24 ਜੁਲਾਈ ਨੂੰ ਭਾਰਤ 'ਚ ਲਾਂਚ ਹੋ ਸਕਦੈ ਆਨਰ 9i (2018)

07/15/2018 7:21:18 PM

ਜਲੰਧਰ- ਹੁਵਾਵੇ ਕੰਪਨੀ ਦਾ ਸਬ ਬਰਾਂਡ ਆਨਰ ਇੰਡੀਆ ਭਾਰਤ 'ਚ ਇਕ ਹੋਰ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਅਸਲ 'ਚ ਲਾਂਚ ਇਵੈਂਟ ਲਈ ਕੰਪਨੀ ਵਲੋਂ ਇਕ ਮੀਡੀਆ ਇਨਵਾਈਟ ਜਾਰੀ ਕੀਤਾ ਗਿਆ ਹੈ। ਜਿਸ ਤੋਂ ਇਸ ਗੱਲ ਦੀ ਪੁੱਸ਼ਟੀ ਹੁੰਦੀ ਹੈ। ਹਾਲਾਂਕਿ ਇੰਵਾਈਟ 'ਚ ਕੀਤੇ ਵੀ ਡਿਵਾਈਸ ਦਾ ਨਾਂ ਨਹੀਂ ਲਿੱਖਿਆ ਹੈ।

ਮੀਡੀਆ ਇੰਵਾਈਟ 'ਚ ਆਨਰ ਨੇ ਆਉਣ ਵਾਲੇ ਸਮਾਰਟਫੋਨ ਨੂੰ #noordinarybeauty ਹੈਸ਼ਟੈਗ ਦੇ ਨਾਲ ਟੀਜ਼ ਕੀਤਾ ਹੈ। ਇਹ ਡਿਵਾਈਸ ਦੇ ਫ੍ਰੰਟ 'ਚ ਡਿਊਲ ਕੈਮਰਾ ਹੋਣ ਦਾ ਇਸ਼ਾਰਾ ਦਿੰਦਾ ਹੈ। ਲਾਂਚ ਇੰਵੈਂਟ 24 ਜੁਲਾਈ ਨੂੰ ਰੱਖਿਆ ਗਿਆ ਹੈ। ਅੰਦਾਜਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਆਨਰ ਪਲੇਅ ਤੇ ਆਨਰ 9ਆਈ  2018 ਪੇਸ਼ ਕਰ ਸਕਦੀ ਹੈ। ਉਥੇ ਹੀ ਆਨਰ 9ਆਈ ਦੇ ਆਨਰ 9ਐਕਸ ਦੇ ਰੂਪ 'ਚ ਆਉਣ ਦੀ ਉਮੀਦ ਹੈ। ਆਨਰ 9 ਆਈ ਪਹਿਲਾਂ ਤੋਂ ਹੀ ਭਾਰਤ 'ਚ ਵਿਕਰੀ ਲਈ ਉਪਲੱਬਧ ਹੈ ਪਰ ਆਨਰ ਨੇ ਹਾਲ ਹੀ 'ਚ ਆਨਰ 9 ਆਈ 2018 ਮਤਲਬ ਆਨਰ 9 ਐਕਸ ਨੂੰ ਨੌਚ ਡਿਸਪਲੇਅ ਨਾਲ ਚੀਨ 'ਚ ਲਾਂਚੀ ਕੀਤਾ ਸੀ।

ਆਨਰ 9i
ਆਨਰ 9i (2018) 'ਚ 5.84-ਇੰਚ ਦੀ ਫੁੱਲ HD ਪਲਸ ਨੌਚ ਡਿਸਪਲੇਅ ਹੈ ਜਿਸ ਦੀ 19:9 ਆਸਪੈਕਟ ਰੇਸ਼ੀਓ ਹੈ। ਆਨਰ ਪਲੇਅ ਦੀ ਤਰ੍ਹਾਂ ਆਨਰ 9i 'ਚ ਵੀ ਗੇਮਿੰਗ ਐਕਸਪੀਰੀਅੰਸ ਲਈ GPU ਟਰਬੋ ਦਿੱਤਾ ਗਿਆ ਹੈ। ਇਸ ਡਿਵਾਈਸ 'ਚ 4GB ਰੈਮ ਅਤੇ 64GB/128 ਇੰਟਰਨਲ ਸਟੋਰੇਜ਼ ਦੀ ਸਹੂਲਤ ਹੈ ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਨਾਲ 256GB ਤੱਕ ਵਧਾਈ ਜਾ ਸਕਦੀ ਹੈ।

ਆਨਰ 9i ਦੇ ਇਸ 2018 ਮਾਡਲ 'ਚ 13+2MP ਦਾ ਡਿਊਲ ਰਿਅਰ ਕੈਮਰਾ P416 ਅਤੇ ਪੋਟਰੇਡ ਮੋਡ ਦੇ ਨਾਲ ਹੈ। ਇਸ 'ਚ ਵੀ ਸੈਲਫੀ ਲਈ 16MP ਦਾ ਫਰੰਟ ਕੈਮਰਾ 19 ਫੀਚਰਸ ਦੇ ਨਾਲ ਦਿੱਤਾ ਗਿਆ ਹੈ। ਇਹ ਡਿਵਾਈਸ ਫੇਸ ਅਨਲਾਕ ਸਹੂਲਤ ਦੇ ਨਾਲ ਹੈ ਅਤੇ ਨਾਲ ਹੀ ਇਸ 'ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਆਨਰ 9i (2018 ) 'ਚ 3000mAh ਦੀ ਬੈਟਰੀ ਹੈ ਅਤੇ 8.0 ਓਰੀਓ ਆਪਰੇਟਿੰਗ ਸਿਸਟਮ ਅਧਾਰਿਤ EMUI 8.0 (ਯੂਜ਼ਰ ਇੰਟਰਫੇਸ) 'ਤੇ ਚੱਲਦਾ ਹੈ।