Lambretta ਦਾ ਇਲੈਕਟ੍ਰਿਕ ਸਕੂਟਰ ਪੇਸ਼, ਜਲਦ ਹੋ ਸਕਦੈ ਭਾਰਤ ’ਚ ਲਾਂਚ

11/07/2019 5:19:13 PM

ਆਟੋ ਡੈਸਕ– ਬੀਤੇ ਕਾਫੀ ਸਮੇਂ ਤੋਂ ਸਕੂਟਰ ਬਣਾਉਣ ਵਾਲੀ ਕੰਪਨੀ ਲੰਬਰੇਟਾ (Lambretta) ਦੀ ਭਾਰਤੀ ਬਾਜ਼ਾਰ ’ਚ ਵਾਪਸੀ ਦੀਆਂ ਖਬਰਾਂ ਆ ਰਹੀਆਂ ਹਨ। ਕੰਪਨੀ ਨੇ ਪਿਛਲੇ ਸਾਲ ਭਾਰਤ ’ਚ ਆਪਣਾ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਹੁਣ ਇਟਲੀ ਦੇ ਮਿਲਾਨ ਸ਼ਹਿਰ ’ਚ ਚੱਲ ਰਹੇ EICMA 2019 ਆਟੋ ਸ਼ੋਅ ’ਚ ਲੰਬਰੇਟਾ ਨੇ ਆਪਣਾ ਇਲੈਕਟ੍ਰਿਕ ਸਕੂਟਰ ਪੇਸ਼ ਕੀਤਾ ਹੈ। ਕੰਪਨੀ ਨੇ ਆਪਣਾ ਫਲੈਗਸ਼ਿਪ ਮਾਡਲ ਕੰਸੈਪਟ ਪੇਸ਼ ਕੀਤਾ। 

G325 Special ਈ-ਸਕੂਟਰ
ਇਸ ਮਾਡਲ ਨੂੰ G325 Special ਨਾਂ ਦਿੱਤਾ ਗਿਆ ਹੈ। ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕੰਪਨੀ ਇਹ ਸਕੂਟਰ ਭਾਰਤ ’ਚ ਆਟੋ ਐਕਸਪੋ ਦੌਰਾਨ ਪੇਸ਼ ਕਰ ਸਕੀਦ ਹੈ। ਇਸ ਸਕੂਟਰ ਦਾ ਡਿਜ਼ਾਈਨ ਇਸ ਦੇ ਕੰਸੈਪਟ ’ਤੇ ਆਧਾਰਿਤ ਹੋਵੇਗਾ। G325 ’ਚ ਇੰਟਰਚੇਂਜੇਬਲ ਸਾਈਡ ਪੈਨਲ ਦਿੱਤੇ ਗਏ ਹਨ। ਇਹ ਸਕੂਟਰ ‘ਫੁੱਲ ਰਾਈਡਰ ਇੰਟਰਫੇਸ’ ਦਿੱਤਾ ਗਿਆ ਹੈ। ਸਕੂਟਰ ’ਚ ਸਮਾਰਟ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਇਸ ਸਕੂਟਰ ਦੇ ਫੁੱਟ ਬੋਰਡ ’ਚ ਲੰਬਰੇਟਾ ਦੇ ਲੋਗੋ ਦੀ ਸ਼ੇਪ ’ਚ ਲਾਈਟ ਦਿੱਤੀ ਗਈ ਹੈ। ਜਦੋਂ ਰਾਈਡਰ ਸਕੂਟਰ ਵੱਲ ਵਧਦਾ ਹੈ ਤਾਂ ਇਹ ਲਾਈਟ ਖੁਦ ਜਗ ਜਾਂਦੀ ਹੈ। ਸਕੂਟਰ ’ਚ ਵੱਡੇ-ਵਡੇ ਬਾਡੀ ਪੈਨਲਸ ਦਿੱਤੇ ਗਏ ਹਨ। ਸਕੂਟਰ ’ਚ ਵੀ ਇੰਟੀਗ੍ਰੇਟਿਡ ਟਰਨ ਇੰਡੀਕੇਟਰ ਵਰਗੇ ਮਾਡਰਨ ਫੀਚਰਜ਼ ਦਿੱਤੇ ਗਏ ਹਨ। ਕੰਸੈਪਟ ’ਚ J Juan ਡਿਸਕ ਬ੍ਰੇਕਸ ਦਾ ਇਸਤੇਮਾਲ ਦੋਵਾਂ ਪਾਸੇ ਕੀਤਾ ਗਿਆ ਹੈ। 

2018 ’ਚ ਸੀ ਭਾਰਤ ’ਚ ਵਾਪਸੀ ਦੀ ਪਲਾਨਿੰਗ
2018 ’ਚ ਖਬਰ ਆਈ ਸੀ ਲੰਬਰੇਟਾ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ ਦੇ ਨਾਲ ਭਾਰਤ ’ਚ ਵਾਪਸੀ ਕਰ ਸਕਦਾ ਹੈ। ਇੰਨਾ ਹੀ ਨਹੀਂ ਲੰਬਰੇਟਾ ਦੀ ਇੰਟਰਨੈਸ਼ਨਲ ਪੇਰੈਂਟ ਕੰਪਨੀ Innocenti ਦੇ ਮੁੰਬਈ ’ਚ ਮੈਨਿਊਫੈਕਚਰਿੰਗ ਪਲਾਂਟ ਸ਼ੁਰੂ ਕਰਨ ਦੀਆਂ ਵੀ ਖਬਰਾਂ ਆ ਰਹੀਆਂ ਸਨ। ਕੰਪਨੀ ਭਾਰਤ ’ਚ ਓਰਿਜਨਲ ਲੰਬਰੇਟਾ ਪ੍ਰੋਡਕਟ ਲਿਆਉਣ ਦੀ ਤਿਆਰੀ ਕਰ ਰਹੀ ਸੀ। ਉਥੇ ਹੀ ਆਸਪਾਸ ਦੇ ਦੇਸ਼ਾਂ ’ਚ ਪ੍ਰੋਡਕਟ ਸਪਲਾਈ ਕਰਨ ਦੀ ਯੋਜਨਾ ਸੀ। 

EICMA 2019 ’ਚ ਕੰਪਨੀ ਨੇ ਦੱਸਿਆ ਕਿ ਇਹ ਇਸ ਸਮੇਂ ਇਲੈਕਟ੍ਰਿਕ ਸਕੂਟਰਾਂ ਅਤੇ ਮੋਟਰਸਾਈਕਲਾਂ ’ਤੇ ਫੋਕਸ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਹਾਈਡ੍ਰੋਜਨ ਨੂੰ ਫਿਊਲ ਦੀ ਤਰ੍ਹਾਂ ਇਸਤੇਾਲ ਕਰਨ ਵਾਲੀ ਤਕਨੀਕ ’ਚ ਵੀ ਨਿਵੇਸ਼ ਕਰ ਰਹੀ ਹੈ।