ਲੈਂਡ ਰੋਵਰ ਨੇ ਭਾਰਤ ''ਚ ਲਾਂਚ ਕੀਤਾ Range Rover Evoque ਦਾ ਪੈਟਰੋਲ ਵੇਰਿਅੰਟ

01/11/2017 5:33:15 PM

ਜਲੰਧਰ - ਬ੍ਰੀਟੀਸ਼ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਰੇਂਜ ਰੋਵਰ ਇਵੋਕ S”V ਦਾ ਪੈਟਰੋਲ ਵੇਰਿਅੰਟ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 53.20 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ। ਰੇਂਜ ਰੋਵਰ ਈਵੋਕ SUV ''ਚ 2.0 ਲਿਟਰ ਟਰਬੋਚਾਰਜਡ ਫੋਰ-ਸਿਲੈਂਡਰ ਇੰਜਣ ਲਗਾ ਹੈ ਜੋ 236.7bhp ਦੀ ਪਾਵਰ ਅਤੇ 339Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਵੀਂ SUV ਦਾ ਪੈਟਰੋਲ ਵੇਰਿਅੰਟ 0-60mph (ਕਰੀਬ 96.5 ਕਿ. ਮੀ. ਪ੍ਰਤੀ ਘੰਟਾ) ਦੀ ਸਪੀਡ ਫੜਨ ''ਚ ਸਿਰਫ਼ 7.1 ਸੈਕਿੰਡ ਦਾ ਸਮਾਂ ਲਗਾਉਂਦਾ ਹੈ ਅਤੇ ਇਸ ਦੀ ਟਾਪ ਸਪੀਡ 217 ਕਿ. ਮੀ. ਪ੍ਰਤੀ ਘੰਟੇ ਦੀ ਹੈ। ਜ਼ਿਕਰਯੋਗ ਹੈ ਕਿ ਇਸ ਕਾਰ ਦੇ 5 ਡੀਜ਼ਲ ਵੇਰਿਅੰਟਸ ਪਹਿਲਾਂ ਤੋਂ ਹੀ ਬਾਜ਼ਾਰ ''ਚ ਉਪਲੱਬਧ ਹਨ ਅਜਿਹੇ ''ਚ ਦੇਖਣ ਵਾਲੀ ਗੱਲ ਇਹ ਹੈ ਕਿ ਇਸਦਾ ਪੈਟਰੋਲ ਵੇਰਿਅੰਟ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ।
ਲਾਂਚ ਇਵੇਂਟ  -
ਜੈਗੂਆਰ ਲੈਂਡ ਰੋਵਰ ਇੰਡੀਆ ਦੇ ਪ੍ਰੈਜ਼ੀਡੇਂਟ ਰੋਹੀਤ ਵਿਦਵਾਨ ਨੇ ਕਿਹਾ ਹੈ ਕਿ ਅਸੀਂ 2017 ਮਾਡਲ ਨਵੀਂ ਰੇਂਜ ਰੋਵਰ ਈਵੋਕ ਪੈਟਰੋਲ ਨੂੰ ਪੇਸ਼ ਕਰ ਬੇਹੱਦ ਖੁਸ਼ ਹਨ। ਨਾਲ ਹੀ ਕਿਹਾ ਗਿਆ ਕਿ ਜੋ ਲੋਕ ਪਾਵਰਫੁੱਲ ਪੈਟਰੋਲ ਇੰਜਣ ਦੇ ਨਾਲ ਬਿਹਤਰੀਨ ਕਾਰ ਖਰੀਦਣ ਦੀ ਚਾਹ ਰੱਖਦੇ ਹਾਂ ਉਨ੍ਹਾਂ ਦੇ  ਲਈ ਅਸੀਂ ਇਸਨੂੰ ਪੇਸ਼ ਕੀਤਾ ਹੈ।