰ ਦੀ ਗੱਲ ਕਰੀਏ ਤਾਂ 6.5MM ਸਿਲਮ , 90MM ਉਚਾਈ ਅਤੇ 50MM ਲੰਬਾਈ ਹੋਵੇਗੀ। ਇਸ ਡਿਵਾਇਸ ਦਾ ਵਜ਼ਨ ਸਿਰਫ 38 ਗ੍ਰਾਮ ਹੋਵੇਗਾ ਅਤੇ ਇਸ ਦਾ ਆਕਾਰ ਇਕ ਕ੍ਰੈਡਿਟ ਕਾਰਡ ਦੇ ਸਾਇਜ਼ ਦਾ ਹੋਵੇਗਾ। ਜਿਸ ਨੂੰ ਯੂਜ਼ਰਸ ਆਸਾਨੀ ਨਾਲ ਆਪਣੇ ਵਾਲਿਟ 'ਚ ਰੱਖ ਸਕਦੇ ਹਨ। ਗੈਜੇਟ ਮਾਰਟ 'ਤੇ ਇਸ ਦੇ ਨਾਲ ਇਕ ਮੈਸੇਜ਼ ਵੀ ਦਿੱਤਾ ਗਿਆ ਹੈ, ਇਸ ਦਾ ਰਿਜਵਰਸ਼ਨ ਪਹਿਲੇ ਆਓ ਦੇ ਆਧਾਰ 'ਤੇ ਹੋਵੇਗੀ। ਮੌਜ਼ੂਦਾ ਰਿਜਵਰਸ਼ਨ ਅਗਲੇ ਆਉਣ ਵਾਲੇ ਦੇ ਆਧਾਰ 'ਤੇ ਮਨਜ਼ੂਰ ਕੀਤਾ ਜਾਂਦਾ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਆਗਾਮੀ ਸਮਾਰਟਫੋਨ NichePhone-S ਨੂੰ ਸੰਭਾਲਣਾ ਅਤੇ ਵਰਤੋਂ ਕਰਨਾ ਬਹੁਤ ਹੀ ਆਸਾਨ ਹੈ।ਇਸਦਾ ਆਕਾਰ ਛੋਟਾ ਹੋਣ ਕਾਰਣ ਤੁਹਾਨੂੰ ਇਸ ਨੂੰ ਰੱਖਣ ਲਈ ਵੱਖਰਾ ਕਿਸੇ ਬੈਗ ਦੀ ਜ਼ਰੂਰਤ ਨਹੀਂ ਹੋਵੇਗੀ। ਬਲਕਿ ਇਸ ਨੂੰ ਵਾਲਿਟ 'ਚ ਹੀ ਰੱਖ ਸਕਦੇ ਹੈ। ਇਹ ਸਮਾਰਟਫੋਨ ਐਂਡਰਾਇਡ 4.2 'ਤੇ ਆਧਾਰਿਤ ਹੋਵੇਗਾ। ਇਸ ਦਾ ਮਦਦ ਨਾਲ ਯੂਜ਼ਰਸ ਵਾਇਸ ਕਾਲਿੰਗ , ਟੈਕਸਟ ਮੈਸੇਜ਼ਿੰਗ ਦੀ ਵਰਤੋਂ ਕਰ ਸਕਦੇ ਹਨ। ਇਸ ਸਮਾਰਟਫੋਨ 'ਚ ਤੁਹਾਨੂੰ ਵਾਈ-ਫਾਈ ਅਤੇ ਬਲੂਟੁੱਥ ਸੁਪੋਟ ਤੋਂ ਇਲਾਵਾ ਮਿਊਜ਼ਿਕ ਸਟ੍ਰੀਮਿੰਗ ਅਤੇ ਵਾਇਸ ਰਿਕਾਰਡਿੰਗ ਦੀ ਵੀ ਸਹੂਲਤ ਮਿਲੇਗੀ। ਇਸ ਫੋਨ 'ਚ 0.96 ਟਾਇਪ ਮੋਨੋਕ੍ਰੋਮ ਔਰਗੈਨਿਕ ਡਿਸਪਲੇਅ ਦਿੱਤਾ ਗਿਆ ਹੈ ਅਤੇ ਪਾਵਰ ਲਈ 550mAh ਦੀ ਬੈਟਰੀ ਦਿੱਤੀ ਗਈ ਹੈ।