KTM ਦੇ ਮੋਟਰਸਾਈਕਲ ਹੋਏ ਮਹਿੰਗੇ, ਜਾਣੋ ਕਿੰਨੀ ਵਧੀ ਕੀਮਤ

04/16/2019 12:45:52 PM

ਆਟੋ ਡੈਸਕ– ਦੇਸ਼ ’ਚ ਪਰਫਾਰਮੈਂਸ ਮੋਟਰਸਾਈਕਲ ਸੈਗਮੈਂਟ ’ਚ KTM ਦੀਆਂ ਬਾਈਕਸ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਦਾ ਕਾਰਨ ਬਾਈਕਸ ਦੀ ਆਕਰਸ਼ਕ ਲੁੱਕ ਅਤੇ ਪਰਫਾਰਮੈਂਸ ਦੇ ਹਿਸਾਬ ਨਾਲ ਇਨ੍ਹਾਂ ਦੀ ਕਿਫਾਇਤੀ ਕੀਮਤ ਹੈ। KTM ਨੇ ਆਪਣੇ ਮੋਟਰਸਾਈਕਲਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੀਮਤਾਂ ’ਚ ਵਾਧਾ 2,052 ਰੁਪਏ ਤੋਂ ਲੈ ਕੇ 6,416 ਰੁਪਏ ਤਕ ਹੋਇਆ ਹੈ। ਸਭ ਤੋਂ ਜ਼ਿਆਦਾ ਕੀਮਤ ਕੰਪਨੀ ਦੀ ਸਭ ਤੋਂ ਸਸਤੀ ਬਾਈਕ Duke 125 ਦੀ ਵਧੀ ਹੈ ਅਤੇ ਸਭ ਤੋਂ ਘੱਟ ਕੀਮਤ RC 200 ਦੀ ਵਧੀ ਹੈ। 

KTM ਇਸ ਸਾਲ ਕਈ ਨਵੀਆਂ ਬਾਈਕਸ ਵੀ ਲਾਂਚ ਕਰਨ ਵਾਲੀ ਹੈ। ਇਨ੍ਹਾਂ ’ਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬਾਈਕ 390 ਅਡਵੈਂਚਰ ਵੀ ਸ਼ਾਮਲ ਹੈ। ਇਹ ਬਾਈਕ ਬੀ.ਐੱਸ.-6 ਇੰਜਣ ਨਾਲ ਆਏਗੀ। ਇਸ ਵਿਚ 373.3cc, ਸਿੰਗਲ ਸਿਲੰਡਰ DOHC, ਲਿਕੁਇਕ ਕੂਲਡ ਇੰਜਣ ਹੋਵੇਗਾ। ਇਸ ਨਵੀਂ ਅਡਵੈਂਚਰ ਬਾਈਕ ਦੀ ਕੀਮਤ 2.5 ਲੱਖ ਰੁਪਏ ਤੋਂ 3 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਹੇਠਾਂ ਦੇਖੋ ਬਾਜ਼ਾਰ ’ਚ ਮੌਜੂਦ KTM ਦੀ ਕਿਸ ਬਾਈਕ ਦੀ ਕੀਮਤ, ਕਿੰਨੀ ਵਧੀ ਹੈ।

ਬਾਈਕ
ਨਵੀਂ ਕੀਮਤ ਪੁਰਾਣੀ ਕੀਮਤ ਵਾਧਾ
Duke 125 1.24 ਲੱਖ 1.18 ਲੱਖ 6416 ਰੁਪਏ
Duke 200 1.61 ਲੱਖ 1.59 ਲੱਖ 2253 ਰੁਪਏ
Duke 250 1.96 ਲੱਖ 1.93 ਲੱਖ 3251 ਰੁਪਏ
Duke 390 2.47 ਲੱਖ 2.43 ਲੱਖ 4257 ਰੁਪਏ
RC 200 1.90 ਲੱਖ 1.87 ਲੱਖ 2252 ਰੁਪਏ
RC 390 2.43 ਲੱਖ 2.40 ਲੱਖ 3256 ਰੁਪਏ

Related News