ਭਾਰਤ 'ਚ ਲਾਂਚ ਹੋਵੇਗੀ ਇਹ ਸ਼ਾਨਦਾਰ ਸਪੋਰਟਸ ਬਾਈਕ, ਜਾਣੋ ਕੀਮਤ

05/18/2019 1:38:51 PM

ਨਵੀਂ ਦਿੱਲੀ—  KTM RC125 ਸਪੋਰਟਸ ਬਾਈਕ ਜਲਦ ਹੀ ਭਾਰਤ 'ਚ ਵੀ ਲਾਂਚ ਹੋਣ ਜਾ ਰਹੀ ਹੈ। ਰਿਪੋਰਟਾਂ ਮੁਤਾਬਕ, ਜੂਨ ਮਹੀਨੇ ਦੇ ਤੀਜੇ ਹਫਤੇ 'ਚ ਇਹ ਬਾਈਕ ਭਾਰਤ 'ਚ ਲਾਂਚ ਕੀਤੀ ਜਾ ਸਕਦੀ ਹੈ ਤੇ ਇਸ ਦੀ ਡਲਵਿਰੀ ਜੁਲਾਈ 2019 ਦੇ ਪਹਿਲੇ ਹਫਤੇ ਸ਼ੁਰੂ ਹੋਵੇਗੀ।

 

 

ਇਸ ਸਪੋਰਟਸ ਮੋਟਰਸਾਈਕਲ ਦਾ ਪ੍ਰਾਡਕਸ਼ਨ ਭਾਰਤ 'ਚ ਹੁੰਦਾ ਹੈ। ਇੱਥੋਂ ਹੀ, ਇਸ ਨੂੰ ਗਲੋਬਲ ਬਾਜ਼ਾਰਾਂ 'ਚ ਸਪਲਾਈ ਕੀਤਾ ਜਾਂਦਾ ਹੈ। ਹਾਲਾਂਕਿ ਭਾਰਤ 'ਚ ਲਾਂਚ ਹੋਣ ਵਾਲਾ ਮਾਡਲ ਗਲੋਬਲ ਬਾਜ਼ਾਰਾਂ 'ਚ ਲਾਂਚ ਹੋਏ ਮਾਡਲ ਨਾਲੋਂ ਵੱਖਰਾ ਹੋਵੇਗਾ ਪਰ ਇਸ 'ਚ ਕਈ ਫੀਚਰ ਹੋਣਗੇ।

ਜਾਣਕਾਰੀ ਮੁਤਾਬਕ, ਇਸ 'ਚ ਡਿਊਕ 125 'ਚ ਇਸਤੇਮਾਲ ਹੋ ਰਹੇ ਇੰਜਣ ਦਾ ਇਸਤੇਮਾਲ ਹੋਵੇਗਾ ਤੇ ਇਸ 'ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। 124.6-ਸੀਸੀ ਇੰਜਣ 14.5 ਬੀ. ਐੱਚ. ਪੀ. ਪਾਵਰ ਅਤੇ 12-ਐੱਨ. ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। KTM RC ਬਾਈਕ 'ਚ 6 ਸਪੀਡ ਟਰਾਂਸਮਿਸ਼ਨ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਕਲਰ ਤੇ ਸਟਾਈਲਿੰਗ ਪੱਖੋਂ ਇਹ ਬਾਈਕ ਆਰ. ਸੀ. 200 ਵਰਗੀ ਹੋਵੇਗੀ। ਬਾਈਕ 'ਚ ਪਹਿਲਾਂ ਵਰਗਾ ਹੀ ਸਪੀਡ ਮੀਟਰ, ਕਲਿਪ ਆਨ ਹੈਂਡਲਬਾਰ ਤੇ ਹੈੱਡਲੈਂਪਸ ਦਿੱਤੇ ਜਾਣਗੇ। KTM RC125 ਸਪੋਰਟਸ ਬਾਈਕ ਦੀ ਕੀਮਤ 1.3 ਲੱਖ ਰੁਪਏ ਹੋ ਸਕਦੀ ਹੈ।


Related News