ਭਾਰਤ ’ਚ ਲਾਂਚ ਹੋਈ KTM RC 125 ABS, ਜਾਣੋ ਕੀਮਤ ਤੇ ਖੂਬੀਆਂ

06/19/2019 5:58:16 PM

ਆਟੋ ਡੈਸਕ– ਕੇ.ਟੀ.ਐੱਮ. ਨੇ ਭਾਰਤ ’ਚ ਆਪਣੀ ਲੰਮੇ ਸਮੇਂ ਤੋਂ ਉਠੀਕੀ ਜਾ ਰਹੀ ਬਾਈਕ KTM RC 125 ਲਾਂਚ ਕਰ ਦਿੱਤੀ ਹੈ। ਭਾਰਤ ’ਚ ਇਸ ਬਾਈਕ ਦੀ ਕੀਮਤ 1.47 ਲੱਖ ਰੁਪਏ ਹੈ। ਇਸ ਬਾਈਕ ਦਾ ਡਿਜ਼ਾਈਨ KTM RC 16 ਤੋਂ ਪ੍ਰੇਰਿਤ ਹੈ। KTM RC 125 ਇਕ ਫੁਲੀ ਫੇਅਰਡ ਮੋਟਰਸਾਈਕਲ ਹੈ ਜਿਸ ਵਿਚ ਸਟੀਲ ਟ੍ਰੇਲਿਸ ਫਰੇਮ, ਅਪਸਾਈਡ ਡਾਊਨ ਫੋਰਕਸ ਅਤੇ ਟ੍ਰਿਪਲ ਕਲੈਂਪ ਹੈਂਡਲਬਾਰ ਵਰਗੀਆਂ ਖੂਬੀਆਂ ਨਾਲ ਲੈਸ ਹੈ। ਬਾਈਕ ’ਚ 124cc ਸਿੰਗਲ ਸਿਲੰਡਰ ਇੰਜਣ ਹੈ ਜੋ 14.3bhp ਦੀ ਪਾਵਰ ਅਤੇ 12Nm ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਸਿੰਗਲ ਚੈਨਲ ABS
ਬਾਈਕ ’ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਈਕ ’ਚ 300mm ਡਿਸਕ ਸਾਹਮਣੇ ਅਤੇ 230mm ਡਿਸਕ ਰੀਅਰ ’ਚ ਦਿੱਤੇ ਗਏ ਹਨ। KTM 125 Duke ਦੀ ਤਰ੍ਹਾਂ RC 125 ’ਚ ਵੀ Bosch ਸਿੰਗਲ ਚੈਨਲ ABS ਅਤੇ ਰੀਅਰ ਲਿਫਟ ਮਿਟਿਗੇਸ਼ਨ (RLM) ਦਿੱਤੇ ਗਏ ਹਨ। 

ਬਜਾਜ ਆਟੋ ਲਿਮਟਿਡ ਦੇ ਵਾਈਸ ਪ੍ਰੈਜ਼ੀਡੈਂਟ ਸੁਮਿਤ ਨਾਰੰਗ ਨੇ ਕਿਹਾ ਕਿ KTM ਮੋਟਰਸਾਈਕਲਸ ਬਣਾਉਣ ਦਾ ਉਦੇਸ਼ ਵਿਨਿੰਗ ਪਰਫਾਰਮੈਂਸ ਅਤੇ ਹੈਂਡਲਿੰਗ ਹੈ। RC 125 ਵੀ ਮੋਟਰਸਾਈਕਲ ਦੇ ਸ਼ੌਕੀਨਾਂ ਨੂੰ ਸ਼ਾਨਦਾਰ KTM ਅਨੁਭਵ ਦੇਵੇਗੀ। ਇਹ ਬਾਈਕ ਵੀ RC 16 ਦੀ ਤਰ੍ਹਾਂ ਮੋਟੋ ਜੀਪੀ ਨਾਲ ਲੈਸ ਹੈ। 


Related News